ਫ਼ਤਹਿਗੜ੍ਹ ਸਾਹਿਬ, 06 ਮਾਰਚ:
ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਅਤੇ ਆਈ.ਸੀ.ਏ.ਅਆਰ. ਅਟਾਰੀ ਜੋਨ-1 ਦੇ ਸਹਿਯੋਗ ਨਾਲ ਪਿੰਡ ਮਹਿਤਾਬਗੜ੍ਹ ਵਿਖੇ ਖਮੀਰੀਕ੍ਰਿਤ ਜੈਵਿਕ ਖਾਦ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ 50 ਕਿਸਾਨਾਂ ਨੇ ਭਾਗ ਲਿਆ।
ਇਸ ਕੈਂਪ ਦੌਰਾਨ ਡਾ. ਅਜੈ ਕੁਮਾਰ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਕਿਸਾਨਾਂ ਨੂੰ ਖਮੀਰੀਕ੍ਰਿਤ ਜੈਵਿਕ ਖਾਦ ਦੀ ਮਹੱਤਤਤਾ, ਖਾਦ ਵਿਚਲੇ ਖੁਰਾਕੀ ਤੱਤਾਂ ਬਾਰੇ ਜਾਗਰੂਕ ਕੀਤਾ ।ਉਹਨਾਂ ਨੇ ਕਿਹਾ ਕਿ ਇਹ ਖਾਦ ਰਵਾਇਤੀ ਰੂੜੀ ਵਾਲੀ ਖਾਦ ਦੇ ਮੁਕਾਬਲੇ ਘੱਟ ਮਿਕਦਾਰ ਵਿਚ ਪਾਉਣੀ ਪੈਂਦੀ ਹੈ, ਜਿਸ ਵਿਚ ਫਲਵਿਕ ਅਤੇ ਹਿਊਮਿਕ ਐਸਿਡ ਹੁੰਦੇ ਜਨ ਜੋ ਕਿ ਮਿੱਟੀ ਨੂੰ ਉਪਜਾਊ ਬਣਾਉਂਦੇ ਹਨ।
ਡਾ. ਅਰਵਿੰਦਪ੍ਰੀਤ ਕੌਰ, ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਘਰੇਲੂ ਬਾਗੀਚੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਾ. ਜੀ.ਪੀ.ਐਸ. ਸੇਠੀ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਝੋਨੇ ਦੀ ਪਰਾਲੀ ਨੂੰ ਪਸੂਆਂ ਦੀ ਖੁਰਾਕ ਵਜੋਂ ਅਤੇ ਧਾਤਾਂ ਦਾ ਚੂਰਾ ਵਰਤਣ ਦੀ ਸਲਾਹ ਦਿਤੀ। ਡਾ. ਮਨੀਸ਼ਾ ਭਾਟਿਆ (ਗ੍ਰਹਿ ਵਿਗਿਆਨ) ਨੇ ਲੜਕੀਆਂ/ਔਰਤਾਂ ਲਈ ਵੱਖ-ਵੱਖ ਸਿਖਲਾਈਆਂ ਸਬੰਧੀ ਦੱਸਿਆ। ਪਿੰਡ ਦੇ ਕਿਸਾਨਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਲਗਾਏ ਜਾਗਰੂਕਤਾ ਕੈਂਪ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।