Kot Sadar Khan News: ਨਗਰ ਕੀਰਤਨ ’ਚ ਵੱਡਾ ਹਾਦਸਾ, ਪਾਲਕੀ ਸਾਹਿਬ ਨੂੰ ਕਰੰਟ ਲੱਗਣ ਨਾਲ ਦੋ ਦੀ ਮੌਤ

Kot Sadar Khan Nagar kirtan News: ਕੋਟ ਈਸੇ ਖਾਂ ਦੇ ਨੇੜਲੇ ਪਿੰਡ ਕੋਟ ਸਦਰ ਖਾਂ ਵਿਚ ਉਸ ਸਮੇ ਭਗਦੜ ਮਿਚ ਗਈ ਜਦੋਂ ਨਗਰ ਕੀਰਤਨ ਦੌਰਾਨ ਪਾਲਕੀ ਸਹਿਬ ਦੇ ਨੀਲੀਆਂ ਬਿਜਲੀ ਦੀਆਂ ਤਾਰਾਂ ਨਾਲ ਲੱਗਣ ਕਾਰਨ ਇਕ ਔਰਤ ਅਤੇ ਇਕ ਆਦਮੀ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਦੋ ਹੋਰ ਸਮੇਤ ਕਰੀਬ ਇਕ ਦਰਜਨ ਔਰਤਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਜ਼ਖ਼ਮੀਆਂ ਨੂੰ ਕੋਟ ਈਸੇ ਖਾਂ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਐਸ ਐਚ ਓ ਕੋਟ ਈਸੇ ਖਾਂ ਮੈਡਮ ਗਰੇਵਾਲ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਇਸ ਹਾਦਸੇ ਤੋ ਬਾਅਦ ਤੁਰੰਤ ਬਾਅਦ ਬਚਾਅ ਕਾਰਜ ਆਰੰਭ ਕਰ ਦਿਤੇ ਗਏ ਸਨ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।


Leave a Reply

Your email address will not be published. Required fields are marked *