ਖੁਸ਼ੀ ਫਾਉਂਡੇਸ਼ਨ ਲੋੜਵੰਦਾਂ ਦੀ ਭਲਾਈ ਅਤੇ ਮਾਨਵਤਾ ਦੀ ਸੇਵਾ ਲਈ ਵਚਨਬੱਧ—ਖੁਸ਼ਬੂ ਸਵਨਾ

ਫਾਜਿਲਕਾ ਵਿਖੇ ਮੈਡਮ ਖੁਸ਼ਬੂ ਸਵਨਾ ਦੀ ਅਗਵਾਈ ਹੇਠ ਚਲਾਈ ਜਾ ਰਹੀ ਖੁਸ਼ੀ ਫਾਉਂਡੇਸ਼ਨ ਸੰਸਥਾ ਲੋੜਵੰਦਾਂ ਦੀ ਭਲਾਈ ਅਤੇ ਮਾਨਵਤਾ ਦੀ ਸੇਵਾ ਹਿਤ ਲਗਾਤਾਰ ਕਾਰਜ ਕਰ ਰਹੀ ਹੈ।  ਇਸੇ ਲਗਾਤਾਰਤਾ ਵਿਚ ਖੁਸ਼ੀ ਫਾਉਂਡੇਸ਼ਨ ਵੱਲੋਂ ਮੈਡਮ ਖੁਸ਼ਬੂ ਸਵਨਾ ਨੇ ਪਿੰਡ ਮੁਹਾਰ ਖੀਵਾ ਮਨਸਾ ਵਿਖ਼ੇ ਸਥਾਨਕ ਲੜਕੀ ਸਰੋਜ ਰਾਣੀ ਪੁੱਤਰੀ ਸ. ਬੁੜ ਸਿੰਘ ਵਾਰਵਲ ਦੇ ਵਿਆਹ ਵਿਚ ਸ਼ਿਰਕਤ ਕਰਕੇ ਵਡਮੁੱਲਾ ਯੋਗਦਾਨ ਪਾਇਆ |
ਮੈਡਮ ਖੁਸ਼ਬੂ ਸਵਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਸਥਾ ਸਮਾਜ ਸੇਵੀ ਤੇ ਲੋਕ ਭਲਾਈ ਹਿਤ ਉਪਰਾਲੇ ਕਰ ਰਹੀ ਹੈ ਤਾਂ ਜ਼ੋ ਕੋਈ ਵੀ ਲੋੜਵੰਦ ਸੁਵਿਧਾਵਾਂ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਖੁਸ਼ਨਸੀਬ ਸਮਝ ਰਹੇ ਹਨ ਕਿ ਲੜਕੀਆਂ ਦੇ ਵਿਆਹ ਵਿਚ ਉਹ ਯੋਗਦਾਨ ਪਾ ਰਹੇ ਹਨ ਤੇ ਮਾਪਿਆਂ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ।


ਉਨ੍ਹਾਂ ਆਖਿਆ ਕਿ ਖੁਸ਼ੀ ਫਾਉਂਡੇਸ਼ਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ—ਨਾਲ ਗਰੀਬ ਪਰਿਵਾਰਾਂ ਦੀ ਆਰਥਿਕ ਮਦਦ ਕਰਨ ਵਿਚ ਵੀ ਮੋਹਰੀ ਰਹੀ ਹੈ। ਉਨ੍ਹਾਂ ਆਖਿਆ ਕਿ ਖੁਸ਼ੀ ਫਾਉਂਡੇਸ਼ਨ ਸਿਖਿਆ, ਸਿਹਤ ਤੇ ਰੋਜਗਾਰ *ਤੇ ਵੀ ਕੰਮ ਕਰ ਰਹੀ ਹੈ। ਲੋਕਾਂ ਨੂੰ ਮੁਫਤ ਸਿਹਤ ਸਹੂਲਤਾਂ ਦੇਣ ਲਈ ਮੈਡੀਕਲ ਕੈਂਪ ਵੀ ਲਗਾਏ ਜਾ ਰਹੇ ਹਨ, ਔਰਤਾਂ ਨੂੰ ਸੈਨੇਟਰੀ ਨੈਪਕਿਨ ਵੰਡੇ ਜਾ ਰਹੇ ਹਨ।

Leave a Reply

Your email address will not be published. Required fields are marked *