ਖੁਸ਼ੀ ਫਾਉਂਡੇਸ਼ਨ ਦੇ ਚੇਅਰਪ੍ਰਸਨ ਖੁਸ਼ਬੂ ਸਵਨਾ ਰਾਹਤ ਸਮੱਗਰੀ ਲੈਕੇ ਪਹੁੰਚੇ ਰਾਹਤ ਕੇਂਦਰ ਲਾਧੂਕਾ ਵਿਚ

ਖੁਸ਼ੀ ਫਾਉਂਡੇਸ਼ਨ ਦੇ ਚੇਅਰਪ੍ਰਸਨ ਖੁਸ਼ਬੂ ਸਵਨਾ ਹੜ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਲਈ ਬਣਾਏ ਗਏ ਰਾਹਤ ਕੇਂਦਰ ਕਮਿਉਨਿਟੀ ਹਾਲ ਲਾਧੂਕਾ ਵਿਖ਼ੇ ਹਾਈਜੀਨਕ ਤੇ ਬੁਨਿਆਦੀ ਲੋੜਾਂ ਦੀ ਸਮੱਗਰੀ ਲੈ ਕੇ ਪਹੁੰਚੇ ਸਨ | ਉਨ੍ਹਾਂ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਸਲਾਮ ਕਰਦਿਆ ਕਿਹਾ ਬਹਾਦਰ ਤੇ ਹੌਸਲੇ ਵਾਲੇ ਹਨ, ਇਹ ਜਲਦੀ ਹਾਰਨ ਵਾਲੇ ਨਹੀਂ ਹਨ।  ਉਨ੍ਹਾਂ ਪ੍ਰਮਾਤਮਾ ਅਗੇ ਅਰਦਾਸ ਕੀਤੀ ਕਿ ਇਹ ਔਖਾ ਸਮਾ ਵੀ ਜਲਦ ਲੰਘ ਜਾਣਾ ਹੈ ਤੇ ਸਥਿਤੀ ਆਮ ਵਾਂਗ ਹੋ ਜਾਣੀ ਹੈ।


ਖੁਸ਼ਬੂ ਸਵਨਾ ਨੇ ਕਿਹਾ ਕਿ ਫਿਰ ਵੀ ਜਿੰਨੀ ਦੇਰ ਇਹ ਸਮਾਂ ਹੈ, ਉਨੀ ਦੇਰ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਉਨ੍ਹਾਂ ਦੀ ਸੰਸਥਾ ਲਗਾਤਾਰ ਲੋਕਾਂ ਦੀ ਭਲਾਈ ਲਈ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਰਾਹ਼ ਕੇਂਦਰਾਂ ਵਿਖੇ ਰਾਹਤ ਸਮੱਗਰੀ ਲੈ ਕੇ ਪਹੁੰਚ ਰਹੇ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਕੇਂਦਰਾ ਵਿਖ਼ੇ ਪੁਖਤਾ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਲਈ ਖਾਣੇ, ਰਹਿਣ ਸਹਿਣ ਅਤੇ ਦਵਾਈਆਂ, ਪਸ਼ੂਆਂ ਲਈ ਫੀਡ ਆਦਿ ਰਾਹਤ ਸਮਗਰੀ ਉਪਲਬੱਧ ਹੈ | ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਬਜ਼ੁਰਗਾਂ ਲਈ ਲੋੜ ਅਨੁਸਾਰ ਦਵਾਈਆਂ ਮੁਹਈਆ ਕਰਵਾਈਆਂ ਗਈਆਂ ਹਨ |
ਉਨ੍ਹਾਂ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਜੋ ਕੋਈ ਇਸ ਹੜ ਦੀ ਮਾਰ ਹੇਠ ਆ ਗਿਆ ਹੈ ਅਤੇ ਰਾਹਤ ਕੇਂਦਰ ਵਿਖ਼ੇ ਆਉਣਾ ਚਾਹੁੰਦਾ ਹੈ ਉਸ ਲਈ ਪੁਖਤਾ ਪ੍ਰਬੰਧ ਹਨ ਉਹ ਆ ਸਕਦਾ ਹੈ |

Leave a Reply

Your email address will not be published. Required fields are marked *