ਕੰਬੋਜ਼ ਐਜ਼ੂਕੇਸ਼ਨਲ ਵੈਲਫੇਅਰ ਸੋਸਾਇਟੀ ਵੱਲੋਂ ਚਲਾਈ ਜਾ ਰਹੀ ਕੰਬੋਜ਼ ਅਕੈਡਮੀ ਦੁਆਰਾ ਸਮਾਜ ਸੇਵਾ ਦੇ ਤਹਿਤ 7ਵਾਂ ਖੂਨ ਦਾਨ ਕੈਂਪ ਮਿਤੀ 17 ਤਾਰੀਖ ਨੂੰ ਧਰਾਗ ਵਾਲਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।ਸੰਸਥਾ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੈਂਪ ਮਨੁੱਖਤਾ ਦੀ ਸੇਵਾ ਅਤੇ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਉਣ ਦੇ ਉਦੇਸ਼ ਨਾਲ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੂਨ ਦਾਨ ਇੱਕ ਮਹਾਨ ਸੇਵਾ ਹੈ ਅਤੇ ਹਰ ਸਿਹਤਮੰਦ ਵਿਅਕਤੀ ਨੂੰ ਇਸ ਪੁਣਿਤ ਕਾਰਜ ਵਿੱਚ ਭਾਗ ਲੈਣਾ ਚਾਹੀਦਾ ਹੈ।ਉਨ੍ਹਾਂ ਅਪੀਲ ਕੀਤੀ ਕਿ ਇਲਾਕੇ ਦੇ ਨੌਜਵਾਨ, ਸਮਾਜ ਸੇਵੀ ਅਤੇ ਸਮੂਹ ਨਿਵਾਸੀ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਖੂਨ ਦਾਨ ਕਰਨ ਅਤੇ ਇਸ ਕੈਂਪ ਨੂੰ ਕਾਮਯਾਬ ਬਣਾਉਣ।ਸੰਸਥਾ ਵੱਲੋਂ ਖੂਨ ਦਾਤਾਵਾਂ ਲਈ ਯੋਗ ਪ੍ਰਬੰਧ ਕੀਤੇ ਗਏ ਹਨ ਅਤੇ ਡਾਕਟਰੀ ਟੀਮ ਦੀ ਦੇਖ-ਰੇਖ ਹੇਠ ਸੁਰੱਖਿਅਤ ਢੰਗ ਨਾਲ ਖੂਨ ਇਕੱਠਾ ਕੀਤਾ ਜਾਵੇਗਾ।ਤੁਹਾਡਾ ਇਕ ਯੂਨਿਟ ਖੂਨ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ।
ਕੰਬੋਜ਼ ਐਜ਼ੂਕੇਸ਼ਨਲ ਵੈਲਫੇਅਰ ਸੋਸਾਇਟੀ ਕੰਬੋਜ਼ ਅਕੈਡਮੀ ਦਾ 7ਵਾਂ ਖ਼ੂਨ ਦਾਨ ਕੈਂਪ 17 ਤਾਰੀਕ ਨੂੰ ਪਿੰਡ ਧਰਾਗ ਵਾਲਾ ਪੰਚਾਇਤ ਘਰ ਵਿਖੇ –
