ਜੀਸਸ ਸੇਵੀਅਰ ਸਕੂਲ ਵੱਲੋਂ ਨਸ਼ਾ ਮੁਕਤ ਰੈਲੀ ਦਾ ਆਯੋਜਨ

ਮੋਰਿੰਡਾ: 23 ਪੰਜਾਬ ਬੀਐਨਸੀਸੀ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਮਿਤੀ 24 ਨਵੰਬਰ 2025 ਨੂੰ ਜੀਸਸ ਸੇਵੀਅਰ ਸਕੂਲ ਦੇ 48 ਐਨਸੀਸੀ ਕੈਡਟਾਂ ਵੱਲੋਂ ਫਸਟ ਅਫਸਰ ਨਵੀਨ ਕੁਮਾਰ (ਐਸੋਸੀਏਟ ਐਨਸੀਸੀ ਅਫਸਰ) ਦੀ ਅਗਵਾਈ ਹੇਠ ਮੋਰਿੰਡਾ ਬਾਜ਼ਾਰ ਵਿੱਚ ਨਸ਼ਾ ਮੁਕਤ ਰੈਲੀ ਕੱਢੀ ਗਈ।

ਇਸ ਰੈਲੀ ਦੌਰਾਨ ਕੈਡਟਾਂ ਨੇ ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਨਸ਼ੇ ਖ਼ਿਲਾਫ਼ ਵੱਖ-ਵੱਖ ਸਲੋਗਨ ਪੜ੍ਹਦੇ ਹੋਏ ਸਾਰਿਆਂ ਨੂੰ ਸਿਹਤਮੰਦ ਜੀਵਨ ਜੀਊਣ ਦਾ ਪ੍ਰੇਰਕ ਸੰਦੇਸ਼ ਦਿੱਤਾ।

ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮਰਸੀ ਜੋਨਸਨ ਨੇ ਕੈਡਟਾਂ ਨੂੰ ਨਸ਼ਾ ਵਿਰੋਧੀ ਮੁਹਿੰਮ ਨੂੰ ਆਪਣਾ ਜੀਵਨ ਮੰਤਰ ਬਣਾਉਣ ਲਈ ਉਤਸਾਹਿਤ ਕੀਤਾ, ਜਦਕਿ ਸਕੂਲ ਦੇ ਚੇਅਰਮੈਨ ਮਿਸਟਰ ਜੋਏ ਕੋਟੀ ਨੇ ਇਸ ਸਾਮਾਜਿਕ ਉਪਰਾਲੇ ਲਈ ਕੈਡਟਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ।

Leave a Reply

Your email address will not be published. Required fields are marked *