ਦ੍ਰਿੜ ਇਰਾਦੇ ਅਤੇ ਸਵੈ ਇੱਛਾ ਨਾਲ ਨਸ਼ਿਆਂ ਨੂੰ ਛੱਡਣਾ ਸੰਭਵ ਹੈ – ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਜਲਾਲਪੁਰ, ਸੌਟੀ ਤੇ ਨਰਾਇਣਗੜ੍ਹ ਵਿੱਚ ਮਿਲਿਆ ਭਰਵਾਂ ਹੁੰਗਾਰਾ

ਵਿਅਕਤੀਗਤ ਫੀਡਬੈਕ ਨਾਲ ਨਸ਼ਾ ਤਸਕਰਾਂ ਦਾ ਹੋ ਰਿਹਾ ਹੈ ਸਫ਼ਾਇਆ

ਅਮਲੋਹ /ਫਤਹਿਗੜ੍ਹ ਸਾਹਿਬ, 1 ਜੂਨ –

ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਅਭਿਆਨ ਤਹਿਤ ਚਲਾਈ ਜਾ ਰਹੀ ਜਨ ਜਾਗਰੁਕਤਾ ਮੁਹਿੰਮ ਤਹਿਤ ਕਾਫੀ ਸਾਰਥਕ ਸਾਹਮਣੇ ਆ ਰਹੇ ਹਨ। ਰੋਜ਼ਾਨਾ ਦੇ ਆਧਾਰ ‘ਤੇ ਪਿੰਡਾਂ ਵਿੱਚ ਚੱਲ ਰਹੀਆਂ ਸਭਾਵਾਂ ਦੌਰਾਨ ਵੱਡੀ ਗਿਣਤੀ ਲੋਕ ਸ਼ਾਮਿਲ ਹੋ ਰਹੇ ਹਨ। ਇਸੇ ਲੜੀ ਦੇ ਤਹਿਤ ਵਿਧਾਨ ਸਭਾ ਹਲਕਾ ਅਮਲੋਹ ਦੇ ਪਿੰਡਾਂ ਵਿੱਚ ਰੋਜ਼ ਇਹ ਸਮਾਗਮ ਚੱਲ ਰਹੇ ਹਨ ਅਤੇ ਅੱਜ ਵੀ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਅਨੇਕਾਂ ਪਿੰਡਾਂ ਵਿੱਚ ਇਸ ਜਾਗਰੂਕਤਾ ਸਰਗਰਮੀ ਨੂੰ ਜਾਰੀ ਰੱਖਿਆ।

ਪਿੰਡ ਜਲਾਲਪੁਰ, ਸੌਟੀ ਤੇ ਨਰਾਇਣਗੜ੍ਹ ਵਿਖੇ ਪੇਂਡੂ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਦੀ ਮੌਜੂਦਗੀ ਵਿੱਚ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਦੱਸਿਆ ਕਿ ਵਿਅਕਤੀਗਤ ਪੱਧਰ ਉੱਤੇ ਨਾਗਰਿਕ, ਨਸ਼ਾ ਤਸਕਰਾਂ ਬਾਰੇ ਫੀਡਬੈਕ ਦੇਣ ਲਈ ਸੰਪਰਕ ਕਰਨ ਲੱਗ ਪਏ ਹਨ। ਉਹਨਾਂ ਦੱਸਿਆ ਕਿ ਇਸ ਮੁਹਿੰਮ ਦਾ ਸਾਰਥਕ ਨਤੀਜਾ ਇਹ ਸਾਹਮਣੇ ਆਇਆ ਹੈ ਕਿ ਨਸ਼ਿਆਂ ਦੀ ਦਲਦਲ ਵਿੱਚ ਪਿਛਲੇ ਕਈ ਵਰਿਆਂ ਤੋਂ ਫਸ ਕੇ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਰਹੇ ਲੋਕ ਵੀ ਹੁਣ ਦ੍ਰਿੜ ਇਰਾਦੇ ਅਤੇ ਸਵੈ ਇੱਛਾ ਨਾਲ ਆਪਣਾ ਇਲਾਜ ਕਰਵਾਉਣ ਲਈ ਅੱਗੇ ਆਉਣ ਲੱਗ ਪਏ ਹਨ।

ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਇਹ ਸਮਾਜ ਦੇ ਅਸਲ ਹੀਰੋ ਹਨ ਜਿਨਾਂ ਨੇ ਨਸ਼ਿਆਂ ਦਾ, ਆਪਣੇ ਮਨੋਬਲ ਅਤੇ ਹੋਰਨਾਂ ਦੀ ਹੌਸਲਾ ਅਫਜਾਈ ਸਦਕਾ ਤਿਆਗ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ ਜਿਨਾਂ ਤੋਂ ਸੇਧ ਲੈਣ ਦੀ ਲੋੜ ਹੈ।

ਇਸ ਮੌਕੇ ਉਹਨਾਂ ਨੇ ਹਾਜ਼ਰੀਨ ਨੂੰ ਨਸ਼ਿਆਂ ਦੇ ਖਾਤਮੇ ਲਈ ਸਹੁੰ ਚੁਕਾਈ ਅਤੇ ਨਸ਼ਾ ਮੁਕਤੀ ਮੁਹਿੰਮ ਦਾ ਸੁਨੇਹਾ ਘਰ ਘਰ ਪਹੁੰਚਾਉਣ ਲਈ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *