ਰੋਡ ਸੇਫਟੀ ਮਹੀਨੇ ਦੇ ਚੱਲਦਿਆਂ ਵੱਖ-ਵੱਖ ਵਿਭਾਗਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ ਪਹਿਲਕਦਮੀਆਂ

ਰੋਡ ਸੇਫਟੀ ਮਹੀਨੇ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਰਾਹੀਂ ਆਮ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਸਬੰਧੀ ਜਾਗਰੂਕ ਕਰਨ ਤੋਂ ਇਲਾਵਾ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਵੀ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਐਸ.ਡੀ.ਐਮ. ਮੈਡਮ ਵੀਰਪਾਲ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਟਰਾਂਸਪੋਰਟ ਵਿਭਾਗ, ਸਿਹਤ ਵਿਭਾਗ, ਸਿੱਖਿਆ ਵਿਭਾਗ, ਟ੍ਰੈਫਿਕ ਵਿਭਾਗ, ਵਣ ਵਿਭਾਗ, ਨਗਰ ਕੌਂਸਲ ਸਮੇਤ ਹੋਰਨਾਂ ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ ਵੱਖ-ਵੱਖ ਗਤਿਵਿਧੀਆਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਵਿਭਾਗ, ਸਿੱਖਿਆ ਵਿਭਾਗ ਅਤੇ ਟ੍ਰੈਫਿਕ ਵਿਭਾਗ ਵੱਲੋਂ ਸਾਂਝੇ ਤੌਰ *ਤੇ ਗਤੀਵਿਧੀ ਕਰਦਿਆਂ ਗਲੋਰੀਅਸ ਕੌਨਵੈਂਟ ਸਕੂਲ ਲਾਧੂਕਾ ਅਤੇ ਹੋਰਨਾਂ ਸਕੂਲਾਂ ਦੀਆਂ ਵੈਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਚਲਾਨ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਵੈਨ ਡਰਾਈਵਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਸੜਕਾਂ *ਤੇ ਚੱਲਦੇ ਹੋਏ ਨਿਯਮਾਂ ਦੀ ਪਾਲਣਾ ਲਾਜਮੀ ਕਰਨ ਅਤੇ ਨਿਰਧਾਰਤ ਮਾਪਦੰਡ ਜਰੂਰ ਪਰੇ ਕਰਨ। ਉਨ੍ਹਾਂ ਕਿਹਾ ਕਿ ਬਚਿਆਂ ਦੀ ਸੁਰੱਖਿਆ ਤੁਹਾਡੇ ਹੱਥ ਹੈ, ਇਸ ਕਰਕੇ ਕਿਸੇ ਵੀ ਤਰ੍ਹਾਂ ਨਾਲ ਕੁਤਾਹੀ ਨਾ ਕੀਤੀ ਜਾਵੇ।
ਬਾਕਸ ਲਈ ਪ੍ਰਸਤਾਵਿਤ

ਨਗਰ ਕੌਂਸਲ ਵੱਲੋਂ ਖੰਭਿਆ *ਤੇ ਲਗਾਏ ਰਿਫਲੈਕਟਰ
ਕੌਮੀ ਰੋਡ ਸੇਫਟੀ ਮਹੀਨਾ ਮੁਹਿੰਮ ਤਹਿਤ ਨਗਰ ਕੌਂਸਲ ਜਲਾਲਾਬਾਦ ਵੱਲੋਂ ਜਾਗਰੂਕਤਾ ਗਤੀਵਿਧੀ ਕਰਦੇ ਹੋਏ ਸ਼ਹਿਰ ਦੇ ਖੰਭਿਆ *ਤੇ ਰਿਫਲੈਕਟਰ (ਚਮਕਦਾਰ ਟੇਪਾਂ) ਲਗਾਏ ਗਏ ਹਨ ਤਾਂ ਜੋ ਦੂਰੋ ਆਉਂਦੀਆਂ ਗੱਡੀਆਂ ਨੂੰ ਇਹ ਖੰਭੇ/ਚੌਂਕ ਦਿਖਾਈ ਦੇ ਜਾਣ ਜਿਸ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਰਿਫਲੈਕਟਰ/ਚਮਕਦਾਰ ਟੇਪਾਂ ਦਿਖਾਈ ਦੇਣ ਨਾਲ ਵਾਹਨ ਚਾਲਕ ਪਹਿਲਾਂ ਤੋਂ ਹੀ ਸੁਚੇਤ ਹੋ ਜਾਂਦਾ ਹੈ ਕਿ ਅਗੇ ਕੋਈ ਪੋਲ ਜਾਂ ਚੌਂਕ ਹੈ। ਉਨ੍ਹਾਂ ਵਾਹਨ ਚਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਵਹੀਕਲ ਦੀ ਸਪੀਡ ਵੀ ਕਾਬੂ ਹੇਠ ਰੱਖਣ। ਉਨ੍ਹਾਂ ਕਿਹਾ ਕਿ ਵਹੀਕਲ ਚਲਾਉਂਦੇ ਸਮੇਂ ਸੀਟ ਬੈਲਟ ਲਾਜਮੀ ਪਾਈ ਜਾਵੇ।
ਬਾਕਸ ਲਈ ਪ੍ਰਸਤਾਵਿਤ
ਵਣ ਵਿਭਾਗ ਵੱਲੋਂ ਸੜਕਾਂ ਦੇ ਨੇੜੇ ਉੱਗੇ ਮਸਕਟ ਦੇ ਬੂਟੇ ਕੀਤੇ ਸਾਫ
ਵਣ ਰੇਂਜ ਅਫ਼ਸਰ ਫਾਜ਼ਿਲਕਾ ਸੁਖਦੇਵ ਸਿੰਘ ਦੇ ਆਦੇਸ਼ਾਂ ਅਨੁਸਾਰ ਬਲਾਕ ਅਫ਼ਸਰ ਰਵਿੰਦਰ ਕੁਮਾਰ ਦੀ ਅਗਵਾਈ ਹੇਠ ਸੜਕ ਸੁਰੱਖਿਆ ਮਹੀਨੇ ਤਹਿਤ ਵਣ ਵਿਭਾਗ ਵੱਲੋਂ ਮਲੋਟ ਫਾਜ਼ਿਲਕਾ ਰੋਡ, ਸ਼ਤੀਰ ਵਾਲਾ ਲਿੰਕ ਰੋਡ, ਬਾਂਡੀ ਵਾਲਾ ਕਬੂਲ ਸ਼ਾਹ ਲਿੰਕ ਰੋਡ ਆਦਿ ਸੜਕਾਂ ਦੇ ਨਾਲ ਬਰਮ ਵਿਚ ਉਗੇ ਮਸਕਟ ਕਟਵਾ ਕੇ ਸਫਾਈ ਕਰਵਾਈ । ਉਨ੍ਹਾਂ ਕਿਹਾ ਕਿ ਫਾਲਤੂ ਵਧੀਆਂ ਹੋਈਆਂ ਝਾੜੀਆਂ-ਬੂਟਿਆਂ ਦੀ ਛੰਗਾਈ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਸੜਕਾਂ ਤੋਂ ਬਾਹਰ ਫੈਲੇ ਬੂਟੇ ਜੋ ਕਿ ਰਾਤ ਸਮੇਂ ਤੇ ਧੁੰਦ ਦੌਰਾਨ ਦਿਖਾਈ ਨਹੀਂ ਦਿੰਦੇ ਤੇ ਘਟਨਾ ਦਾ ਕਾਰਨ ਬਣ ਜਾਂਦੇ ਹਨ, ਇਸ ਕਰਕੇ ਇਨ੍ਹਾਂ ਦੀ ਕਟਾਈ ਕੀਤੀ ਜਾ ਰਹੀ ਹੈ ਤਾਂ ਜੋ ਸੜਕੀ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ।

Leave a Reply

Your email address will not be published. Required fields are marked *