India vs Bangladesh T20I Series : ਭਾਰਤ ਨੇ ਪਹਿਲੇ ਟੀ20 ਮੈਚ ’ਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ

India vs Bangladesh T20I Series: ਸਭ ਤੋਂ ਜ਼ਿਆਦਾ ਤਿੰਨ ਵਿਕਟਾਂ ਲੈ ਕੇ ਅਰਸ਼ਦੀਪ ਸਿੰਘ ਬਣਿਆ ‘ਪਲੇਅਰ ਆਫ਼ ਦ ਮੈਚ’, ਤਿੰਨ ਮੈਚਾਂ ਦੀ ਲੜੀ ’ਚ ਭਾਰਤ 1-0 ਨਾਲ ਅੱਗੇ


India vs Bangladesh T20I Series :ਗਵਾਲੀਅਰ : ਭਾਰਤ ਨੇ ਅੱਜ ਬੰਗਲਾਦੇਸ਼ ਨੂੰ ਦੁਵੱਲੀ ਸੀਰੀਜ਼ ਦੇ ਪਹਿਲੇ ਮੈਚ ’ਚ 7 ਵਿਕਟਾਂ ਨਾਲ ਹਰਾ ਦਿਤਾ। ਤਿੰਨ ਮੈਚਾਂ ਦੀ ਸੀਰੀਜ਼ ’ਚ ਭਾਰਤ 1-0 ਨਾਲ ਅੱਗੇ ਹੋ ਗਿਆ ਹੈ। ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਭਾਰਤ ਨੇ ਅਰਸ਼ਦੀਪ ਸਿੰਘ ਅਤੇ ਵਰੁਣ ਚੱਕਰਵਰਤੀ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਬੰਗਲਾਦੇਸ਼ ਨੂੰ 127 ਦੌੜਾਂ ’ਤੇ ਢੇਰ ਕਰ ਦਿਤਾ।

ਜਵਾਬ ’ਚ ਭਾਰਤ ਨੇ ਸਿਰਫ਼ ਤਿੰਨ ਵਿਕਟਾਂ ਗੁਆ ਕੇ 11.5 ਓਵਰਾਂ ’ਚ 132 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ। ਭਾਰਤ ਵਲੋਂ ਹਾਰਦਿਕ ਪਾਂਡਿਆ ਨੇ ਸਭ ਤੋਂ ਜ਼ਿਆਦਾ 39 ਦੌੜਾਂ ਬਣਾਈਆਂ। ਸੰਜੂ ਸੈਮਸਨ ਅਤੇ ਕਪਤਾਨ ਸੂਰਿਆਕੁਮਾਰ ਯਾਦਵ ਨੇ 29-29 ਦੌੜਾਂ ਬਣਾਈਆਂ ਜਦਕਿ ਅਭਿਸ਼ੇ ਸ਼ਰਮਾ ਅਤੇ ਨਿਤੀਸ਼ ਰੈੱਡੀ ਨੇ 16-16 ਦੌੜਾਂ ਬਣਾਈਆਂ। 

ਇਸ ਤੋਂ ਪਹਿਲਾਂ ਬਿਹਤਰੀਨ ਗੇਂਦਬਾਜ਼ੀ ਕਰਦਿਆਂ ਤੇਜ਼ ਗੇਂਦਬਾਜ਼ ਅਰਸ਼ਦੀਪ ਨੇ 14 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦਕਿ ਲਗਭਗ ਤਿੰਨ ਸਾਲ ਬਾਅਦ ਅਪਣਾ ਪਹਿਲਾ ਕੌਮਾਂਤਰੀ  ਮੈਚ ਖੇਡ ਰਹੇ ਲੈਗ ਸਪਿਨਰ ਚੱਕਰਵਰਤੀ ਨੇ ਵੀ 31 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਿਸ ਨਾਲ ਬੰਗਲਾਦੇਸ਼ ਦੀ ਟੀਮ 19.5 ਓਵਰਾਂ ’ਚ ਸਿਮਟ ਗਈ। ਵਾਸ਼ਿੰਗਟਨ ਸੁੰਦਰ, ਮਯੰਕ ਯਾਦਵ ਅਤੇ ਹਾਰਦਿਕ ਪਾਂਡਿਆ ਨੇ ਵੀ ਇਕ-ਇਕ ਵਿਕਟ ਲਈ। ਅਰਸ਼ਦੀਪ ਸਿੰਘ ਨੂੰ ‘ਪਲੇਅਰ ਆਫ਼ ਦ ਮੈਚ’ ਐਲਾਨ ਕੀਤਾ ਗਿਆ।

ਬੰਗਲਾਦੇਸ਼ ਲਈ ਮੇਹਦੀ ਹਸਨ ਮਿਰਾਜ ਨੇ ਸੱਭ ਤੋਂ ਵੱਧ 35 ਦੌੜਾਂ ਬਣਾਈਆਂ। ਉਸ ਨੇ 32 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਤਿੰਨ ਚੌਕੇ ਲਗਾਏ। ਉਨ੍ਹਾਂ ਤੋਂ ਇਲਾਵਾ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ (27) 20 ਦੌੜਾਂ ਦਾ ਅੰਕੜਾ ਪਾਰ ਕਰ ਸਕੇ। ਭਾਰਤੀ ਕਪਤਾਨ ਸੂਰਯਕੁਮਾਰ ਯਾਦਵ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਅਰਸ਼ਦੀਪ ਸਿੰਘ ਨੇ ਸਹੀ ਸਾਬਤ ਕੀਤਾ। 

Leave a Reply

Your email address will not be published. Required fields are marked *