ਰਾਜਪੁਰਾ ਵਿੱਚ ਏ.ਡੀ.ਸੀ.(ਜੀ) ਪਟਿਆਲਾ ਇਸ਼ਾ ਸਿੰਘਾਲ ਵੱਲੋਂ ਸ੍ਰੀ ਚੇਤਨਿਯਾ ਸਕੂਲ ਦਾ ਉਦਘਾਟਨ-ਸ਼ੈਸ਼ਨ 2025—26 ਤੋਂ ਕਲਾਸਾਂ ਦਾ ਐਲਾਨ—ਚੇਤਨਿਯਾ ਕੁਮਾਰ

ਏਸ਼ੀਆ ਦੇ ਸਭ ਤੋਂ ਵੱਡੇ ਐਜੂਕੇਸ਼ਨਲ ਗਰੁੱਪ ਸ੍ਰੀ ਚੇਤਨਿਯਾ ਵੱਲੋਂ ਪੰਜਾਬ ਦੇ ਸਾਰੇ ਜ਼ਿਲਾ ਹੈਡ ਕੁਆਰਟਰਾਂ ਉੱਪਰ ਸਕੂਲ ਖੋਲੇ ਜਾ ਰਹੇ ਹਨ। ਪੂਰੇ ਭਾਰਤ ਵਿੱਚ 1022 ਚੇਤਨਿਯਾ ਟੈਕਨੋੋ ਸਕੂਲ ਹਨ। ਬੀਤੇ ਦਿਨ ਸ੍ਰੀ ਚੇਤਨਿਯਾ ਗਰੁੱਪ ਦੀ ਬਰਾਂਚ ਦਾ ਉਦਘਾਟਨ ਰਾਜਪੁਰਾ ਵਿੱਚ ਨੇੜੇ ਪਟਿਆਲਾ—ਚੰਡੀਗੜ੍ਹ ਬਾਈਪਾਸ, ਨੇੜੇ ਰੇਲਵੇ ਫਲਾਈਓਵਰ, ਰਾਜਪੁਰਾ ਵਿਖੇ ਹੋਇਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਾਠ ਅਤੇ ਕੀਰਤਨ ਕਰਵਾਇਆ ਗਿਆ। ਬਰਾਂਚ ਦਾ ਉਦਘਾਟਨ ਮਿਸਜ਼ ਇਸ਼ਾ ਸਿੰਘਾਲ, ਪੀ.ਸੀ.ਐਸ., ਏ.ਡੀ.ਸੀ. (ਜੀ) ਪਟਿਆਲਾ ਮੁੱਖ ਮਹਿਮਾਨ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਸ੍ਰੀ ਚੇਤਨਿਯਾ ਗਰੁੱਪ ਦੇ ਏ.ਜੀ.ਐਮ. ਵਿਕਰਮ ਰੈਡੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਸਨ। ਉਦਘਾਟਨ ਤੋਂ ਬਾਅਦ 2025—26 ਤੋਂ ਕਲਾਸਾਂ ਦਾ ਰਸਮੀ ਐਲਾਨ ਕੀਤਾ ਗਿਆ। ਸ੍ਰੀ ਚੇਤਨਿਯਾ ਗਰੁੱਪ ਦੇ ਨੁਮਾਇੰਦੇ ਨੇ ਅੱਗੇ ਦੱਸਿਆ ਕਿ ਸ੍ਰੀ ਚੇਤਨਿਯਾ ਪੂਰੇ ਦੇਸ਼ ਵਿੱਚ ਨੀਟ ਅਤੇ ਆਈ.ਆਈ.ਟੀ. ਪ੍ਰੀਖਿਆਵਾਂ ਦੇ ਰਿਜ਼ਲਟ ਲਈ ਜਾਣਿਆ ਜਾਂਦਾ ਹੈ। ਇਹਨਾਂ ਸਕੂਲਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਕੂਲ ਸ਼ੁਰੂ ਤੋਂ ਹੀ ਵਿਦਿਆਰਥੀਆਂ ਨੂੰ ਵੱਡੀਆਂ ਪ੍ਰੀਖਿਆਵਾਂ ਲਈ ਤਿਆਰ ਕਰਦੇ ਹਨ। ਇਸ ਮੌਕੇ ਏ.ਜੀ.ਐਮ. ਚੇਤਨਿਯਾ ਕੁਮਾਰ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਪੰਜਾਬ ਦੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਮਜ਼ਦੂਰੀਆਂ ਕਰਨ ਦੀ ਜਰੂਰਤ ਨਹੀਂ ਕਿਉਂਕਿ ਉਹਨਾਂ ਨੂੰ ਇੱਥੇ ਰਹਿ ਕੇ ਹੀ ਉੱਚ ਪ੍ਰੀਖਿਆਵਾਂ ਲਈ ਤਿਆਰ ਕਰਕੇ ਉੱਚੀਆਂ ਪਦਵੀਆਂ ਦੇ ਕਾਬਲ ਬਣਾਇਆ ਜਾਵੇਗਾ। ਸ੍ਰੀ ਚੇਤਨਿਯਾ ਗਰੁੱਪ ਦਾ ਸਕੂਲ ਸਿੱਖਿਆ ਦੇਣ ਦਾ ਨਵੇਕਲਾ ਤਰੀਕਾ ਹੈ। ਇਸ ਮੌਕੇ ਮੁੱਖ ਤੌਰ ਤੇ ਏ.ਜੀ.ਐਮ. ਅਮਿਤ ਸਚਦੇਵਾ, ਨਿਰਮਲ ਸਿੰਘ ਸਕੂਲ ਡਾਇਰੈਕਟਰ, ਸੰਜੈ ਗੁਪਤਾ, ਯੋਹਾਨਨ ਮੈਥਿਉ, ਆਲਮਜੀਤ ਸਿੰਘ, ਨਿਸ਼ਾਂਤ ਗੁਪਤਾ ਹਾਜ਼ਰ ਸਨ।

Leave a Reply

Your email address will not be published. Required fields are marked *