ਪੰਜਾਬ ਸਰਕਾਰ ਵਲੋਂ ਔਰਤਾਂ ਨੂੰ ਦਿਤੇ  ਗਏ ਮਾਨ ਸਨਮਾਨ ਦੀ ਖੁਸ਼ੀ ਵਿਚ ਫਾਜ਼ਿਲਕਾ ਸ਼ਹਿਰ ਦੇ ਘੰਟਾ ਘਰ ਬਜ਼ਾਰ ਵਿਚ ਮਹਿਲਾਵਾਂ ਨੇ ਕੱਢੀ ਗਈ ਜਾਗੋ।

ਮੁੱਖ ਮੰਤਰੀ ਪੰਜਾਬ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਔਰਤਾਂ ਨੂੰ ਦਿੱਤੇ ਗਏ ਮਾਨ ਸਨਮਾਨ ਦੀ ਖੁਸ਼ੀ ਵਿਚ ਫਾਜ਼ਿਲਕਾ ਸ਼ਹਿਰ ਦੇ ਘੰਟਾ ਘਰ ਬਜ਼ਾਰ ਵਿਚ ਮਹਿਲਾਵਾਂ ਵੱਲੋਂ ਕੱਢੀ ਗਈ ਜਾਗੋ। ਇਹ ਜਾਗੋ ਪ੍ਰਤਾਪ ਬਾਗ ਤੋਂ ਸ਼ੁਰੂ ਹੋ ਕੇ ਘੰਟਾ ਘਰ ਤੱਕ ਕਢੀ ਗਈ। ਇਸ ਦੌਰਾਨ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਵੀ ਨਾਲ ਮੌਜੂਦ ਰਹੇ।


ਵਿਧਾਇਕ ਸ੍ਰੀ ਸਵਨਾ ਨੇ ਕਿਹਾ ਕਿ ਔਰਤਾਂ ਨੂੰ 1000 ਰੁਪਏ ਦੇਣ ਦੀ ਗਾਰੰਟੀ ਪੂਰੀ ਕਰਨ ਨਾਲ ਪੰਜਾਬ ਸਰਕਾਰ ਨੇ ਆਪਣੀਆਂ ਸਾਰੀਆਂ ਗਾਰੰਟੀਆਂ 4 ਸਾਲਾਂ ਵਿਚ ਹੀ ਪੂਰੀ ਕਰ ਲਈਆਂ ਹਨ। ਉਨ੍ਹਾਂ ਕਿਹਾ ਕਿ ਬਾਕੀ ਸਰਕਾਰਾਂ 5 ਸਾਲਾਂ ਵਿਚ ਆਪਣੇ ਵਾਅਦੇ ਪੂਰੇ ਕਰਦੇ ਸਨ ਪਰ ਇਸ ਮੌਜੂਦਾ ਸਰਕਾਰ ਨੇ 4 ਸਾਲਾਂ ਵਿਚ ਹੀ ਗਾਰੰਟੀਆਂ ਪੂਰੀਆਂ ਕਰਕੇ ਇਤਿਹਾਸ ਕਾਇਮ ਕੀਤਾ ਹੈ।


ਉਨ੍ਹਾਂ ਕਿਹਾ ਕਿ ਮੁਫਤ ਬਿਜਲੀ ਬਿਲ, ਨਕਦ ਰਹਿਤ ਇਲਾਜ, ਬਸਾਂ ਵਿਚ ਮੁਫਤ ਸਫਰ ਦੀ ਸਹੂਲਤ ਅਤੇ ਹੁਣ 1000 ਰੁਪਏ ਦੀ ਗਾਰੰਟੀ ਵੀ ਪੂਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰਾਂ ਨੂੰ ਦਿੱਤਾ ਜਾਣ ਵਾਲਾ ਮੁਫਤ ਰਾਸ਼ਨ ਵਿਚ ਵਾਧਾ ਕਰਦਿਆਂ ਕਣਕ ਦੇ ਨਾਲ-ਨਾਲ, ਦਾਲ , ਮਸਾਲੇ, ਤੇਲ, ਖੰਡ ਆਦਿ ਮੁਹੱਈਆ ਕਰਵਾਏ ਜਾਣਗੇ।


ਜ਼ਿਲ੍ਹਾ ਪ੍ਰਧਾਨ ਅਲਕਾ ਜੁਨੇਜਾ ਨੇ ਦਸਿਆ ਕਿ ਸੂਬੇ ਭਰ ਦੀਆ ਅਨੁਸੂਚਿਤ ਜਾਤੀ ਨਾਲ ਸਬੰਧਤ ਔਰਤਾਂ ਨੂੰ  1500 ਅਤੇ ਜਰਨਲ ਵਰਗ ਨੂੰ  1000 ਪ੍ਰਤੀ  ਮਹੀਨਾ  ਦੇਣ  ਐਲਾਨ  ਤੋਂ  ਬਾਅਦ ਔਰਤਾਂ ਵਿੱਚ  ਖੁਸ਼ੀ  ਪਾਈ  ਜਾ  ਰਹੀ  ਹੈ। ਇਸ  ਦੇ  ਚਲਦੇ  ਔਰਤਾਂ ਵਲੋਂ  ਖੁਸ਼ੀ  ਪ੍ਰਗਟ  ਕਰਦੇ  ਇਕ  ਵਿਸੇਸ਼  ਜਾਗੋਂ ਕੱਢੀ ਗਈ ਅਤੇ  ਢੋਲ ਢਮਕੇ ਨਾਲ ਖੁਸ਼ੀ  ਪ੍ਰਗਟ  ਕਰਦੇ  ਹੋਏ ਪੰਜਾਬ  ਸਰਕਾਰ ਮੁੱਖ ਮੰਤਰੀ  ਭਗਵੰਤ  ਸਿੰਘ  ਮਾਨ  ਤੇ  ਪਾਰਟੀ  ਸੁਪਰੀਮੋ  ਅਰਵਿੰਦ  ਕੇਜਰੀਵਾਲ  ਦਾ ਧੰਨਵਾਦ ਕੀਤਾ ਜਿਨ੍ਹਾਂ  ਖੁਸ਼ੀ  ਜ਼ਾਹਿਰ  ਕਰਦੇ  ਕਿਹਾ  ਕੇ  ਪੰਜਾਬ  ਦਾ  ਪਹਿਲਾਂ  ਸੂਬਾ  ਹੈ  ਜਿੱਥੇ  ਔਰਤਾਂ ਨੂੰ  ਇਕ  ਵੱਡਾ  ਮਾਨ ਸਨਮਾਨ  ਦਿੱਤਾ ਗਿਆ ਹੈ।

Leave a Reply

Your email address will not be published. Required fields are marked *