ਸਿਹਤ ਮੰਤਰੀ ਨੇ 986 ਮਲਟੀ ਪਰਪਜ਼ ਹੈਲਥ ਵਰਕਰਾਂ ਦੀਆਂ ਮੰਗਾਂ ਮੰਨਣ ਦਾ ਦਿੱਤਾ ਭਰੋਸਾ

19 ਮਾਰਚ ਨੂੰ ਪੰਜਾਬ ਭਵਨ ਚੰੜੀਗੜ ਵਿਖੇ 986 ਮਲਟੀ ਪਰਪਜ਼ ਹੈਲਥ ਵਰਕਰ ਫੀ ਰੈਗੂਲਰ ਯੂਨੀਅਨ ਪੰਜਾਬ ਦੀ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਨਾਲ ਮੀਟਿੰਗ ਹੋਈ।ਮੀਟਿੰਗ ਵਿੱਚ ਹੈਲਥ ਸੈਕਟਰੀ ਕੁਮਾਰ ਰਾਹੁਲ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਅਦਿਤੀ ਸਲਾਰੀਆ,NHM ਡਾਇਰੈਕਟਰ ਡਾਕਟਰ ਬਲਵਿੰਦਰ ਕੌਰ ਮੌਜੂਦ ਸਨ।

ਬੈਠਕ ਵਿੱਚ ਪੰਜਾਬ ਸਕੇਲ ਅਨੁਸਾਰ ਪਰਖ ਕਾਲ ਖਤਮ ਕਰਕੇ ਤਨਖਾਹ ਦੇਣ ਸੰਬੰਧੀ ਵਿਚਾਰ ਚਰਚਾ ਹੋਈ। ਡਰੈੱਸ ਭੱਤਾ ਅਤੇ ਟੂਰ ਭੱਤਾ ਦੇਣ ਲਈ ਗੱਲ ਬਾਤ ਹੋਈ, ਜਿਸ ਵਿੱਚ ਸੂਬਾ ਪ੍ਰਧਾਨ ਮੁਨਵਰ ਜਹਾਂ ਨੇ ਦੱਸਿਆ ਕਿ,19,200/ ਦੀ ਤਨਖਾਹ ਵਿੱਚ ਉਹ 5-5 ਪਿੰਡਾਂ ਦੇ ਟੂਰ ,ਬਿਨਾ ਸਫ਼ਰੀ ਭੱਤੇ ਲਏ ਬਿਨਾਂ ਕਰ ਰਹੇ ਹਾਂ, ਉਹਨਾਂ ਦੀ ਹਰੀ ਵਰਦੀ ਜੋ ਕਿ ਸਿਹਤ ਵਿਭਾਗ ਵਿੱਚ ANM ਦੀ ਮੁੱਖ ਪਹਿਚਾਣ ਹੈ,,ਓਸਦੇ ਲਈ ਵਰਦੀ ਭੱਤਾ ਜਲਦੀ ਤੋ ਜਲਦੀ ਦਿੱਤਾ ਜਾਵੇ । UWIN ਐਪ ਅਤੇ ਡੈੱਥ birth ਦੇ ਕੰਮ ਲਈ incentive ਬਾਰੇ ਵੀ ਮੰਗ ਪਾਈ ਗਈ।ਸਿਹਤ ਮੰਤਰੀ ਨੇ ਮੰਗਾਂ ਨੂੰ ਜਾਇਜ ਦੱਸਦੇ ਹੋਏ ਹਾਂ ਪੱਖੀ ਹੁੰਗਾਰਾ ਦਿੱਤਾ।

ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਕੌਰ ਸੰਗਰੂਰ, active member ਜਸਪਾਲ ਕੌਰ ਲੁਧਿਆਣਾ,ਅਤੇ active member ਸੰਦੀਪ ਕੌਰ ਮੋਹਾਲੀ ਮੌਜ਼ੂਦ ਰਹੇ।ਇਹ ਮੀਟਿੰਗ ਸਿਹਤ ਮੰਤਰੀ ਪੰਜਾਬ ਦੇ ਲਿਖਤੀ ਰੂਪ ਵਿੱਚ ਆਏ ਪੱਤਰ ਅਨੁਸਾਰ ਚਾਰ ਮੈਂਬਰਾਂ ਵੱਲੋਂ ਕੀਤੀ ਗਈ।

Leave a Reply

Your email address will not be published. Required fields are marked *