ਖਮਾਣੋਂ ‘ਚ ਦੋਸਤਾਂ ਵੱਲੋਂ ਦੋਸਤ ਦਾ ਬੇਰਹਿਮ ਕਤਲ, ਮਾਮੂਲੀ ਤਕਰਾਰ ਬਣੀ ਖੂਨੀ ਵਜ੍ਹਾ

ਖਮਾਣੋਂ ਦੇ ਇੱਕ ਸਕੂਲ ਚ ਪੜ੍ਹਦੇ ਦੋਸਤਾਂ ਨੇ ਆਪਣੇ ਹੀ ਦੋਸਤ ਦਾ -ਬੇਰਹਿਮੀ ਨਾਲ ਕਤਲ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਮਾਨਵਿੰਦਰ ਸਿੰਘ ਉਰਫ ਮਾਨ ਪੁੱਤਰ ਹਰਦੀਪ ਸਿੰਘ ਹੈਪੀ ਉਮਰ 17 ਸਾਲ ਬਾਰ੍ਹਵੀਂ ਕਲਾਸ ਦਾ ਮੈਡੀਕਲ ਦਾ ਵਿਦਿਆਰਥੀ ਸੀ ਜੋ ਖਮਾਣੋ ਦੇ ਸਕੂਲ ਚ ਪੜ੍ਦਾ ਸੀ। ਜਿਸ ਦਾ ਮਾਮੂਲੀ ਤਕਰਾਰ ਬਾਅਦ ਦੋ ਦੋਸਤਾ ਨੇ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ। 19 ਸਾਲਾ ਮ੍ਰਿਤਕ ਮਾਨਵਿੰਦਰ ਸਿੰਘ ਦੇ ਤਾਏ ਸੁਰਿੰਦਰ ਸਿੰਘ ਸ਼ਿੰਦਾ ਨੇ ਆਪਣੇ ਬਿਆਨਾਂ ‘ਚ ਦੱਸਿਆ ਕਿ ਉਹ ਖੰਨਾ ਰੋਡ ਤੇ ਖੜਾ ਸੀ ਜਿਵੇਂ ਹੀ ਉਹਨਾ ਨੂੰ ਰੌਲਾ ਪੈਣ ਦੀ ਆਵਾਜ਼ ਸੁਣੀ ਤਾਂ ਉਹ ਘਟਨਾ ਸਥਾਨ ਤੇ ਪਹੁੰਚਿਆ ਜਿੱਥੇ ਉਸ ਦੇ ਭਤੀਜੇ ਨੂੰ ਉਸ ਦੇ ਦੋਸਤਾਂ ਨੇ ਕਿਰਚ ਨਾਲ ਹਮਲਾ ਕਰਕੇ ਮੌਕੇ ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂ ਕਿ ਦੂਸਰੀ ਧਿਰ ਦੇ ਇੱਕ ਨੌਜਵਾਨ ਗੁਰਸਿਮਰਨ ਸਿੰਘ ਦੇ ਵੀ ਇਸ ਲੜਾਈ ਦੌਰਾਨ ਸੱਟਾਂ ਲੱਗੀਆਂ ਜਿਸ ਨੂੰ ਖਮਾਣੋ ਦੇ ਹਸਪਤਾਲ ਚ ਭਰਤੀ ਕਰਵਾਉਣ ਬਾਅਦ ਉਸ ਨੂੰ ਮੋਹਾਲੀ ਰੈਫਰ ਕਰ ਦਿੱਤਾ ਗਿਆ ।
ਇਸ ਮਾਮਲੇ ਸਬੰਧੀ ਉਪ ਪੁਲਿਸ ਕਪਤਾਨ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਤਲ ਦੇ ਮਾਮਲੇ ‘ਚ ਮ੍ਰਿਤਕ ਮਾਨਵਿੰਦਰ ਸਿੰਘ ਦੇ ਤਾਏ ਸੁਰਿੰਦਰ ਸਿੰਘ ਦੇ ਬਿਆਨਾਂ ਦੇ ਉੱਤੇ ਦੋ ਨੌਜਵਾਨਾਂ ਨੂੰ ਰਾਂਊਂਡਅਪ ਕੀਤਾ ਗਿਆ ਜਿਨਾਂ ਦੇ ਖਿਲਾਫ ਧਾਰਾ 103 ਬੀ.ਐਨ.ਐਸ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਤੇ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

Leave a Reply

Your email address will not be published. Required fields are marked *