ਮਿੱਟੀ ਪਰਖ-ਅਧਾਰਤ ਸਲਾਹਕਾਰ ਸੇਵਾਵਾਂ ਲਈ ਤਕਨਾਲੋਜੀ ਅਤੇ ਵਿਸਥਾਰ ਪ੍ਰਬੰਧਨ ‘ਤੇ ਪੰਜ-ਦਿਨਾਂ ਸਿਖਲਾਈ ਪ੍ਰੋਗਰਾਮ ਆਯੋਜਿਤ

ਫਾਜਿਲਕਾ 21 ਸਤੰਬਰ
ਮਿੱਟੀ ਪਰਖ-ਅਧਾਰਤ ਸਲਾਹਕਾਰ ਸੇਵਾਵਾਂ ਲਈ ਤਕਨਾਲੋਜੀ ਅਤੇ ਵਿਸਥਾਰ ਪ੍ਰਬੰਧਨ ‘ਤੇ ਪੰਜ-ਦਿਨਾ ਸਿਖਲਾਈ ਪ੍ਰੋਗਰਾਮ ਡਾ. ਪ੍ਰਕਾਸ਼ ਚੰਦ ਗੁਰਜਰ ਵੱਲੋਂ ਡਾ. ਅਰਵਿੰਦ ਕੁਮਾਰ ਅਹਿਲਾਵਤ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਜਿਸ ਵਿੱਚ 35 ਸਿਖਿਆਰਥੀਆਂ ਨੇ ਹਿੱਸਾ ਲਿਆ! ਇਸ ਮੌਕੇ ਹਰਿੰਦਰ ਸਿੰਘ ਦਹੀਆ, ਡਾ. ਰਮੇਸ਼, ਪ੍ਰਿਥਵੀਰਾਜ ਅਤੇ ਰਾਜੇਸ਼ ਕੁਮਾਰ ਮੌਜੂਦ ਸਨ!


ਸਿਖਲਾਈ ਪ੍ਰੋਗਰਾਮ ਵਿੱਚ ਵਿਸ਼ਾ ਵਸਤੂ ਮਾਹਿਰਾਂ ਨੇ ਮਿੱਟੀ ਸਿਹਤ ਕਾਰਡਾਂ ਅਤੇ ਮਿੱਟੀ ਪਰਖ ‘ਤੇ ਵਿਹਾਰਕ ਪ੍ਰਦਰਸ਼ਨ ਕੀਤੇ ਅਤੇ ਕਿਸਾਨਾਂ ਨੂੰ ਮਿੱਟੀ ਨਾਲ ਸਬੰਧਤ ਸਮੱਸਿਆਵਾਂ ਅਤੇ ਟੈਸਟਿੰਗ ਰਾਹੀਂ ਉਨ੍ਹਾਂ ਨੂੰ ਕਿਵੇਂ ਹੱਲ ਕਰਨਾ ਹੈ ਬਾਰੇ ਜਾਣਕਾਰੀ ਦਿੱਤੀ। ਅਬੋਹਰ ਦੇ ਡੀ.ਏ.ਵੀ. ਕਾਲਜ ਤੋਂ ਡਾ. ਨਵਦੀਪ ਗਾਂਧੀ ਅਤੇ ਪ੍ਰੋਫੈਸਰ ਜਿਤੇਸ਼ ਸੋਨੀ ਨੇ ਸਿਖਲਾਈ ਪ੍ਰੋਗਰਾਮ ਦਾ ਸੰਚਾਲਨ ਕੀਤਾ। ਪ੍ਰਿੰਸੀਪਲ ਆਰ.ਕੇ. ਮਹਾਜਨ ਨੇ ਸਿਖਿਆਰਥੀਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *