ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਅਤੇ ਚੰਡੀਗੜ ਯੂਨੀਵਰਸਿਟੀ ਸੀ.ਯੂ. ਵੱਲੋਂ ਸਾਂਝੇ ਤੌਰ ਤੇ ਭਾਰਤ ਦੇ ਵੱਖ ਵੱਖ ਪ੍ਰਦੇਸ਼ਾਂ ਵਿੱਚ ਸਿੱਖਿਆ ਸੰਸਥਾਵਾਂ, ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦਾ ਸਨਮਾਨ ਕੀਤਾ ਜਾਂਦਾ ਹੈ। ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਕੇਰਲਾ, ਕਰਨਾਟਕਾ ਅਤੇ ਤਾਮਿਲਨਾਡੂ ਤੋਂ ਉਪਰੰਤ ਮਿਤੀ 5 ਅਕਤੂਬਰ ਨੂੰ ਫੈਪ ਸਟੇਟ ਐਵਾਰਡ ਜੰਮੂ ਅਤੇ ਕਸ਼ਮੀਰ ਕੀਤਾ ਗਿਆ।

ਉਹਨਾਂ ਦੱਸਿਆ ਕਿ ਜੰਮੂ ਦੇ ਪ੍ਰਾਈਵੇਟ ਸਕੂਲਾਂ ਦੀ ਐਸੋਸੀਏਸ਼ਨ ਪੀ.ਐਸ.ਏ.ਜੇ.ਕੇ. ਨਾਲ ਮਿਲ ਕੇ ਫੇਪ ਸਟੇਟ ਐਵਾਰਡ ਦਾ ਇਹ ਪਹਿਲਾ ਸੀਜ਼ਨ ਮੁਕੰਮਲ ਹੋਇਆ। ਉਹਨਾਂ ਦੱਸਿਆ ਕਿ ਇਸ ਫੈਪ ਸਟੇਟ ਐਵਾਰਡ ਦੇ ਮੌਕੇ ਡਾ. ਜੀ.ਐਨ. ਵਾਰ ਦੇ ਸੱਦੇ ਤੇ ਸ੍ਰੀ ਨਾਸਿਰ ਅਸਲਮ ਵਾਨੀ ਐਡਵਾਇਜ਼ਰ ਟੂ ਮੁੱਖ ਮੰਤਰੀ ਜੰਮੂ ਅਤੇ ਕਸ਼ਮੀਰ ਅਤੇ ਸ੍ਰੀ ਗੁਲਾਮ ਅਲੀ ਖਟਾਨਾ ਮੈਂਬਰ ਰਾਜ ਸਭਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।

ਇਸ ਮੌਕੇ 265 ਸਿੱਖਿਆ ਸੰਸਥਾਵਾਂ, ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਸ ਕਿਸਮ ਦਾ ਇਹ ਪਹਿਲਾ ਐਵਾਰਡ ਫੰਕਸ਼ਨ ਸੀ ਜਿਸ ਵਿੱਚ ਜੰਮੂ ਅਤੇ ਕਸ਼ਮੀਰ ਦੀਆਂ ਨਾਮਵਰ ਸੰਸਥਾਵਾਂ ਨੇ ਭਾਗ ਲਿਆ। ਡਾ. ਜਗਜੀਤ ਸਿੰਘ ਨੇ ਇਸ ਮੌਕੇ ਉਹਨਾਂ ਨੂੰ ਮਿਲਣ ਵਾਲੇ ਨੂਰ—ਏ—ਤਾਲੀਮ ਖਿਤਾਬ ਮਿਲਣ ਦਾ ਸਿਹਰਾ ਸਾਰੇ ਫੈਡਰੇਸ਼ਨ ਅਹੁਦੇਦਾਰਾਂ ਨੂੰ ਦਿੱਤਾ।

ਐਵਾਰਡ ਫੰਕਸ਼ਨ ਦੇ ਮੌਕੇ ਪਹੁੰਚੇ ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਪ੍ਰੋ. ਆਰ.ਐਸ. ਬਾਵਾ ਨੇ ਕਿਹਾ ਕਿ ਚੰਡੀਗੜ ਯੂਨੀਵਰਸਿਟੀ ਦੇ ਸਾਰੇ ਸਾਧਨ ਹਮੇਸ਼ਾਂ ਸਕੂਲਾਂ ਲਈ ਖੁੱਲੇ ਹਨ ਅਤੇ ਚੰਡੀਗੜ ਯੂਨੀਵਰਸਿਟੀ ਅਧਿਆਪਕਾਂ ਨੂੰ ਇਹ ਸਨਮਾਨ ਦੇਣ ਵਿੱਚ ਯੋਗਦਾਨ ਪਾ ਕੇ ਬਹੁਤ ਖੁਸ਼ੀ ਮਹਿਸੂਸ ਕਰਦੀ ਹੈ। ਜੰਮੂ ਅਤੇ ਕਸ਼ਮੀਰ ਦੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਜੀ.ਐਨ. ਵਾਰ ਨੇ ਕਿਹਾ ਕਿ ਪੰਜਾਬ ਦੀ ਫੈਡਰੇਸ਼ਨ ਦੇਸ਼ ਦੇ ਸਾਰੇ ਸੂਬਿਆਂ ਲਈ ਗਿਆਨ ਦਾ ਸੋਮਾ ਹੈ। ਇਸ ਮੌਕੇ ਪੰਜਾਬ ਤੋਂ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਦੇ ਅਹੁਦੇਦਾਰ ਸ੍ਰੀ ਸੰਜੈ ਗੁਪਤਾ, ਡਾ. ਸੰਜੀਵ ਸੈਣੀ, ਸ. ਭੁਪਿੰਦਰ ਸਿੰਘ, ਸ੍ਰੀ ਅਨਿਲ ਮਿੱਤਲ, ਸ. ਸੁਖਦੇਵ ਸਿੰਘ ਜੱਜ, ਸ. ਹਰਵਿੰਦਰ ਸਿੰਘ ਧਾਲੀਵਾਲ, ਸ. ਜੈ ਸਿੰਘ ਬਰਾੜ, ਮਿਸ ਗੁਰਮੀਤ ਕੌਰ ਅਤੇ ਸ. ਨਿਰਮਲ ਸਿੰਘ ਹਾਜ਼ਰ ਸਨ।
