ਫਾਜ਼ਿਲਕਾ ਦੇ ਵਿਧਾਇਕ ਨੇ ਵਾਰਡ ਨੰਬਰ 6 ਪਹੁੰਚ ਕੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ

ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ  ਫਾਜ਼ਿਲਕਾ  ਦੇ ਵਾਰਡ ਨੰਬਰ 6 ਵਿਖੇ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ! ਇਸ ਮੌਕੇ ਉਹਨਾਂ ਨਾਲ ਉਨਾਂ ਦੀ ਧਰਮ ਪਤਨੀ ਮੈਡਮ ਖੁਸ਼ਬੂ ਸਾਵਨ ਸੁੱਖਾ ਸਵਨਾ ਵੀ ਮੌਜੂਦ ਸਨ।
 ਵਾਰਡ ਦੇ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਹਲਕੇ ਦੀ ਕੋਈ ਵੀ ਵਾਰਡ ਤੇ ਪਿੰਡ ਵਿਕਾਸ ਪੱਖੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।  ਉਹਨਾਂ ਵਾਰਡ ਵਾਸੀਆਂ ਦੀਆਂ ਸੀਵਰੇਜ ਸਿਸਟਮ, ਸਾਫ ਸਫਾਈ, ਪੱਕੀਆਂ ਸੜਕਾਂ ਆਦਿ ਸਮੱਸਿਆਵਾਂ ਸੁਨੀਆਂ ਤੇ ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ!


 ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਹੈ ਹਰ ਵਾਰਡ ਅਤੇ ਸ਼ਹਿਰ ਦੇ ਵਿਕਾਸ ਲਈ ਉਹ ਦਿਨ ਰਾਤ ਇੱਕ ਕਰ ਰਹੇ ਹਨ ਤਾਂ ਜੋ ਉਨਾਂ ਦਾ ਹਲਕਾ ਵਿਕਾਸ ਪੱਖੋ ਵਾਂਝਾ ਨਾ ਰਹਿ ਜਾਵੇ! ਉਹਨਾਂ ਵਾਰਡ ਵਾਸੀਆਂ ਨੂੰ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੈ ਤਾਂ ਉਹ ਬੇਝਿਜਕ ਹੋ ਕੇ ਉਹਨਾਂ ਨੂੰ ਦੱਸਣ ਤਾਂ ਜੋ ਉਸ ਸਮੱਸਿਆ ਦਾ ਵੀ ਹੱਲ ਕੀਤਾ ਜਾ ਸਕੇ!
 ਇਸ ਮੌਕੇ ਸੁਨੀਲ ਮੈਣੀ ਰਾਜੇਸ਼ ਖੁਰਾਨਾ, ਬੱਬੂ ਚੇਤੀਵਾਲ, ਹਿਮਾਂਸ਼ੂ ਭੰਡਾਰੀ, ਰਾਜ ਅਹੂਜਾ, ਕ੍ਰਿਸ਼ਨ ਲਾਲ ਤੇ ਬਨਸੀ ਸਾਮਾ ਸਮੇਤ ਆਪ ਆਗੂ, ਵਰਕਰ ਤੇ  ਵੱਡੀ ਗਿਣਤੀ ਵਿੱਚ ਵਾਰਡ ਵਾਸੀ ਵੀ ਮੌਜੂਦ ਸਨ.

Leave a Reply

Your email address will not be published. Required fields are marked *