ਫਾਜ਼ਿਲਕਾ ਦੇ ਵਿਧਾਇਕ ਨੇ ਹਲਕੇ ਦੇ ਪਿੰਡ ਜੰਡਵਾਲਾ ਖਰਤਾ ਵਿਖੇ ਨੌਜਵਾਨਾਂ ਨੂੰ ਕ੍ਰਿਕਟ, ਬੈਡਮਿੰਟਨ ਤੇ ਵਾਲੀਬਾਲ ਦਾ ਖੇਡ ਸਮਾਨ ਵੰਡਿਆਂ

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ  ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਖੇਡ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਸਕਣ। ਇਹ ਪ੍ਰਗਟਾਵਾ ਵਿਧਾਇਕ ਫਾਜ਼ਿਲਕਾ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਹਲਕੇ ਦੇ ਪਿੰਡ ਜੰਡਵਾਲਾ ਖਰਤਾ ਵਿਖੇ ਨੌਜਵਾਨਾਂ ਨੂੰ ਕ੍ਰਿਕਟ, ਬੈਡਮਿੰਟਨ ਤੇ ਵਾਲੀਬਾਲ ਦਾ ਖੇਡ ਸਮਾਨ ਮੁਹੱਈਆ ਕਰਨ ਮੌਕੇ ਕੀਤਾ।


ਇਸ ਮੌਕੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਪਿੰਡਾਂ ਵਿੱਚ ਲਗਾਤਾਰ ਖੇਡਾਂ ਦਾ ਸਮਾਨ ਵੰਡਿਆਂ ਜਾ ਰਿਹਾ ਹੈ ਤਾਂ ਜੋ ਇੱਕ ਤਾਂ ਨੌਜਵਾਨ ਨਸ਼ਿਆਂ ਵਰਗੀ ਭੈੜੀ ਲਾਹਨਤ ਤੋਂ ਦੂਰ ਰਹਿਣਗੇ ਅਤੇ ਦੂਸਰਾ ਸਾਡੇ ਪਿੰਡਾਂ ‘ਚ ਚੰਗੇ ਖਿਡਾਰੀ ਨਿਕਲ ਸਕਣਗੇ ਜੋ ਸਾਡੇ ਜ਼ਿਲ੍ਹੇ ਦਾ ਨਾਮ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਤੇ ਰੌਸ਼ਨ ਕਰਨਗੇ।
ਉਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ 31 ਨੌਜਵਾਨਾਂ ਦਾ ਇੱਕ ਕਲੱਬ ਬਣਾਉਣ ਜਿਸ ਵਿੱਚ ਉਹ ਪ੍ਰਧਾਨ, ਮੈਂਬਰ ਤੇ ਸੈਕਟਰੀ ਆਦਿ ਆਪਣੀ ਮਰਜੀ ਨਾਲ ਚੁਣ ਲੈਣ ਤੇ ਉਸ ਨੂੰ ਲਿਸਟ ਬਣਾ ਕੇ ਦੇ ਦੇਣ ਉਹ ਉਨ੍ਹਾਂ ਦਾ ਇੱਕ ਯੂਥ ਕਲੱਬ ਰਜਿਸਟਰਡ ਕਰਵਾ ਦੇਣਗੇ ਤੇ ਫਿਰ ਉਨ੍ਹਾਂ ਨੂੰ ਖੇਡਾਂ ਨਾਲ ਸਬੰਧਿਤ ਹਰ ਤਰ੍ਹਾਂ ਦਾ ਖੇਡ ਸਮਾਨ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ।
ਇਸ ਮੌਕੇ ਹਲਕਾ ਪ੍ਰਧਾਨ ਮਹਿਲਾ ਵਿੰਗ ਮੰਜੂ ਸੇਤੀਆ, ਕੁਲਵਿੰਦਰ ਸਿੰਘ ਬਰਾੜ, ਧਰਮਵੀਰ ਬਲਾਕ ਪ੍ਰਧਾਨ, ਗੁਰਵੀਰ ਸਿੰਘ, ਜੀਵਨ ਬਰਾੜ, ਬਖਸੀਸ ਸਿੰਘ, ਸਿਵਰਾਜ ਸਿੰਘ, ਸੋਮਾ ਬਾਈ, ਤੇ ਜਸਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਤੇ ਪਿੰਡ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *