ਫਾਜ਼ਿਲਕਾ ਸ਼ਹਿਰ ਨੂੰ ਮਿਲੀ ਸੌਗਾਤ ,  ਛੋਟੀਆਂ ਗਲੀਆਂ ਵਿੱਚ ਸੀਵਰੇਜ ਦੀ ਸਫਾਈ ਲਈ ਪੰਜ ਜੈਟਿੰਗ ਮਸ਼ੀਨਾਂ ਮਿਲੀਆਂ

 ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਹਰੀ ਝੰਡੀ ਵੀ ਖਾ ਕੇ ਕੀਤੀਆਂ ਰਵਾਨਾ
 ਫਾਜ਼ਿਲਕਾ 16 ਅਗਸਤ
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਸ਼ਹਿਰੀ ਖੇਤਰਾਂ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹਈਆ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ।ਇਸੇ ਲੜੀ ਦੇ ਤਹਿਤ ਨਗਰ ਕੌਂਸਲ ਫਾਜ਼ਿਲਕਾ ਨੂੰ ਪੰਜ ਜੈਟਿੰਗ ਮਸ਼ੀਨਾਂ ਮਿਲੀਆਂ ਹਨ। ਇਹ ਮਸ਼ੀਨਾਂ ਸੀਵਰੇਜ ਸਾਫ ਕਰਨ ਲਈ ਵਰਤੀਆਂ ਜਾਣਗੀਆਂ ।
ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਇਹਨਾਂ ਮਸ਼ੀਨਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ । ਉਨਾਂ ਨੇ ਆਖਿਆ ਕਿ ਇਹਨਾਂ ਰਾਹੀਂ ਛੋਟੀਆਂ ਗਲੀਆਂ ਵਿੱਚ ਵੀ ਜਿੱਥੇ ਵੱਡੀਆਂ ਜੈਟਿੰਗ ਮਸ਼ੀਨਾਂ ਨਹੀਂ ਜਾ ਸਕਦੀਆਂ ਸਨ ਸਫਾਈ ਹੋ ਸਕੇਗੀ ਅਤੇ ਸੀਵਰੇਜ ਜਾਮ ਦੀ ਸਮੱਸਿਆ ਤੋਂ ਸ਼ਹਿਰ ਵਾਸੀਆਂ ਨੂੰ ਰਾਹਤ ਮਿਲੇਗੀ। ਉਹਨਾਂ ਨੇ ਕਿਹਾ ਕਿ ਇਸ ਨਾਲ ਸ਼ਹਿਰ ਦੀ ਸਵੱਛਤਾ ਲਈ ਬਹੁਤ ਵਧੀਆ ਉਪਰਾਲਾ ਹੋਵੇਗਾ।


ਵਿਧਾਇਕ ਨਰਿੰਦਰ ਪਾਲ ਸਿੰਘ ਸਭਨਾਂ ਨੇ ਆਖਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਮੇਸ਼ਾ ਹੀ ਸਰਬ ਪੱਖੀ ਵਿਕਾਸ ਤੇ ਤਵੱਜੋ ਦਿੰਦੀ ਹੈ ਅਤੇ ਇਸੇ ਲੜੀ ਤਹਿਤ ਇਹ ਮਸ਼ੀਨਾਂ ਮੁਹਈਆ ਕਰਵਾਈਆਂ ਗਈਆਂ ਹਨ।।
 ਇਸ ਮੌਕੇ ਕਾਰਜ ਸਾਧਕ ਅਫਸਰ ਵਿਕਰਮ ਧੂੜੀਆ ਵੀ ਹਾਜ਼ਰ ਸਨ। ਉਹਨਾਂ ਨੇ ਵੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸੀਵਰੇਜ ਅਤੇ ਨਾਲੀਆਂ ਵਿੱਚ ਪਲਾਸਟਿਕ ਜਾਂ ਪਲਾਸਟਿਕ ਦੀਆਂ ਬੋਤਲਾਂ ਨਾ ਸੁੱਟੀਆਂ ਜਾਣ, ਕਿਉਂਕਿ ਇਹਨਾਂ ਕਾਰਨ ਹੀ ਮੁੱਖ ਤੌਰ ਤੇ ਸੀਵਰੇਜ ਜਾਮ ਹੁੰਦਾ ਹੈ। ਇਸ ਮੌਕੇ ਸੁਰਿੰਦਰ ਕੰਬੋਜ

Leave a Reply

Your email address will not be published. Required fields are marked *