ਬੱਚਿਆ ਨੂੰ ਭੀਖ ਮੰਗਣ ਤੋ ਰੋਕਣ ਲਈ ਜ਼ਿਲਾ ਟਾਸਕ ਫੋਰਸ ਵੱਲੋ ਛਾਪੇਮਾਰੀ

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੀ ਟੀਮ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਵਿੱਚ  ਬੱਚਿਆ ਦੀ ਭੀਖ ਮੰਗਣ ਨੂੰ ਰੋਕਣ ਲਈ ਫਾਜ਼ਿਲਕਾ ਵਿਖੇ ਛਾਪੇਮਾਰੀ ਕਰਦਿਆ ਵਿਸ਼ੇਸ਼ ਚੈਕਿੰਗ ਕੀਤੀ ਇਹ ਕਾਰਵਾਈ ਮਾਨਯੋਗ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੋਰ ਸੰਧੂ ਫਾਜ਼ਿਲਕਾ ਦੇ ਨਿਰਦੇਸ਼ਾ ਅਤੇ ਪ੍ਰਾਜੈਕਟ ਜੀਵਨ ਜੋਤੀ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫਸਰ ਫਾਜ਼ਿਲਕਾ ਨਵਦੀਪ ਕੌਰ ਦੀ ਅਗਵਾਈ ਹੇਠ ਕੀਤੀ ਗਈ। ਜਿਸ ਦੋਰਾਨ ਜ਼ਿਲਾ ਪੱਧਰੀ ਟਾਸਕ ਫੋਰਸ ਵੱਲੋ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿੱਚ ਛਾਪੇਮਾਰੀ ਕੀਤੀ ਗਈ।
ਇਸ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਨੇ ਕਿਹਾ ਕਿ ਜ਼ਿਲੇ ਵਿੱਚ ਬੱਚਿਆ ਦੀ ਭੀਖ ਮੰਗਣ ਨੂੰ ਰੋਕਣ ਲਈ  ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ। ਇਹ ਟੀਮ ਪੁਲਿਸ ਅਤੇ ਹੋਰ ਵੱਖ -ਵੱਖ ਸਰਕਾਰੀ ਵਿਭਾਗਾ ਦੇ ਕਰਮਚਾਰੀਆ ਨਾਲ ਮਿਲ ਕੇ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਭੀਖ ਮੰਗਣ ਵਿੱਚ ਸ਼ਾਮਲ ਬੱਚਿਆ ਨੂੰ ਬਚਾਇਆ ਜਾਵੇਗਾ ਅਤੇ ਉਨ੍ਹਾ ਦਾ ਪੁਨਰਵਾਸ ਕੀਤਾ ਜਾਵੇਗਾ। ਅਜਿਹੇ ਮਾਪੇ ਜੋ ਬਚਿਆਂ ਤੋਂ ਬਾਲ ਮਜਦੂਰੀ ਜਾਂ ਬਾਲ ਭਿਖਿਆ ਕਰਵਾ ਰਹੇ ਹਨ, ਉਨ੍ਹਾਂ ਬਚਿਆਂ ਦੇ ਡੀ.ਐਨ.ਏ. ਟੈਸਟ ਕਰਵਾਏ ਜਾਣਗੇ ਕਿਉਂਕਿ ਅਕਸਰ ਵੇਖਣ ਵਿਚ ਆਇਆ ਹੈ ਕਿ ਦੂਸਰੇ ਰਾਜਾਂ ਤੋਂ ਆਏ ਬਚੇ ਭੀਖ ਮੰਗਦੇ ਹਨ ਅਤੇ ਕਈ ਵਾਰ ਉਨ੍ਹਾਂ ਨਾਲ ਮਾਪੇ ਬਣਕੇ ਘੁੰਮ ਰਹੇ ਵਿਅਕਤੀ ਉਨ੍ਹਾਂ ਦੇ ਅਸਲ ਮਾਪੇ ਨਹੀਂ ਹੁੰਦੇ ਅਤੇ ਜਾਂਚ ਦੌਰਾਨ ਕਈ ਬਚੇ ਕਿਤੇ ਨਾ ਕਿਤੇ ਚੋਰੀ ਕੀਤੇ ਨਿਕਲਦੇ ਹਨ।


ਉਪਰੋਕਤ ਜਾਣਕਾਰੀ ਦੀ ਚੈਕਿੰਗ ਟੀਮ ਦੀ ਅਗਵਾਈ ਕਰ ਰਹੇ ਜ਼ਿਲ੍ਹਾ  ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਵੱਲੋਂ ਦਿੱਤੀ ਗਈ, ਉਨ੍ਹਾਂ ਨੇ ਦੱਸਿਆ ਕਿ ਫਾਜ਼ਿਲਕਾ ਦੇ ਘੰਟਾ ਘਰ ਚੌਂਕ, ਰੇਲਵੇ ਸਟੇਸ਼ਨ, ਬਸ ਸਟੈਂਡ, ਮੇਨ ਬਜਰ, ਸਾਧੂ ਆਸ਼ਰਮ ਰੋਡ, ਮੰਦਰ *ਤੇ ਚੈਕਿੰਗ ਕਰਕੇ ਉਨ੍ਹਾਂ *ਤੇ ਤਿਖੀ ਨਜਰ ਰਖੀ ਜਾ ਰਹੀ ਹੈ। ਜੇਕਰ ਕਿਤੇ ਕੋਈ ਵੀ ਅਜਿਹਾ ਬਚਾ ਮਿਲਦਾ ਹੈ ਤਾਂ ਮਾਪਿਆਂ ਅਤੇ ਬਚਿਆਂ ਦੀ ਕਾਉਂਸਲਿੰਗ ਕਰਕੇ ਬਚਿਆਂ ਨੂੰ ਪੜ੍ਹਾਈ ਨਾਲ ਜੋੜਿਆ ਜਾਂਦਾ ਹੈ। ਹੁਣ ਤੱਕ 10 ਬਚਿਆਂ ਨੂੰ ਚਾਈਲਡ ਬੈਗਿੰਗ ਤ਼ ਹਟਾ ਕੇ ਸਕੂਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਸਮੇ ਸਮੇਂ *ਤੇ ਉਨ੍ਹਾਂ ਨੂੰ ਸਕੂਲ ਜਾ ਕੇ ਚੈਕ ਕੀਤਾ ਜਾਂਦਾ ਹੈ।
ਜੇਕਰ ਕਿਸੇ ਨੂੰ ਇਹ ਲਗਦਾ ਹੈ ਕਿ ਬਚੇ ਦੇ ਮਾਪੇ ਉਸਨੂੰ ਸੰਭਾਲਣ ਵਿਚ ਅਸਮਰਥ ਹਨ ਤਾਂ ਉਸ ਬਚੇ ਨੂੰ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਬਾਲ ਘਰਾਂ ਵਿਚ ਭੇਜ ਦਿੱਤਾ ਜਾਂਦਾ ਹੈ। ਜਿਥੇ ਕਿ ਬਚੇ ਦੀ ਮੁਕੰਮਲ ਸੁਰੱਖਿਆ ਅਤੇ ਉਸਦੇ ਖਾਣ ਪੀਣ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਇਹ ਚੈਕਿੰਗਾਂ ਭਵਿੱਖ ਵਿਚ  ਲਗਾਤਾਰ ਜਾਰੀ ਰਹਿਣਗੀਆਂ।
ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਚਿਆਂ ਨੂੰ ਭੀਖ ਨਾ ਦਿੱਤੀ ਜਾਵੇ ਕਿਉਂਕਿ ਬਚਿਆਂ ਤੇ ਭੀਖ ਮੰਗਵਾਉਣ ਵਾਲੇ ਮਾਪੇ ਇਸ ਲਈ ਬਚਿਆਂ ਨੂੰ ਨਹੀਂ ਪੜ੍ਹਾਉਂਦੇ ਕਿਉਂਕਿ ਉਨ੍ਹਾਂ ਦੇ ਬਚੇ ਭੀਖ ਮੰਗ ਕੇ ਚੰਗ ਪੈਸੇ ਇਕਠੇ ਕਰਕੇ ਲਿਆਉਂਦੇ ਹਨ। ਉਨ੍ਹਾਂ ਨੇ ਦਸਿਆ ਕਿ ਭੀਖ ਮੰਗਵਾਉਣ ਦੇ ਦੋਸ਼ ਵਿਚ ਜੇ.ਜੇ.ਐਕਟ 2025 ਤਹਿਤ ਕੇਸ ਦਰਜ ਕੀਤਾ ਜਾਵੇਗਾ।

ਜੇਕਰ ਕੋਈ ਬੱਚਾ ਭੀਖ ਮੰਗਦਾ ਦਿਖਾਈ ਦਿੰਦਾ ਹਾ ਤਾ ਤੁਰੰਤ ਵਿਭਾਗ ਨੂੰ ਸੁਚਿਤ ਕਰੋ । ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ । ਚੈਕਿੰਗ ਦੌਰਾਨ ਟੀਮ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ, ਕੌਸ਼ਲ ਤੇ ਰਣਵੀਰ ਕੌਰ ਸੀ.ਪੀਓ, ਨਿਸ਼ਾਨ ਸਿੰਘ, ਰੁਪਿੰਦਰ ਸਿੰਘ, ਸਿਮਰਨ, ਸਾਰਿਕਾ, ਭੁਪਿੰਦਰਦੀਪ ਸਿੰਘ, ਸਿੱਖਿਆ ਵਿਭਾਗ, ਪੁਲਿਸ ਵਿਭਾਗ ਅਤੇ ਚਾਇਲਡ ਲਾਇਨ ਦੇ ਨੁੰਮਾਇਂਦੇ ਸ਼ਾਮਲ ਸਨ ।

Leave a Reply

Your email address will not be published. Required fields are marked *