ਫਾਜ਼ਿਲਕਾ, 26 ਸੰਤਬਰ
ਅਨੁਸੂਚਿਤ ਜਾਤੀਆਂ ਤੇ ਅਤਿਆਚਾਰ ਰੋਕਥਾਮ ਐਕਟ 1989 ਅਧੀਨ ਬਣੀ ਜ਼ਿਲ੍ਹਾ ਪੱਧਰੀ ਵਿਜੀਲੈਂਸ ਅਤੇ ਨਿਗਰਾਨ ਕਮੇਟੀ ਦੀ ਬੈਠਕ ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਸੁਭਾਸ਼ ਚੰਦਰ ਦੀ ਪ੍ਰਧਾਨਗੀ ਹੇਠ ਹੋਈ।
ਬੈਠਕ ਵਿਚ ਉਨ੍ਹਾਂ ਨੇ ਹਦਾਇਤ ਕੀਤੀ ਕਿ ਅਨੁਸੂਚਿਤ ਜਾਤੀਆਂ ਤੇ ਜੇਕਰ ਕੋਈ ਅਤਿਆਚਾਰ ਦੀ ਸ਼ਿਕਾਇਤ ਪ੍ਰਾਪਤ ਹੋਵੇ ਤਾਂ ਪੁਲਿਸ ਤੇਜੀ ਨਾਲ ਜਾਂਚ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰੇ। ਉਨ੍ਹਾਂ ਨੇ ਕਿਹਾ ਕਿ ਅਜਿਹੇ ਕੇਸਾਂ ਵਿਚ ਪੀੜਤ ਨੂੰ ਇਨਸਾਫ ਦੇਣ ਦੇ ਨਾਲ ਨਾਲ ਮੁਆਵਜਾ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਪੜਤਾਲ ਅਧੀਨ ਮੁਕੱਦਮਿਆਂ ਦੀ ਜਾਂਚ ਮੁਕੰਮਲ ਕਰਕੇ ਜਲਦ ਤੋਂ ਜਲਦ ਅਗਲੀ ਕਾਰਵਾਈ ਕੀਤੀ ਜਾਵੇ ਤਾਂ ਜੋ ਪੀੜਤਾਂ ਨੂੰ ਮੁਆਵਜਾ ਦਿੱਤਾ ਜਾ ਸਕੇ।
ਤਹਿਸੀਲ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਅਸ਼ੋਕ ਕੁਮਾਰ ਨੇ ਕਿਹਾ ਕਿ ਇਸ ਕਾਨੂੰਨ ਅਨੁਸਾਰ ਜੇਕਰ ਹੋਰ ਭਾਈਚਾਰੇ ਦਾ ਵਿਅਕਤੀ ਐਸਸੀ ਭਾਈਚਾਰੇ ਦੇ ਕਿਸੇ ਵਿਅਕਤੀ ਖਿਲਾਫ ਅਪਰਾਧ ਕਰਦਾ ਹੈ ਤਾਂ ਦੋਸ਼ੀ ਖਿਲਾਫ ਸਖ਼ਤ ਕਾਰਵਾਈ ਦੇ ਨਾਲ ਨਾਲ ਪੀੜਤ ਨੂੰ ਮੁਆਵਜਾ ਵੀ ਦਿੱਤਾ ਜਾਂਦਾ ਹੈ।
ਬੈਠਕ ਵਿਚ ਉਪ ਜ਼ਿਲ੍ਹਾ ਅਟਾਰਨੀ ਸ਼ਿਖਾ ਢੱਲ, ਲਵਦੀਪ ਸਿੰਘ ਗਿੱਲ ਡੀ.ਐਸ.ਪੀ.,ਸਿਖਿਆ ਵਿਭਾਗ ਤੋਂ ਗੁਰਮੀਤ ਸਿੰਘ, ਖੇਤੀਬਾੜੀ ਵਿਭਾਗ ਤੋਂ ਅਮਨਦੀਪ ਆਦਿ ਵੀ ਹਾਜਰ ਸਨ।

