ਜ਼ਿਲਾ ਪੱਧਰੀ ਟਾਸਕ ਫੋਰਸ ਵੱਲੋ ਅਬੋਹਰ ਸ਼ਹਿਰ ਦੇ ਬੱਸ ਸਟੈਡ ਅਤੇ ਨਹਿਰੂ ਪਾਰਕ ਵਿਖੇ ਛਾਪੇਮਾਰੀ

ਇਲਾਕੇ ਵਿੱਚੋ ਬੱਚਿਆ ਦੀ ਭੀਖ ਮੰਗਣ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਦੀ ਟੀਮ ਨੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਫਾਜ਼ਿਲਕਾ ਦੇ ਬਲਾੱਕ ਅਬੋਹਰ ਵਿੱਚ ਛਾਪੇਮਾਰੀ ਕਰਦਿਆ ਵਿਸ਼ੇਸ਼ ਚੈਕਿੰਗ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਹ ਕਾਰਵਾਈ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਫਾਜ਼ਿਲਕਾ ਦੇ ਦਿਸ਼ਾਂ ਨਿਰਦੇਸ਼ਾ ਅਤੇ ਪ੍ਰੋਜੈਕਟ ਜੀਵਨਜੋਤ 2.0 ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫਸਰ, ਫਾਜ਼ਿਲਕਾ ਨਵਦੀਪ ਕੌਰ ਦੀ ਅਗਵਾਈ ਹੇਠ ਕੀਤੀ ਗਈ।
ਜ਼ਿਲਾ ਪੱਧਰੀ ਟਾਸਕ ਫੋਰਸ ਵੱਲੋ ਅਬੋਹਰ ਸ਼ਹਿਰ ਦੇ ਬੱਸ ਸਟੈਡ ਅਤੇ ਨਹਿਰੂ ਪਾਰਕ ਵਿਖੇ ਛਾਪੇਮਾਰੀ ਕੀਤੀ ਗਈ। ਚੈਕਿੰਗ ਕਰਦੇ ਸਮੇ ਟੀਮ ਨੂੰ ਬੱਸ ਬੱਸ ਸਟੈਡ ਅਤੇ ਨਹਿਰੂ ਪਾਰਕ ਕੋਈ ਵੀ ਬੱਚਾ ਭੀਖ ਮੰਗਦਾ ਨਹੀ ਮਿਲਿਆ ।


ਜੇਕਰ ਕੋਈ ਬੱਚਾ ਭੀਖ ਮੰਗਦਾ ਮਿਲਦਾ ਹੈ ਉਹ ਸਿੰਗਲ ਪੇਰੈਂਟਸ (ਜੇਕਰ ਪਿਤਾ ਦੀ ਮੌਤ ਜਾਂ ਮਾਤਾ/ਪਿਤਾ ਦੋਨਾਂ ਦੀ ਮੌਤ), ਅਨਾਥ, ਉਸ ਦਾ ਪਿਤਾ ਜੇਲ੍ਹ ਵਿੱਚ ਪੱਕੀ ਸ਼ਜਾ ਕੱਟ ਰਿਹਾ ਹੈ ਜਾ ਬੱਚਾ ਅਤੇ ਬੱਚਿਆਂ ਦੇ ਪਿਤਾ ਐਚ.ਆਈ.ਵੀ ਨਾਲ ਪੀੜਿਤ ਹੈ ਦੇ ਉਨ੍ਹਾ ਬੱਚਿਆਂ ਨੂੰ 4000/ ਰੁਪਏ ਪ੍ਰਤੀ ਮਹੀਨਾ ਸਪਾਂਸਰਸ਼ਿਪ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ ਹੁਣ ਤੱਕ 17 ਬਚਿਆਂ ਨੂੰ ਚਾਈਲਡ ਬੈਗਿੰਗ ਤੋਂ ਹਟਾ ਕੇ ਸਕੁਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਸਮੇਂ ਸਮੇਂ *ਤੇ ਉਨ੍ਹਾਂ ਨੂੰ ਸਕੂਲ ਜਾ ਕੇ ਚੈਕ ਕੀਤਾ ਜਾਂਦਾ ਹੈ।
ਇਸ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਨੇ ਅਪੀਲ ਕੀਤੀ ਹੈ ਕਿ ਬੱਚਿਆ ਦੀ ਉਮਰ ਪੜਨ ਲਿਖਣ ਦੀ ਹੈ, ਭੀਖ ਮੰਗਣ ਦੀ ਨਹੀ। ਇਸ ਕਰਕੇ ਕਿਸੇ ਨੂੰ ਵੀ ਕੋਈ ਬੱਚਾ ਇਸ ਤਰਾਂ ਮਿਲਦਾ ਹੈ ਤਾਂ ਜਿਲ੍ਹਾ ਬਾਲ ਸੁਰੱਖਿਆ ਦਫਤਰ,ਫਾਜਿਲਕਾ ਕਮਰਾ ਨੰ. 405 ਏ ਬਲਾਕ ਤੀਸਰੀ ਮੰਜਿਲ ਡੀ.ਸੀ.ਕੰਪਲੈਕਸ ਨਾਲ ਸੰਪਰਕ ਕੀਤਾ ਜਾਵੇ ਜਾਂ  ਚਾਇਲਡ ਲਾਇਨ ਹੈਲਪ ਨੰ. 1098 ਤੇ ਸੂਚਨਾ ਦਿੱਤੀ ਜਾਵੇ।
ਚਾਇਲਡ ਬੈਗਿੰਗ ਕਰਵਾਉਣ ਤੇ ਸਜ਼ਾ ਅਤੇ 1 ਲੱਖ ਤੋ ਜੁਰਮਾਨਾ ਹੋ ਸਕਦਾ ਹੈ। ਚੈਕਿੰਗ ਦੌਰਾਨ ਜਿਲ੍ਹਾ ਬਾਲ ਸੁਰੱਖਿਆ ਦਫਤਰ ਤੋ ਜਿਲ੍ਹਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ , ਕੋਸ਼ਲ ਬਾਲ ਸੁਰੱਖਿਆ ਅਫਸਰ , ਚਾਇਲਡ ਲਾਈਨ , ਪੁਲਿਸ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਮੈਬਰ ਹਾਜਰ ਸਨ।

Leave a Reply

Your email address will not be published. Required fields are marked *