ਮੇਰਾ ਯੁਵਾ ਭਾਰਤ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੱਧਰੀ ਸਪੋਰਟਸ ਮੀਟ ਦਾ ਆਯੋਜਨ

ਖੇਡ ਮੰਤਰਾਲੇ ਭਾਰਤ ਸਰਕਾਰ ਅਤੇ ਮੇਰਾ ਯੁਵਾ ਭਾਰਤ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੱਧਰੀ ਸਪੋਰਟਸ ਮੀਟ ਨੈਸ਼ਨਲ ਡਿਗਰੀ ਕਾਲੇਜ ਫਾਜ਼ਿਲਕਾ ਜਿਲ੍ਹਾ ਯੂਥ ਅਫ਼ਸਰ ਮੋਹਿਤ ਕੁਮਾਰ ਸੈਣੀ, ਮਨਜੀਤ ਸਿੰਘ ਭੁੱਲਰ ਲੇਖਾ ਅਤੇ ਪ੍ਰੋਗਰਾਮਾਂ ਅਫ਼ਸਰਾਂ ,ਤਰੁਣਜੀਤ ਸਿੰਘ ਅਤੇ ਪ੍ਰਿੰਸੀਪਲ ਮੈਡਮ ਸ਼੍ਰੀ ਰਚਨਾ ਮਹਿਰੋਕ ਦੀ ਦੇਖ ਰੇਖ ਵਿਚ ਕਰਵਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਫਾਜ਼ਿਲਕਾ ਦੇ ਡੀ ਐਸ ਪੀ ਅਤੇ ਹੋਰ ਸਕੂਲਾ ਕਾਲੇਜ ਤੋ ਆਏ ਪ੍ਰਿੰਸੀਪਲ ਨੇ ਬੱਚਿਆ ਨੂੰ ਹਰੀ ਝੰਡੀ ਦੇ ਕੇ ਖੇਡਾਂ ਸ਼ੁਰੂ ਕਰਵਾਈਆਂ।
ਇਸ ਮੌਕੇ ਤੇ ਕਾਲੇਜ ਦੇ ਲੜਕੇ ਲੜਕੀਆਂ ਦੇ ਵੱਖ ਸਪੋਰਟਸ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ ਲੜਕੀਆਂ ਵੱਲੋਂ 100 ਮੀਟਰ ਦੀ ਦੌੜ, ਰੱਸਾ ਕੱਸੀ, ਗੋਲਾ ਸੁੱਟਣ ਹਾਈ ਜੰਪ ਅਤੇ ਲੜਕਿਆਂ ਵੱਲੋਂ ਫੁੱਟਬਾਲ , ਗੋਲਾ ਸੁੱਟਣ, 200 ਮੀਟਰ ਦੀ ਦੌੜ ਅਤੇ ਰੱਸਾ ਕੱਸੀ ਅਤੇ ਡਿਸਕਸ ਥ੍ਰੋ ਦੇ ਮੁਕਾਬਲੇ ਕਰਵਾਏ ਗਏ।  ਮਨਜੀਤ ਸਿੰਘ ਭੁੱਲਰ ਵੱਲੋਂ ਸਪੋਰਟਸ ਮੀਟ ਥਾਰੇ ਦੱਸਿਆ ਗਿਆ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।

ਪ੍ਰਿੰਸੀਪਲ ਮੈਡਮ ਸ਼੍ਰੀ ਮਤੀ ਰਚਨਾ ਮਹਿਰੋਕ ਵੱਲੋਂ ਮਾਈ ਯੁਵਾ ਭਾਰਤ ਫਿਰੋਜ਼ਪੁਰ ਵੱਲੋਂ ਕਰਵਾਏ ਜਾਂਦੇ ਸਪੋਰਟਸ ਟੂਰਨਾਮੈਂਟ ਦੀ ਸ਼ਲਾਘਾ ਕੀਤੀ ਗਈ। ਸਰਦਾਰ ਮਨਜੀਤ ਸਿੰਘ ਭੁੱਲਰ ਵੱਲੋਂ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਆਖਿਰ ਵਿੱਚ ਮਨਜੀਤ ਸਿੰਘ ਭੁੱਲਰ ਵੱਲੋਂ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਮੈਡਮ ਪ੍ਰਿੰਸੀਪਲ ਕਾਲੇਜ ਕਮੇਟੀ, ਡੀ ਪੀ ਬਲਵਿੰਦਰ ਸਿੰਘ, ਹਰ ਅਵਤਾਰ ਸਿੰਘ,ਹਰਵਿੰਦਰ ਸਿੰਘ ਸੁਖਦੇਵ ਸਿੰਘ ਦਾ ਧੰਨਵਾਦ ਕੀਤਾ ਗਿਆ। ਅਤੇ ਅੰਤ ਵਿਚ ਬੱਚਿਆ ਨੂੰ ਰਿਫਰੈਸ਼ਮੈਂਟ ਦਿੱਤੀ ਗਈ ।

Leave a Reply

Your email address will not be published. Required fields are marked *