ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਵੱਲੋਂ ਇੰਟਰਨੈਸ਼ਨਲ  ਡੇ ਅਗੇਂਸਟ ਡਰੱਗ ਐਬਯੂਸ ਐਂਡ ਇੱਲੀਸਿਟ ਟ੍ਰੈਫਿਕਿੰਗ ਦੇ ਮੌਕੇ ਜਾਗਰੂਕਤਾ ਕਾਰਜਕ੍ਰਮ ਆਯੋਜਿਤ

ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ-ਕਮ-ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ. ਅਵਤਾਰ ਸਿੰਘ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੀ ਅਗਵਾਈ ਹੇਠ ਅਤੇ ਮੈਡਮ ਰੂਚੀ ਸਵਪਨ ਸ਼ਰਮਾ, ਮਾਣਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੀ ਨਿਗਰਾਨੀ ਹੇਠ ਇੰਟਰਨੈਸ਼ਨਲ  ਡੇ ਅਗੇਂਸਟ ਡਰੱਗ ਐਬਯੂਸ ਐਂਡ ਇੱਲੀਸਿਟ ਟ੍ਰੈਫਿਕਿੰਗ ਦੇ ਮੌਕੇ ਇੱਕ ਜਾਗਰੂਕਤਾ ਕਾਰਜਕ੍ਰਮ ਆਯੋਜਿਤ ਕੀਤਾ ਗਿਆ।

ਇਹ ਪ੍ਰੋਗਰਾਮ ਨਸ਼ਾ ਨਸ਼ਾ ਛਡਾਊ ਕੇਂਦਰ ਫਾਜ਼ਿਲਕਾ ਵਿਖੇ ਕਰਵਾਇਆ ਗਿਆ। ਇਸ ਮੌਕੇ , ਪੈਰਾ ਲੀਗਲ ਵੋਲੰਟੀਅਰ ਸਰਦਾਰ ਪ੍ਰੀਤਮ ਸਿੰਘ ਵੱਲੋਂ ਮਰੀਜਾਂ ਨੂੰ ਇਸ ਦਿਨ ਦੇ ਮਹੱਤਵ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦਿਨ ਸਾਰੀਆਂ ਸੰਸਥਾਵਾਂ ਅਤੇ ਸਮਾਜ ਨੂੰ ਇਹ ਸੁਨੇਹਾ ਦਿੰਦਾ ਹੈ ਕਿ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣੀ ਬਹੁਤ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਨਸ਼ਿਆਂ ਨਾਲ ਨ ਸਿਰਫ਼ ਵਿਅਕਤੀ ਦਾ ਜੀਵਨ ਨਸ਼ਟ ਹੁੰਦਾ ਹੈ, ਸਗੋਂ ਪਰਿਵਾਰ ਅਤੇ ਪੂਰੇ ਸਮਾਜ ’ਤੇ ਵੀ ਉਸਦਾ ਗੰਭੀਰ ਪ੍ਰਭਾਵ ਪੈਂਦਾ ਹੈ। ਇਸ ਦਿਨ ਦੀ ਥੀਮ “The evidence is clear: invest in prevention” (ਸਪੱਸ਼ਟ ਸਬੂਤ ਹਨ: ਰੋਕਥਾਮ ਵਿੱਚ ਨਿਵੇਸ਼ ਕਰੋ) ਦੇ ਆਧਾਰ ’ਤੇ ਉਨ੍ਹਾਂ ਨੇ ਨਸ਼ਿਆਂ ਤੋਂ ਬਚਾਅ ਅਤੇ ਇਲਾਜ ਦੀ ਲੋੜ ’ਤੇ ਜ਼ੋਰ ਦਿੱਤਾ।

ਇਸ ਮੌਕੇ ’ਤੇ ਨਸ਼ਾ ਛੱਡ ਚੁੱਕੇ ਕੁਝ ਵਿਅਕਤੀਆਂ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਦੱਸਿਆ ਕਿ ਕਿਵੇਂ ਨਸ਼ਾ ਉਨ੍ਹਾਂ ਦੀ ਜ਼ਿੰਦਗੀ ਨੂੰ ਨਰਕ ਬਣਾਵੇ ਹੋਇਆ ਸੀ ਅਤੇ ਕਿਵੇਂ ਇਨ੍ਹਾਂ ਕੇਂਦਰਾਂ ਦੀ ਮਦਦ ਨਾਲ ਉਹ ਦੁਬਾਰਾ ਸਧਾਰਨ ਜੀਵਨ ਵੱਲ ਵਾਪਸ ਆਏ। ਉਨ੍ਹਾਂ ਨੇ ਮਰੀਜ਼ਾ ਨੂੰ ਮੁਫ ਕਨੂੰਨੀ ਸਲਾਹ ਅਤੇ ਵਕੀਲ ਬਾਰੇ ਵੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਕਾਨੂੰਨੀ ਸੇਵਾਵਾਂ ਲੈਣ ਲਈ ਟੋਲ ਫ੍ਰੀ ਨੰਬਰ 15100 ਬਾਰੇ ਵੀ ਜਾਣਕਾਰੀ ਦਿੱਤੀ ।

Leave a Reply

Your email address will not be published. Required fields are marked *