ਮਾਣਯੋਗ ਜਸਟਿਸ ਸ੍ਰੀ ਅਸ਼ਵਨੀ ਕੁਮਾਰ ਮਿਸ਼ਰਾ, ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ (ਮੋਹਾਲੀ) ਜੀ ਅਤੇ ਸ੍ਰੀਮਤੀ ਨਵਜੋਤ ਕੌਰ, ਮਾਣਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ, ਸ੍ਰੀ ਧਰਮਿੰਦਰ ਪਾਲ ਸਿੰਗਲਾ, ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ–ਕਮ–ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਜੀ ਦੀ ਅਗਵਾਈ ਅਤੇ ਮੈਡਮ ਰੂਚੀ ਸਵਪਨ ਸ਼ਰਮਾ, ਮਾਣਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੀ ਰਹਿਨੁਮਾਈ ਹੇਠ ਅੱਜ ਮਿਤੀ 01.12.2025 ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਵਿੱਚ ਪੈਰਾ ਲੀਗਲ ਵੋਲੰਟੀਅਰਜ਼ (PLVs) ਲਈ ਮਹੱਤਵਪੂਰਣ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

ਇਸ ਪ੍ਰੋਗਰਾਮ ਵਿੱਚ ਨਵੇਂ ਜੁੜੇ ਹੋਏ PLVs ਨੂੰ ਬੇਸਿਕ ਟ੍ਰੇਨਿੰਗ ਪ੍ਰਦਾਨ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਦੀ ਪ੍ਰਕਿਰਿਆ, ਜਨਤਾ ਨਾਲ ਸੰਪਰਕ, ਰਿਪੋਰਟਿੰਗ ਅਤੇ ਫੀਲਡ ਵਰਕ ਸਬੰਧੀ ਜ਼ਰੂਰੀ ਜਾਣਕਾਰੀ ਦਿੱਤੀ ਗਈ।
ਇਸ ਤੋਂ ਇਲਾਵਾ, PLVs ਨੂੰ ਵਿਸ਼ਵ ਏਡਜ਼ ਦਿਵਸ (HIV/AIDS Day) ਦੇ ਸਬੰਧ ਵਿੱਚ ਵੀ ਵਿਸ਼ੇਸ਼ ਜਾਗਰੂਕਤਾ ਸੈਸ਼ਨ ਦਿੱਤਾ ਗਿਆ। ਇਸ ਦੌਰਾਨ PS AIDS Control Office ਫਾਜ਼ਿਲਕਾ ਤੋਂ ਆਏ ਸਟਾਫ ਵੱਲੋਂ HIV/AIDS ਦੇ ਕਾਰਣਾਂ, ਸੰਕਰਮਨ ਦੇ ਢੰਗ, ਰੋਕਥਾਮ, ਇਲਾਜ, ਮਿਥਕਾਂ ਅਤੇ ਸਮਾਜ ਵਿੱਚ ਫੈਲੇ ਭਰਮ ਦੂਰ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ।
ਮੈਡਮ ਰੂਚੀ ਸਵਪਨ ਸ਼ਰਮਾ, ਮਾਣਯੋਗ ਸਕੱਤਰ, DLSA ਫਾਜ਼ਿਲਕਾ ਨੇ ਦੱਸਿਆ ਕਿ PLVs ਕਾਨੂੰਨੀ ਸਹਾਇਤਾ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਅੰਗ ਹਨ ਅਤੇ ਉਨ੍ਹਾਂ ਰਾਹੀਂ ਹੀ ਲੋਕਾਂ ਨੂੰ ਸਮੇਂ-ਸਿਰ ਅਤੇ ਪ੍ਰਭਾਵਸ਼ਾਲੀ ਸਹਾਇਤਾ ਪ੍ਰਦਾਨ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ PLVs ਨੂੰ ਜਨਤਾ ਲਈ ਸਹਾਇਤਾ ਅਤੇ ਨਿਆਂ ਦਰਮਿਆਨ ਮਜ਼ਬੂਤ ਪੁਲ ਵਜੋਂ ਆਪਣੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ।

ਇਸ ਤੋਂ ਇਲਾਵਾ ਲੀਗਲ ਏਡ ਡਿਫੈਂਸ ਕਾਊਂਸਲ, ਮੈਡਮ ਰਮਨਦੀਪ ਕੌਰ ਅਤੇ ਸ਼੍ਰੀ ਅਮਿਤ ਕਾਲਰਾ, ਪੈਨਲ ਵਕੀਲ, ਡੀ.ਸੀ.ਪੀ.ਓ., ਇੰਚਾਰਜ ਵਨ ਸਟਾਪ ਸੈਂਟਰ, ਲੈਬਰ ਇੰਸਪੈਕਟਰ ਅਤੇ PS AIDS Control Office ਦੇ ਸਟਾਫ ਵੱਲੋਂ ਵੀ ਪੀ.ਐਲ.ਵੀਜ਼ ਨੂੰ ਟ੍ਰੇਨਿੰਗ ਦਿੱਤੀ ਗਈ। ਹਾਜ਼ਰ ਵਿਸ਼ੇਸ਼ਗਿਆਨਾਂ ਨੇ ਮਹਿਲਾਵਾਂ, ਬੱਚਿਆਂ, ਮਜ਼ਦੂਰਾਂ ਦੇ ਅਧਿਕਾਰਾਂ, ਸੁਰੱਖਿਆ ਮਕੈਨਜ਼ਮ ਅਤੇ ਕਾਨੂੰਨੀ ਸਹਾਇਤਾ ਸਿਸਟਮ ਬਾਰੇ ਵੱਖ-ਵੱਖ ਜ਼ਰੂਰੀ ਮਾਮਲਿਆਂ ‘ਤੇ ਜਾਣੂ ਕਰਵਾਇਆ।
ਜੇ ਕੋਈ ਵਿਅਕਤੀ ਮੁਫ਼ਤ ਕਾਨੂੰਨੀ ਸਹਾਇਤਾ ਲੈਣਾ ਚਾਹੁੰਦਾ ਹੈ, ਤਾਂ ਉਹ ਟੋਲ–ਫ੍ਰੀ ਨੰਬਰ 15100 ਜਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੇ ਨੰਬਰ 01638-261500 ‘ਤੇ ਸੰਪਰਕ ਕਰ ਸਕਦਾ ਹੈ।
