ਸਿਵਲ ਸਰਜਨ ਫ਼ਾਜ਼ਿਲਕਾ ਡਾਕਟਰ ਰਾਜ ਕੁਮਾਰ ਦੀ ਉਚੇਚੀ ਨਿਗਰਾਨੀ ਅਤੇ ਸਹਾਇਕ ਸਿਵਲ ਸਰਜਨ ਡਾਕਟਰ ਰੋਹਿਤ ਗੋਇਲ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਕਵਿਤਾ ਸਿੰਘ ਦੀ ਅਗਵਾਈ ਵਿੱਚ ਬੱਚਿਆਂ ਦੀਆਂ ਮੌਤਾਂ ਸਬੰਧੀ ਰੀਵਿਊ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਬੱਚਿਆਂ ਦੀ ਮੌਤਾਂ ਦੀ ਸਮੀਖਿਆ ਕਰਕੇ ਹੋਏ ਡਾਕਟਰ ਕਵਿਤਾ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਲਈ ਵੱਖ ਵੱਖ ਉਪਰਾਲੇ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਗਰਭਵਤੀ ਔਰਤ ਦੀ ਰਜਿਸ਼ਟ੍ਰੇਸ਼ਨ ਜਲਦੀ ਤੋਂ ਜਲਦੀ ਕਰਵਾਈ ਜਾਏ ਅਤੇ ਗਰਭ ਅਵਸਥਾ ਦੌਰਾਨ ਜ਼ਰੂਰੀ ਚੈੱਕਅੱਪ ਸਮੇਂ ਸਿਰ ਕਰਵਾਏ ਜਾਣ ਤਾਂ ਜੋ ਜਣੇਪੇ ਅਤੇ ਜਣੇਪੇ ਤੋਂ ਬਾਅਦ ਜੱਚਾ ਬੱਚਾ ਦੋਵੇਂ ਤੰਦਰੁਸਤ ਰਹਿਣ ਅਤੇ ਮਾਂ ਅਤੇ ਬੱਚੇ ਦੀ ਮੌਤ ਦਰ ਤੇ ਕਾਬੂ ਪਾਇਆ ਜਾ ਸਕੇ। ਏ ਐਨ ਐਮ ਅਤੇ ਆਸ਼ਾ ਵੱਲੋਂ ਘਰਾਂ ਦੇ ਦੌਰੇ ਨਿਯਮਿਤ ਰੂਪ ਵਿੱਚ ਕੀਤੇ ਜਾਣ। ਬੱਚਿਆਂ ਵਿਚ ਨਿਮੋਨੀਆ ਦੀ ਸ਼ਨਾਖਤ ਸਮੇਂ ਸਿਰ ਕੀਤੀ ਜਾਵੇ। ਬੱਚਿਆਂ ਦੀ ਨਿਯਮਿਤ ਜਾਂਚ ਅਤੇ ਸੰਪੂਰਨ ਟੀਕਾਕਰਨ ਕੀਤਾ ਜਾਵੇ। ਨਿਮੋਨੀਆ ਕੇਸਾਂ ਦੇ ਮਾਹਿਰ ਡਾਕਟਰ ਤੋਂ ਮੁਆਇਨਾ ਜ਼ਰੂਰ ਕਰਵਾਇਆ ਜਾਵੇ।

ਇਸ ਦੇ ਨਾਲ ਹੀ ਜ਼ਿਲ੍ਹੇ ਦੀਆਂ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ (ਫੀਮੇਲ) ਦੀ ਉਹਨਾਂ ਦੇ ਕੰਮਾਂ ਅਤੇ ਉੱਚ ਜੋਖਮ ਗਰਭ ਅਵਸਥਾ ਸਬੰਧੀ ਮੀਟਿੰਗ ਕੀਤੀ ਗਈ। ਇਸ ਸਮੇਂ ਡਾਕਟਰ ਰਿੰਕੂ ਚਾਵਲਾ, ਡਾਕਟਰ ਰੂਪਾਲੀ, ਰਾਜੇਸ਼ ਕੁਮਾਰ ਡੀ ਪੀ ਐਮ, ਮਾਸ ਮੀਡੀਆ ਵਿੰਗ ਤੋਂ ਮਨਬੀਰ ਸਿੰਘ, ਦਿਵੇਸ਼ ਕੁਮਾਰ, ਸੁਖਦੇਵ ਸਿੰਘ, ਪੂਜਾ, ਸ਼ਵੇਤਾ, ਚਾਈਨਾ, ਐਲ ਐਚ ਵੀ, ਏਐਨਐਮ, ਆਸ਼ਾ ਹਾਜ਼ਰ ਸਨ।