ਜਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਮਿਲਿਆ ਲਵਾਰਿਸ ਬੱਚਾ: ਮਹਿਮੀ

ਫਤਹਿਗੜ੍ਹ ਸਾਹਿਬ, 12 ਜੂਨ: ਜਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀ ਹਰਭਜਨ ਸਿੰਘ ਮਹਿਮੀ ਵੱਲੋਂ ਦੱਸਿਆ ਗਿਆ ਕਿ ਮਿਤੀ 05 ਜੂਨ ਨੂੰ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਪੁਲਿਸ ਥਾਣੇ ਜੀ.ਟੀ. ਰੋਡ ਵੱਲੋਂ ਲਾਵਾਰਿਸ ਹਾਲਤ ਵਿੱਚ ਮਿਲੇ ਬੱਚੇ ਦੀ ਸੂਚਨਾ ਪ੍ਰਾਪਤ ਹੋਈ । ਉਹਨਾਂ ਦੱਸਿਆ ਕਿ ਬੱਚੇ ਦਾ ਨਾਮ ਸੁਜੀਤ ਹੈ ਅਤੇ ਉਮਰ ਲੱਗਭਗ 9 ਸਾਲ ਦੀ ਹੈ। ਉਹ ਬੱਸ ਸਟੈਡ ਜੀ.ਟੀ ਰੋਡ ਤੋਂ ਮਿਲਿਆ ਹੈ।

ਬੱਚੇ ਦੇ ਪਿਤਾ ਦਾ ਨਾਮ ਲਛਮਣ, ਮਾਤਾ ਦਾ ਨਾਮ ਸੁਨੀਤੀ, ਦੋਸਤ ਦਾ ਨਾਮ ਪ੍ਰਿੰਸ ਅਤੇ ਭਰਾ ਦਾ ਨਾਮ ਮੁਕੇਸ ਅਤੇ ਅਨਮੋਲ ਹੈ। ਬੱਚੇ ਨੇ ਆਪਣਾ ਪਤਾ ਸਰਹਿੰਦ ਸ਼ਹਿਰ ਦਾ ਦੱਸਿਆ ਹੈ। ਬੱਚੇ ਦਾ ਰੰਗ ਸਾਵਲਾਂ, ਸਿਰ ਦੇ ਵਾਲ ਕਾਲੇ ਅਤੇ ਕੱਟੇ ਹੋਏ, ਕੱਦ ਕਰੀਬ ਸਾਢੇ 3 ਫੁੱਟ, ਬੱਚੇ ਨੇ ਪੀਲੇ ਰੰਗ ਦੀ ਟੀਸ਼ਰਟ ਅਤੇ ਨੀਲੇ ਰੰਗ ਦੀ ਪੈਂਟ ਪਹਿਨੀ ਹੋਈ ਹੈ।

ਉਹਨਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਬੱਚੇ ਦੇ ਮਾਪਿਆਂ ਬਾਰੇ ਜਾਣਦਾ ਹੈ ਤਾਂ ਉਹ ਤੁਰੰਤ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਨਾਲ ਸਿੱਧੇ ਤੌਰ ‘ਤੇ ਜਾਂ ਟੈਲੀਫੋਨ ਨੰ. 99143-10010 ‘ਤੇ ਸੰਪਰਕ ਕੀਤਾ ਜਾ ਸਕਦਾ ਹੈ, ਤਾਂ ਜੋ ਇਸ ਬੱਚੇ ਨੂੰ ਉਸ ਦੇ ਮਾਪਿਆਂ ਤੱਕ ਪਹੁੰਚਾਇਆ ਜਾ ਸਕੇ।

Leave a Reply

Your email address will not be published. Required fields are marked *