ਜਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਵੱਲੋਂ ਆਯੂਸ਼ ਕੈਂਪ ਆਯੋਜਿਤ

ਡਾਇਰੈਕਟਰ ਆਯੁਰਵੇਦਾ ਪੰਜਾਬ ਡਾ. ਰਮਨ ਖੰਨਾ ਅਤੇ ਡਾਇਰੈਕਟਰ ਹੋਮੋਪੈਥਿਕ ਪੰਜਾਬ ਡਾ. ਹਰਿੰਦਰਪਾਲ ਸਿੰਘ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਫਾਜ਼ਿਲਕਾ ਡਾ. ਰਵੀ ਕਾਂਤ ਮਦਾਨ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫਸਰ ਡਾ. ਰਾਜੀਵ ਕੁਮਾਰ ਜਿੰਦੀਆਂ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸਾਈ ਧਰਮਸ਼ਾਲਾ, ਊਡਾਵਾਲੀ ਬਸਤੀ ਫਾਜ਼ਿਲਕਾ ਵਿਖੇ ਆਯੂਸ਼ ਕੈਂਪ ਆਯੋਜਿਤ ਕੀਤਾ ਗਿਆ । 

ਕੈਂਪ ਦੌਰਾਨ ਡਾ. ਵਿਨੋਦ ਵਲੋਂ ਅਖਾਂ ਦਾ ਚੈਕਅਪ ਕੀਤਾ ਅਤੇ ਮੁਫਤ ਦਵਾਈਆਂ ਦਿਤੀਆਂ। ਡਾਕਟਰ ਅਮਿਤ ਏ.ਐਮ.ਓ ਅਤੇ ਡਾਕਟਰ ਸਤਪਾਲ ਏ.ਐਮ.ਓ ਵੱਲੋਂ ਅਗਨੀ ਕਰਮਾ ਅਤੇ ਮਰਮ ਚਿਕਤਸਾ ਰਾਹੀਂ ਇਲਾਜ ਕੀਤਾ ਗਿਆ ਅਤੇ ਬਵਾਸੀਰ, ਇਸਤਰੀ ਰੋਗ, ਚਰਮ ਰੋਗ, ਉਦਰ ਰੋਗ ਚਿਕਿਤਸਾ ਅਤੇ ਵੱਖ ਵੱਖ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਦੇ ਮਰੀਜ਼ਾਂ ਦਾ ਚੈੱਕ ਅਪ ਕੀਤਾ ਗਿਆ ਅਤੇ ਅਨੀਤਾ ਰਾਣੀ ਉਪਵੈਦ, ਸ਼ੀਰਤ ਅਤੇ ਭਰਤ ਭੂਸਨ ਉਪਵੈਦ ਨੇ ਆਯੁਰਵੈਦਿਕ ਦਵਾਈਆਂ ਮੁਫ਼ਤ ਵੱਡੀਆਂ ਗਈਆਂ। ਸੀਮਾ ਰਾਣੀ ਵਲੋਂ ਰਜਿਸਟ੍ਰੇਸ਼ਨ ਦੀ ਜਿੰਮੇਵਾਰੀ ਨਿਭਾਈ ਗਈ।

ਇਸ ਕੈਂਪ ਵਿੱਚ ਹੋਮਿਓਪੈਥੀ ਵਿਭਾਗ ਵੱਲੋਂ ਡਾਕਟਰ ਕੁਨਾਲ ਅਤੇ ਡਾਕਟਰ ਕਲਪਨਾ ਨੇ ਮਰੀਜ਼ਾਂ ਦਾ ਚੈੱਕ ਅਪ ਕੀਤਾ ਅਤੇ ਹੋਮਿਓਪੈਥਿਕ ਦਵਾਈਆਂ ਮੰਦਰ ਸਿੰਘ ਅਤੇ ਸਤਨਾਮ ਡਿਸਪੈਂਸਰ ਨੇ ਦਿੱਤੀਆਂ ।  ਕੈਂਪ ਵਿੱਚ ਆਯੁਰਵੈਦਿਕ ਡਾਕਟਰਾਂ ਵੱਲੋਂ 606 ਤੇ ਹੋਮਿਓਪੈਥੀਕ ਡਾਕਟਰਾਂ ਵੱਲੋਂ 472 ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ।

 ਕੈਂਪ ਇੰਚਾਰਜ ਡਾਕਟਰ ਸਤਪਾਲ ਵੱਲੋਂ ਮਰੀਜ਼ਾਂ ਨੂੰ ਆਯੁਰਵੇਦ ਅਤੇ ਯੋਗ ਅਤੇ ਮੌਸਮ ਅਨੁਸਾਰ ਸ਼ੁੱਧ ਖਾਣ/ਪਾਣ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਕੈਂਪ ਵਿੱਚ ਪੀ੍ਤਮ ਅਤੇ ਸੁਨੀਲ ਨੇ ਤਨਦੇਹੀ ਨਾਲ ਡਿਊਟੀ ਨਿਭਾਈ। ਇਸ ਕੈਂਪ ਵਿੱਚ ਕੈਥੋਲਿਕ ਚਰਚ ਦੇ ਪੈਰੀਸ ਪੀ੍ਸਟ ਫਾਦਰ ਜੀਜੋ ਨੇ ਖਾਸ ਸਿਰਕਤ ਕੀਤੀ।

Leave a Reply

Your email address will not be published. Required fields are marked *