ਜਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਫਾਜ਼ਿਲਕਾ ਵੱਲੋ ਗੁਰਦੁਆਰਾ ਸਾਹਿਬ ਦਾਨੇ ਵਾਲਾ ਸੱਤ ਕੋਸੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਰਾਣਾ ਵਿਖੇ ਆਯੂਸ਼ ਕੈਂਪ ਆਯੋਜਿਤ ਕੀਤਾ ਗਿਆ  

ਡਾਇਰੈਕਟਰ ਆਯੁਰਵੇਦਾ ਪੰਜਾਬ ਡਾਕਟਰ ਰਮਨ ਖੰਨਾ ਅਤੇ ਡਾਇਰੈਕਟਰ ਹੋਮੋਪੈਥਿਕ ਪੰਜਾਬ ਡਾਕਟਰ ਹਰੀਦਰਪਾਲ ਸਿੰਘ ਦੇ ਹੁਕਮਾਂ ਅਨੁਸਾਰ ਜਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਫਾਜ਼ਿਲਕਾ ਡਾਕਟਰ ਰਵੀ ਕਾਂਤ ਮਦਾਨ ਅਤੇ ਜ਼ਿਲ੍ਹਾ ਹੋਮੋਪੈਥਿਕ ਅਫਸਰ ਡਾਕਟਰ ਰਾਜੀਵ ਕੁਮਾਰ ਜਿੰਦੀਆਂ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਦੁਆਰਾ ਸਾਹਿਬ ਦਾਨੇ ਵਾਲਾ ਸੱਤ ਕੋਸੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਰਾਣਾ ਜ਼ਿਲ੍ਹਾ ਫਾਜਿਲਕਾ ਵਿਖੇ ਆਯੂਸ਼ ਕੈਂਪ ਆਯੋਜਿਤ ਕੀਤਾ ਗਿਆ ।

ਗੁਰਦੁਆਰਾ ਸਾਹਿਬ ਦਾਨੇ ਵਾਲਾ ਸੱਤ ਕੋਸੀ ਵਿਖੇ ਲਗਾਏ ਕੈਂਪ ਵਿੱਚ ਡਾਕਟਰ  ਵਿਨੋਦ ਵਰਮਾ ਵੱਲੋਂ ਅੱਖਾਂ ਦਾ ਮੁਫ਼ੱਤ ਚੈੱਕ ਅਤੇ ਮੁਫ਼ੱਤ ਦਵਾਈਆਂ ਅਤੇ ਡਾਕਟਰ ਸੁਨੀਤਾ ਨੇ ਮਰੀਜ਼ਾਂ ਦੀ ਹੋਰ ਬਿਮਾਰੀਆਂ ਦਾ ਚੈੱਕ ਅਪ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਕਿਰਨ ਕੁਮਾਰੀ ਉਪਵੈਦ ਅਤੇ ਸਰੋਜ਼ ਰਾਣੀ ਉਪਵੈਦ ਨੇ ਆਯੁਰਵੈਦਿਕ ਦਵਾਈਆਂ ਦਿੱਤੀਆਂ। ਇਸ ਕੈਂਪ ਵਿੱਚ ਹੋਮਿਓਪੈਥੀ ਵਿਭਾਗ ਵੱਲੋਂ ਡਾਕਟਰ ਗੁਰਮੀਤ ਸਿੰਘ ਅਤੇ ਡਾਕਟਰ ਆਮਨਾਂ ਕੰਬੋਜ ਨੇ ਮਰੀਜ਼ਾਂ ਦਾ ਚੈੱਕ ਅਪ ਕੀਤਾ ਅਤੇ ਹੋਮਿਓਪੈਥਿਕ ਦਵਾਈਆਂ ਗੁਰਮਿੰਦਰ ਸਿੰਘ ਡਿਸਪੈਂਸਰ ਅਤੇ ਸਤਨਰਾਇਨ ਡਿਸਪੈਂਸਰ ਅਤੇ ਰਾਜ ਪਾਲ ਨੇ ਦਿੱਤੀਆਂ ।

  ਕੈਂਪ ਵਿੱਚ ਆਯੁਰਵੈਦਿਕ ਡਾਕਟਰਾਂ ਵੱਲੋਂ 460 ਹੋਮਿਓਪੈਥੀਕ ਡਾਕਟਰਾਂ ਵੱਲੋਂ 430 ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ। ਕੈਂਪ ਇੰਚਾਰਜ ਡਾਕਟਰ  ਵੱਲੋਂ ਮਰੀਜ਼ਾਂ ਨੂੰ ਆਯੁਰਵੇਦ ਅਤੇ ਯੋਗ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਕੈਂਪ ਵਿੱਚ ਰਾਜੂ ਰਾਮ ਅਤੇ ਸਰੋਜ਼ ਰਾਣੀ  ਨੇ  ਤਨਦੇਹੀ ਨਾਲ ਡਿਊਟੀ ਨਿਭਾਈ। ਇਸ ਕੈੰਪ ਮਰਮ ਚਕਿਤਸਾ ਰਾਹੀਂ ਮਰੀਜ਼ਾਂ ਦਾ ਇਲਾਜ ਵੀ ਕੀਤਾ ਗਿਆ।

ਇਸੇ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਰਾਣਾ ਵਿਖੇ ਲਗਾਏ ਕੈਪ ਵਿਚ ਇਸਤਰੀ ਰੋਗ, ਉਦਰ ਰੋਗ, ਮਰਮ ਚਿਕਿਤਸਾ ਅਤੇ ਵੱਖ ਵੱਖ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਦੇ ਮਰੀਜ਼ਾਂ ਦਾ ਚੈੱਕ ਅਪ ਕੀਤਾ ਅਤੇ  ਸੀਰਤ ਗਗਨੇਜਾ ਉਪਵੈਦ ਅਤੇ ਸੰਦੀਪ ਕੁਮਾਰ ਉਪ ਆਯੁਰਵੈਦਿਕ ਦਵਾਈਆਂ ਮੁਫ਼ਤ ਵੰਡੀਆਂ|

 ਇਸ ਕੈਂਪ ਵਿੱਚ ਹੋਮਿਓਪੈਥੀ ਵਿਭਾਗ ਵੱਲੋਂ ਡਾਕਟਰ ਕੁਨਾਲ ਕਿਰਤੀ ਮਲਿਕ (H. M.O) ਅਤੇ ਡਾਕਟਰ ਆਮਨਾਂ ਕੰਬੋਜ (H. M. O)ਜੀ ਨੇ ਮਰੀਜ਼ਾਂ ਦਾ ਚੈੱਕ ਅਪ ਕੀਤਾ ਅਤੇ ਹੋਮਿਓਪੈਥਿਕ ਦਵਾਈਆਂ ਸ: ਮੰਦਰ ਸਿੰਘ ਡਿਸਪੈਂਸਰ ਅਤੇ ਗੁਰਮਿੰਦਰ ਸਿੰਘ ਡਿਸਪੈਂਸਰ ਅਤੇ ਰਛਪਾਲ ਸਿੰਘ ਨੇ ਦਿੱਤੀਆਂ । 

 ਕੈਂਪ ਵਿੱਚ ਆਯੁਰਵੈਦਿਕ ਡਾਕਟਰਾਂ ਵੱਲੋਂ 430 ਅਤੇ ਹੋਮਿਓਪੈਥਿਕ ਡਾਕਟਰਾਂ ਵੱਲੋਂ 342 ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ।

 ਕੈਂਪ ਇੰਚਾਰਜ ਡਾਕਟਰ  ਵੱਲੋਂ ਮਰੀਜ਼ਾਂ ਨੂੰ ਆਯੁਰਵੇਦ ਅਤੇ ਯੋਗ ਅਤੇ ਮਰਮ ਚਿਕਿਤਸਾ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਕੈਂਪ ਵਿੱਚ ਪ੍ਰਿੰਸ ਕੁਮਾਰ (ਪਾਰਟ ਟਾਇਮ) ਕੁਲਵੰਤ ਕੁਮਾਰ ਅਤੇ ਨੀਤੂ ਸ਼ਰਮਾ (ਯੋਗਾ ਇੰਸਟ੍ਰਕਟਰ) ਸੁਮਿਤਰਾ ਦੇਵੀ (ਟ੍ਰੇਨੇਡ ਦਾਈ) ਨੇ  ਤਨਦੇਹੀ ਨਾਲ ਡਿਊਟੀ ਨਿਭਾਈ। ਇਸ ਕੈਂਪ ਵਿੱਚ  ਪਿੰਡ ਰਾਣਾ ਦੇ ਸਰਪੰਚ ਤੇ ਪੰਚਾਇਤ ਨੇ ਪਿੰਡ ਦੇ ਲੋਕਾਂ ਨੂੰ ਕੈਂਪ ਲਈ ਜਾਗਰੂਕ ਕੀਤਾ

ਇਸ ਮੌਕੇ ਡਾਕਟਰ ਅਮਨਦੀਪ ਕੌਰ (A. M. O) , ਡਾਕਟਰ ਇੰਦਰਾ ਰਾਣੀ (A.M.O),  ਡਾਕਟਰ ਸਤਪਾਲ (A.M.O), ਡਾਕਟਰ ਸ਼ਾਇਨਾ (A.M.O) ਆਦਿ ਹਾਜਰ ਸਨ।

Leave a Reply

Your email address will not be published. Required fields are marked *