ਫਾਜਿਲਕਾ 27 ਅਗਸਤ ( )
ਪੰਜਾਬ ਮੰਡੀ ਬੋਰਡ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਮਾਰਕਿਟ ਕਮੇਟੀ ਫਾਜ਼ਿਲਕਾ ਦੇ ਨੋਟੀਫਾਇਡ ਏਰੀਏ ਅਧੀਨ ਆਉਂਦੇ ਖੇਤੀਬਾੜੀ ਦਾ ਕੰਮ ਕਰਦੇ ਹੋਏ ਖੇਤੀਬਾੜੀ ਮਸ਼ੀਨਰੀ ਨਾਲ ਹਾਦਸਾਗ੍ਰਸਤ ਹੋਏ ਪੀੜਤਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਵਿੱਤੀ ਸਹਾਇਤਾ ਵੱਜੋ ਅੱਜ ਦਫ਼ਤਰ ਮਾਰਕਿਟ ਕਮੇਟੀ ਫਾਜ਼ਿਲਕਾ ਵਿਖੇ 5 ਲੱਖ 60 ਹਜਾਰ ਰੂ ਦੀ ਰਾਸ਼ੀ ਦੀ ਵੰਡ ਮਾਨਯੋਗ ਚੇਅਰਮੈਨ ਮਾਰਕਿਟ ਕਮੇਟੀ ਫਾਜ਼ਿਲਕਾ ਸ਼੍ਰੀ ਪਰਮਜੀਤ ਸਿੰਘ ਸਰਾਰੀ ਨੂਰਸ਼ਾਹ ਵੱਲੋ ਕੀਤੀ ਗਈ.
ਇਸ ਮੋਕੇ ਉਨ੍ਹਾਂ ਦੇ ਨਾਲ ਜਿਲ੍ਹਾ ਮੰਡੀ ਅਫਸਰ ਫਾਜ਼ਿਲਕਾ ਸ਼੍ਰੀ ਸਲੋਧ ਕੁਮਾਰ ਬਿਸ਼ਨੋਈ, ਸਕੱਤਰ ਮਾਰਕਿਟ ਕਮੇਟੀ ਫਾਜ਼ਿਲਕਾ ਸ਼੍ਰੀ ਮਨਦੀਪ ਕਾਮਰਾ, ਸ਼੍ਰੀ ਸੰਦੀਪ ਕੁਮਾਰ ਲੇਖਾਕਾਰ, ਵੀ ਮੌਜੂਦ ਸਨ

