PGI ਦੇ ਸੁਰੱਖਿਆ ਮੁਲਾਜ਼ਮਾਂ ਅਤੇ ਚੰਡੀਗੜ੍ਹ ਪੁਲਿਸ ਵਿਚਾਲੇ ਵਿਵਾਦ… ਨਹੀਂ ਨਿਕਲਿਆ ਕੋਈ ਹੱਲ

ਚੰਡੀਗੜ ਦੇ ਪੀਜੀਆਈ (PGIMER) ’ਚ ਸੁਰਖਿਆ ਕਰਮਚਾਰੀਆਂ ਨਾਲ ਕੁੱਟਮਾਰ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਦੱਸ ਦੇਈਏ ਕਿ ਬੀਤੇ ਕੱਲ੍ਹ ਪੀਜੀਆਈ ਦੀ ਪਾਰਕਿੰਗ ’ਚ ਚੰਡੀਗੜ੍ਹ ਪੁਲਿਸ ਮੁਲਾਜ਼ਮ ਦਾ ਸੁਰਖਿਆ ਗਾਰਡ ਨਾਲ ਝਗੜਾ ਹੋ ਗਿਆ ਸੀ।

ਚੰਡੀਗੜ ਦੇ ਪੀਜੀਆਈ (PGIMER) ’ਚ ਸੁਰਖਿਆ ਕਰਮਚਾਰੀਆਂ ਨਾਲ ਕੁੱਟਮਾਰ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਦੱਸ ਦੇਈਏ ਕਿ ਬੀਤੇ ਕੱਲ੍ਹ ਪੀਜੀਆਈ ਦੀ ਪਾਰਕਿੰਗ ’ਚ ਚੰਡੀਗੜ੍ਹ ਪੁਲਿਸ ਮੁਲਾਜ਼ਮ ਦਾ ਸੁਰਖਿਆ ਗਾਰਡ ਨਾਲ ਝਗੜਾ ਹੋ ਗਿਆ ਸੀ।

ਕਾਰ ਪਾਰਕਿੰਗ ਨੂੰ ਲੈਕੇ ਪੁਲਿਸ ਮੁਲਾਜ਼ਮ ਨੇ ਸੁਰਖਿਆ ਗਾਰਡ ਦੀ ਕੁੱਟਮਾਰ ਕਰ ਦਿੱਤੀ। ਸੁਰਖਿਆ ਕਰਮੀਆਂ ਦੀ ਜਥੇਬੰਦੀ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਵਰਦੀ ਦੀ ਧੌਂਸ ਵਿਖਾ ਰਿਹਾ ਸੀ ਅਤੇ ਗਲਤ ਜਗ੍ਹਾ ’ਤੇ ਪਾਰਕਿੰਗ ਕਰਨਾ ਚਾਹੁੰਦਾ ਸੀ, ਇਸ ਨੂੰ ਲੈਕੇ ਦੋਹਾਂ ਵਿਚਾਲੇ ਹੱਥੋ-ਪਾਈ ਹੋ ਗਈ।

ਮਾਮਲਾ ਇੰਨਾ ਵੱਧ ਗਿਆ ਕਿ ਪੀਜੀਆਈ ਦੇ ਸਮੂਹ ਸੁਰਖਿਆ ਸਟਾਫ਼ ਨੇ ਥਾਣੇ ਦਾ ਘਿਰਾਓ ਕੀਤਾ ਅਤੇ ਆਰੋਪੀ ਪੁਲਿਸ ਮੁਲਾਜ਼ਮ ਖ਼ਿਲਾਫ਼ ਕਾਰਵਾਈ ਕਰਨ ਲਈ ਧਰਨਾ ਦਿੱਤਾ। ਇਹ ਮਾਮਲਾ ਦੂਜੇ ਦਿਨ ਵੀ ਜਾਰੀ ਰਿਹਾ, ਜਿਸ ਦੇ ਚੱਲਦਿਆਂ ਮਾਮਲਾ ਹੱਲ ਨਾ ਹੋਣ ਕਾਰਨ ਸੁਰਖਿਆ ਮੁਲਾਜ਼ਮ ਧਰਨੇ ’ਤੇ ਬੈਠੇ ਹਨ।

Leave a Reply

Your email address will not be published. Required fields are marked *