ਫਾਜਿਲਕਾ 10 ਜੁਲਾਈ
ਸਿਵਲ ਸਰਜਨ ਫਾਜ਼ਿਲਕਾ ਅਤੇ ਸੀਨੀਅਰ ਮੈਡੀਕਲ ਅਫਸਰ ਡਬਵਾਲਾ ਕਲਾਂ ਦੇ ਦਿਸ਼ਾ-ਨਿਰਦੇਸਾਂ ਐਸ.ਆਈ. ਵਿਜੈ ਕੁਮਾਰ ਦੇ ਹੁਕਮਾਂ ਅਨੁਸਾਰ ਆਯੁਸ਼ਮਾਨ ਆਰੋਗਿਆ ਕੇਂਦਰ ਘੁੜਿਆਣਾ ਦੇ ਅਧੀਨ ਆਉਂਦੇ ਸਰਕਾਰੀ ਹਾਈ ਸਕੂਲ ਵਿਚ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਆਯੁਸ਼ਮਾਨ ਆਰੋਗਿਆ ਕੇਂਦਰ ਘੁੜਿਆਣਾ ਦੇ ਸਟਾਫ ਨੇ ਬਚਿਆਂ ਨੂੰ ਡੇਂਗੂ ਬਾਰੇ ਜਾਗਰੂਕ ਕੀਤਾ। ਬਚਿਆ ਨੂੰ ਡੇਂਗੂ ਦੇ ਲੱਛਣ ਉਨ੍ਹਾਂ ਦੇ ਬਚਾਅ ਅਤੇ ਇਲਾਜ ਬਾਰੇ ਦੱਸਿਆ ਗਿਆ। ਨਾਲ ਹੀ ਬਚਿਆਂ ਨੂੰ ਆਲਾ-ਦੁਆਲਾ ਸਾਫ ਸੁਥਰਾ ਰੱਖਣ ਅਤੇ ਹੋ ਰਹੀ ਬਰਸਾਤਾਂ ਵਿਚ ਘਰ ਦੀਆਂ ਛੱਤਾਂ, ਬਾਹਰ ਪਏ ਕਬਾੜ ਵਿਚ ਪਾਣੀ ਜਮ੍ਹਾਂ ਨਾ ਹੋਣ ਦੇਣ ਬਾਰੇ ਜਾਗਰੂਕ ਕੀਤਾ। ਇਸ ਕੈਂਪ ਵਿਚ ਸਕੂਲ ਦਾ ਸਾਰਾ ਸਟਾਫ ਹਾਜਰ ਸੀ।
