ਸੁਪਰੀਮ ਕੋਰਟ ‘ਚ ਦਾਇਰ ਪਟੀਸ਼ਨ ‘ਚ ਅਤੁਲ ਦੀ ਤਰਫੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਉਸ ਦਾ ਪਰਿਵਾਰ ਆਰਥਿਕ ਤੌਰ ‘ਤੇ ਬਹੁਤ ਕਮਜ਼ੋਰ ਹੈ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਿਹਾ ਹੈ। ਅਤੁਲ ਦੇ ਮਾਤਾ-ਪਿਤਾ ਨੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਅਤੇ ਝਾਰਖੰਡ ਕਾਨੂੰਨੀ ਸੇਵਾਵਾਂ ਅਥਾਰਟੀ ਵਰਗੀਆਂ ਕਈ ਸਰਕਾਰੀ ਏਜੰਸੀਆਂ ਤੋਂ ਮਦਦ ਮੰਗੀ, ਪਰ ਉਨ੍ਹਾਂ ਨੂੰ ਕਿਤੇ ਵੀ ਮਦਦ ਨਹੀਂ ਮਿਲੀ। ਉਸ ਨੇ ਮਦਰਾਸ ਹਾਈ ਕੋਰਟ ਤੱਕ ਪਹੁੰਚ ਕੀਤੀ, ਜਿੱਥੋਂ ਉਸ ਨੂੰ ਸੁਪਰੀਮ ਕੋਰਟ ਤੱਕ ਜਾਣ ਦਾ ਸੁਝਾਅ ਮਿਲਿਆ।
ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਤੋਂ ਇੱਕ ਦਿਲ ਨੂੰ ਛੂਹ ਲੈਣ ਵਾਲੀ ਖਬਰ ਸਾਹਮਣੇ ਆਈ ਹੈ, ਜਿਸ ਵਿੱਚ ਦਿਹਾੜੀਦਾਰ ਮਜ਼ਦੂਰ ਦੇ ਪੁੱਤਰ ਅਤੁਲ ਕੁਮਾਰ ਨੇ ਜੇਈਈ ਐਡਵਾਂਸ ਦੀ ਪ੍ਰੀਖਿਆ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਆਰਥਿਕ ਤੰਗੀ ਕਾਰਨ ਉਹ ਆਈਆਈਟੀ ਧਨਬਾਦ ਵਿੱਚ ਦਾਖ਼ਲਾ ਨਹੀਂ ਲੈ ਸਕਿਆ।
ਆਪਣੀ ਮਿਹਨਤ ਅਤੇ ਲਗਨ ਨਾਲ ਅਤੁਲ ਨੇ ਜੇਈਈ ਐਡਵਾਂਸ ਪ੍ਰੀਖਿਆ ਵਿੱਚ ਚੰਗੇ ਅੰਕ ਪ੍ਰਾਪਤ ਕੀਤੇ ਅਤੇ ਆਈਆਈਟੀ ਧਨਬਾਦ ਵਿੱਚ ਸੀਟ ਵੀ ਹਾਸਲ ਕੀਤੀ। ਪਰ ਕਾਲਜ ਦੀ 17,500 ਰੁਪਏ ਦੀ ਫੀਸ ਸਮੇਂ ਸਿਰ ਜਮ੍ਹਾ ਨਾ ਕਰਵਾ ਸਕਣ ਕਾਰਨ ਉਹ ਆਪਣੀ ਸੀਟ ਗੁਆ ਬੈਠਾ। ਇਹ ਫੀਸ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 24 ਜੂਨ ਸੀ।
ਸੁਪਰੀਮ ਕੋਰਟ ‘ਚ ਦਾਇਰ ਪਟੀਸ਼ਨ ‘ਚ ਅਤੁਲ ਦੀ ਤਰਫੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਉਸ ਦਾ ਪਰਿਵਾਰ ਆਰਥਿਕ ਤੌਰ ‘ਤੇ ਬਹੁਤ ਕਮਜ਼ੋਰ ਹੈ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਿਹਾ ਹੈ। ਅਤੁਲ ਦੇ ਮਾਤਾ-ਪਿਤਾ ਨੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਅਤੇ ਝਾਰਖੰਡ ਕਾਨੂੰਨੀ ਸੇਵਾਵਾਂ ਅਥਾਰਟੀ ਵਰਗੀਆਂ ਕਈ ਸਰਕਾਰੀ ਏਜੰਸੀਆਂ ਤੋਂ ਮਦਦ ਮੰਗੀ, ਪਰ ਉਨ੍ਹਾਂ ਨੂੰ ਕਿਤੇ ਵੀ ਮਦਦ ਨਹੀਂ ਮਿਲੀ। ਉਸ ਨੇ ਮਦਰਾਸ ਹਾਈ ਕੋਰਟ ਤੱਕ ਪਹੁੰਚ ਕੀਤੀ, ਜਿੱਥੋਂ ਉਸ ਨੂੰ ਸੁਪਰੀਮ ਕੋਰਟ ਤੱਕ ਜਾਣ ਦਾ ਸੁਝਾਅ ਮਿਲਿਆ।
**ਸੁਪਰੀਮ ਕੋਰਟ ਕਰੇਗੀ ਮਦਦ:**ਸੁਪਰੀਮ ਕੋਰਟ ਦੀ ਬੈਂਚ ਜਿਸ ਵਿੱਚ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ, ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਨੇ ਮਾਮਲੇ ਦਾ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਉਹ ਵਿਦਿਆਰਥੀ ਦੀ ਜਿੰਨੀ ਸੰਭਵ ਹੋ ਸਕੇ ਮਦਦ ਕਰਨਗੇ, ਪਰ ਇਹ ਵੀ ਪੁੱਛਿਆ ਕਿ ਅਤੁਲ ਪਿਛਲੇ ਤਿੰਨ ਮਹੀਨਿਆਂ ਤੋਂ ਕੀ ਕਰ ਰਹੇ ਸਨ, ਕਿਉਂਕਿ ਫੀਸ ਜਮ੍ਹਾ ਕਰਨ ਦੀ ਸਮਾਂ ਸੀਮਾ ਲੰਘ ਗਈ ਸੀ।
ਇਸ ਸਾਲ ਦੀ ਜੇਈਈ ਐਡਵਾਂਸਡ ਇਮਤਿਹਾਨ ਵਿੱਚ ਅਤੁਲ ਦਾ ਇਹ ਆਖਰੀ ਅਟੈਂਪਟ ਸੀ, ਅਤੇ ਜੇਕਰ ਉਸ ਨੂੰ ਹੁਣ ਸਹਾਇਤਾ ਨਹੀਂ ਮਿਲਦੀ ਹੈ, ਤਾਂ ਉਹ ਦੁਬਾਰਾ ਪ੍ਰੀਖਿਆ ਵਿੱਚ ਸ਼ਾਮਲ ਨਹੀਂ ਹੋ ਸਕੇਗਾ। ਅਦਾਲਤ ਨੇ ਇਸ ਮਾਮਲੇ ਵਿੱਚ ਆਈਆਈਟੀ ਮਦਰਾਸ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਤੋਂ ਉਮੀਦ ਹੈ ਕਿ ਵਿਦਿਆਰਥੀ ਨੂੰ ਇਨਸਾਫ਼ ਮਿਲੇਗਾ। ਆਰਥਿਕ ਤੰਗੀ ਦੇ ਬਾਵਜੂਦ ਅਤੁਲ ਦਾ ਇਹ ਸੁਪਨਾ ਕਿਸੇ ਨਾ ਕਿਸੇ ਤਰ੍ਹਾਂ ਪੂਰਾ ਹੋਣਾ ਹੀ ਹੈ।
ਅਦਾਲਤ ਦਾ ਇਹ ਕਦਮ ਉਨ੍ਹਾਂ ਲੱਖਾਂ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਬਣ ਸਕਦਾ ਹੈ ਜੋ ਆਪਣੀ ਆਰਥਿਕ ਹਾਲਤ ਕਾਰਨ ਵਿੱਦਿਆ ਦੇ ਖੇਤਰ ਵਿੱਚ ਅੱਗੇ ਨਹੀਂ ਵੱਧ ਸਕਦੇ ਹਨ, ਅਤੁਲ ਦੀ ਕਹਾਣੀ ਦੱਸਦੀ ਹੈ ਕਿ ਭਾਵੇਂ ਕਿੰਨੀਆਂ ਵੀ ਵੱਡੀਆਂ ਮੁਸ਼ਕਲਾਂ ਹੋਣ, ਕੁਝ ਕਰਨ ਦੀ ਇੱਛਾ ਹੋਵੇ, ਮਨ ਵਿੱਚ ਜਨੂੰਨ ਹੋਵੇ ਤਾਂ ਹਰ ਸਮੱਸਿਆ ਦਾ ਹੱਲ ਸੰਭਵ ਹੈ।’ਹੁਣ ਹਰ ਕੋਈ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹੈ, ਤਾਂ ਜੋ ਅਤੁਲ ਨੂੰ ਆਪਣੀ ਮਿਹਨਤ ਦਾ ਫਲ ਮਿਲ ਸਕੇ ਅਤੇ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕੇ।