ਔਰਤਾਂ ਦੇ ਸਸ਼ਕਤੀਕਰਨ ਅਤੇ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਪਹਿਲਕਦਮੀਆਂ ਜਾਰੀ

ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਪਹਿਲਕਦਮੀਆਂ ਜਾਰੀ ਹਨ ਤਾਂ ਜੋ ਔਰਤਾਂ ਆਪਣੇ ਆਪ ਵਿਚ ਹੋਰ ਆਤਮ-ਨਿਰਭਰ ਬਣਨ। ਇਨ੍ਹਾਂ ਉਪਰਾਲਿਆਂ ਸਦਕਾ ਪਰਿਵਾਰਕ ਅਤੇ ਸਮਾਜਿਕ ਫੈਸਲਿਆਂ ਵਿੱਚ ਔਰਤਾਂ ਦੀ ਬਰਾਬਰ ਭਾਗੀਦਾਰੀ ਬਣੇਗੀ। ਇਸੇ ਤਹਿਤ ਹੀ ਪੰਜਾਬ ਸਰਕਾਰ ਵੱਲੋਂ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ ਲਗਾਇਆ ਜਾ ਰਿਹਾ ਹੈ ਜਿਸ ਵਿਚ ਔਰਤਾਂ ਆਪਣੀ ਕਲਾ ਤੇ ਹੁਨਰ ਨੂੰ ਵਸਤੂਆਂ ਦੇ ਰੂਪ ਵਿਚ ਪਰੋ ਕੇ ਸਮਾਨ ਦੀ ਪ੍ਰਦਰਸ਼ਨੀ ਲਗਾ ਰਹੀਆਂ ਹਨ ਤੇ ਸਮਾਨ ਦੀ ਵਿਕਰੀ ਕਰਕੇ ਆਤਮ ਨਿਰਭਰ ਬਣ ਰਹੀਆਂ ਹਨ।


ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਦੌਰਾਨ ਔਰਤਾਂ ਆਪਣੀ ਹੱਥਦਸਤੀ ਤਿਆਰ ਕੀਤੀਆਂ ਵਸਤੂਆਂ ਜਿਵੇਂ ਕਿ ਆਚਾਰ, ਮਸਾਲੇ, ਸੂਟ, ਫੁਲਕਾਰੀ, ਪਿੰਨੀਆਂ, ਸਰਪੋਸ, ਮਿਲਟ, ਦਲੀਆ, ਮਿੱਟੀ ਦੇ ਗਮਲੇ, ਦਾਲਾਂ, ਖਾਣ ਪੀਣ ਦੀਆਂ ਵਸਤਾਂ ਆਦਿ ਹੋਰ ਵੱਖ-ਵੱਖ ਤਰ੍ਹਾਂ ਦੇ ਅਨੇਕਾਂ ਸਮਾਨ ਦੀ ਪ੍ਰਦਰਸ਼ਨੀ ਲਗਾ ਕੇ ਆਪਣੀ ਕਲਾ ਤੇ ਹੁਨਰ ਨੂੰ ਨਿਖਾਰ ਰਹੀਆਂ ਹਨ।
ਮੇਲੇ ਦੇ ਦੂਜੇ ਦਿਨ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਰਥੀਆਂ/ਵਿਦਿਆਰਥਣਾਂ ਵੱਲੋਂ ਸਭਿਆਚਾਰਕ ਪੇਸ਼ਕਾਰੀਆਂ ਦੇ ਕੇ ਹਾਜਰੀਨ ਦਾ ਸਮਾਂ ਬਨਿਆ ਗਿਆ। ਮੇਲੇ ਦੀ ਸ਼ੁਰੂਆਤ ਸਰਵਹਿਤਕਾਰੀ ਸਕੂਲ ਦੇ ਵਿਦਿਆਰਥੀਆਂ ਸੁਯੋ ਬਿਹਾਣੀ, ਹਰਲੀਨ ਕੌਰ, ਗਰੁਸ਼, ਕੋਮਲ, ਅਭਿਸ਼ੇਕ ਸਰਮਾ ਅਤੇ ਮ੍ਰਿਤਯੁਨਜੋਏ ਸ਼ਰਮਾ ਵੱਲੋਂ ਭਜਨ ਨਾਲ ਕੀਤੀ ਗਈ, ਇਸ ਉਪਰੰਤ ਹਰਲੀਨ ਕੌਰ, ਕੋਮਲ, ਗੁਰਨਾਮ, ਆਰਾਧਿਆ ਅਤੇ ਸ਼ਾਹਨੁਰ ਵੱਲੋਂ ਵਿਕਰਮ ਸ਼ਰਮਾ ਦੀ ਅਗਵਾਈ ਹੇਠ ਦੇਸ਼ ਭਗਤੀ ਨਾਲ ਸਬੰਧਤ ਪੇਸ਼ਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਇਸਲਾਮ ਵਾਲਾ ਤੋਂ ਗੱਤਕਾ ਟੀਮ ਨੇ ਹਾਜਰੀਨ ਨੂੰ ਆਪਣੇ ਜੋਹਰ ਦਿਖਾਏ। ਵਿਸ਼ੂ ਸੋਲੰਕੀ ਨੇ ਆਪਣੀ ਮਿਮੀਕਰੀ ਨਾਲ ਜਿਥੇ ਹਾਜਰੀਨ ਦੇ ਖੂਬ ਹਾਸੇ ਲਾਏ ਉਥੇ ਉਨ੍ਹਾਂ ਦੀ ਪੇਸ਼ਕਾਰੀ ਨੇ ਸਮਾਂ ਬੰਨ ਕੇ ਰੱਖ ਦਿੱਤਾ। ਐਮ.ਆਰ. ਕਾਲਜ ਤੋਂ ਬਬਲਜੀਤ ਸਿੰਘ ਨੇ ਪੁਰਖਿਆਂ ਦੀ ਮਿਹਨਤ ਤੇ ਪਾਏ ਯੋਗਦਾਨ ਨੂੰ ਸਮਰਪਿਤ ਸੋਲੋ ਲੋਕ ਗੀਤ ਦੀ ਪੇਸ਼ਕਾਰੀ ਦਿੱਤੀ।


ਵਧੀਕ ਡਿਪਟੀ ਕਮਿਸ਼ਨਰ ਕਮ ਮੇਲਾ ਅਫ਼ਸਰ ਸੁਭਾਸ਼ ਚੰਦਰ ਦੀ ਦੇਖ-ਰੇਖ ’ਚ ਪ੍ਰਤਿਭਾ ਖੋਜ (ਟੈਲੈਂਟ ਹੰਟ)  ਮੁਕਾਬਲੇ ਜਿਸ ਵਿਚ ਸਪੀਚ, ਸੋਲੋ ਡਾਂਸ, ਸੋਲੋ ਸਾਂਗ, ਗਰੁੱਪ ਡਾਂਸ, ਮਹਿੰਦੀ ਤੇ ਪੇਟਿੰਗ ਮੁਕਾਬਲਿਆਂ ’ਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਭਾਸ਼ਣ ਮੁਕਾਬਲੇ ਵਿਚ ਗੁਰਸ਼ਾਨ ਸਿੰਘ ਨੇ ਸੋਸ਼ਲ ਮੀਡੀਆ ਵਿਸ਼ੇ *ਤੇ ਭਾਸ਼ਣ ਦਿੰਦਿਆਂ ਪਹਿਲਾ ਸਥਾਨ ਤੇ ਵਰਿੰਦਾ ਨੇ ਬਰਾਬਰਤਾ *ਤੇ ਭਾਸ਼ਣ ਦਿੰਦਿਆਂ ਦੂਜਾ ਸਥਾਨ ਹਾਸਲ ਕੀਤਾ। ਸਪੀਚ ਮੁਕਾਬਲਿਆਂ ਵਿਚ ਜੱਜ ਦੀ ਭੂਮਿਕਾ ਸੋਨੀਆ ਬਜਾਜ ਤੇ ਸਤਪ੍ਰੀਤ ਕੌਰ ਨੇ ਨਿਭਾਈ।
ਸੋਲੋ ਡਾਂਸ ਵਿਚ ਰਣਵਿਜੈ ਗੋਇਲ ਨੇ ਪਹਿਲਾ ਸਥਾਨ, ਨੂਰ ਨੇ ਦੂਜਾ ਅਤੇ ਅਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਗਰੁੱਪ ਡਾਂਸ ਵਿਚ ਜਸਨੂਰ ਗਰੁੱਪ ਪਹਿਲੇ ਸਥਾਨ, ਪ੍ਰਿਅੰਕਾ ਗਰੁੱਪ ਦੂਜੇ ਸਥਾਨ ਅਤੇ ਸੁਸ਼ਮਿਤਾ ਗਰੁੱਪ ਤੀਜੇ ਸਥਾਨ *ਤੇ ਰਹੇ। ਡਾਂਸ ਮੁਕਾਬਲਿਆਂ ਵਿਚ ਜੱਜ ਦੀ ਭੂਮਿਕਾ ਭਰਪੂਰ ਸਿੰਘ ਤੇ ਮਨਪ੍ਰੀਤ ਸਿੰਘ ਵੱਲੋਂ ਅਦਾ ਕੀਤੀ ਗਈ। ਸੋਲੋ ਸਾਂਗ ਵਿਚ ਕਰਮਪਾਲ ਕੌਰ ਨੇ ਪਹਿਲਾ ਸਥਾਨ, ਜਸ਼ਨਪ੍ਰੀਤ ਸਿੰਘ ਨੇ ਦੂਜਾ ਸਥਾਨ ਅਤੇ ਪਰੀ ਨੇ ਤੀਸਰਾ ਸਥਾਨ ਹਾਸਲ ਕੀਤਾ। ਜੱਜ ਦੀ ਭੂਮਿਕਾ ਕੁਲਜੀਤ ਸਿੰਘ ਭੱਟੀ ਅਤੇ ਗੁਰਬੰਸ ਸਿੰਘ ਰਾਹੀਂ ਵਲੋਂ ਨਿਭਾਈ ਗਈ।


ਮਹਿੰਦੀ ਵਿਚ ਖੁਸ਼ਮਨ ਨੇ ਪਹਿਲਾ, ਅੰਜਨਾ ਰਾਣੀ ਨੇ ਦੂਸਰਾ ਅਤੇ ਖੁਸ਼ਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਨੂੰ ਜੱਜ ਕਰਨ ਦੀ ਭੂਮਿਕਾ ਮੈਡਮ ਸੀਮਾ ਬਾਲਾ ਤੇ ਪਰਮਜੀਤ ਕੌਰ ਵੱਲੋਂ ਅਦਾ ਕੀਤੀ ਗਈ। ਪੇਟਿੰਗ ਮੁਕਾਬਲੇ ਵਿਚ ਕ੍ਰਿਸ਼ਵੀ ਨੇ ਪਹਿਲਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਵਧੀਕ ਡਿਪਟੀ ਕਮਿਸ਼ਨਰ (ਵਿ) ਸੁਭਾਸ਼ ਚੰਦਰ, ਸੁਰਿੰਦਰ ਕੁਮਾਰੀ, ਫੰਕਸ਼ਨਲ ਮੈਨੇਜਰ ਨਿਰਵੈਰ ਸਿੰਘ ਨੇ ਅਦਾ ਕੀਤੀ।


ਸਮਾਗਮ ਦਾ ਮੰਚ ਸੰਚਾਲਨ ਸੁਨੀਲ ਕੁਮਾਰ ਅਤੇ ਮੈਡਮ ਨੀਤੂ ਬਾਲਾ  ਨੇ ਬਾਖੂਬੀ ਕੀਤਾ ਅਤੇ ਆਪਣੀ ਕਲਾ ਤੇ ਹੁਨਰ ਦੇ ਜੋਹਰ ਵੀ ਦਿਖਾਏ।
ਇਸ ਮੌਕੇ ਮੀਨਾਕਸ਼ੀ ਗੁਪਤਾ, ਸ਼ੁਭਮ, ਮੈਡਮ ਨਵਨੀਤ, ਕਿਰਨ ਕੁਮਾਰ ਸਮੇਤ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਸਮਾਗਮ ਦੀ ਸਫ਼ਲਤਾ ਲਈ ਯੋਗਦਾਨ ਪਾਇਆ।

Leave a Reply

Your email address will not be published. Required fields are marked *