ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਧੂਕਾ ਵੱਲੋਂ +1 ਜਮਾਤ ਦੇ ਕਾਮਰਸ ਦੇ ਵਿਦਿਆਰਥੀਆਂ ਨੂੰ ਬੈਂਕਿੰਗ ਪ੍ਰਣਾਲੀ ਦੀ ਜਾਣਕਾਰੀ ਦੇਣ ਲਈ ਐਚ.ਡੀ.ਐਫ.ਸੀ. ਬੈਂਕ ਲਾਧੂਕਾ ਦਾ ਦੌਰਾ ਕਰਵਾਇਆ ਗਿਆ।ਬੈਂਕ ਦੇ ਅਧਿਕਾਰੀਆਂ ਨੇ ਵਿਦਿਆਥੀਆਂ ਨੂੰ ਬੈਂਕ ਦੇ ਵੱਖ-ਵੱਖ ਭਾਗਾ ਬਾਰੇ ਜਾਣਕਾਰੀ ਦਿੱਤੀ, ਜਿਵੇਂ ਕਿ ਖਾਤਾ ਖੋਲ੍ਹਣ ਦੀ ਪ੍ਰਕਿਰਿਆ, ਲੋਨ ਪ੍ਰਣਾਲੀ, ਡਿਜ਼ੀਟਲ ਬੈਂਕਿੰਗ ਅਤੇ ਗਾਹਕ ਸੇਵਾਵਾਂ ਆਦਿ। ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਪ੍ਰਸ਼ਨ ਪੁੱਛੇ ਅਤੇ ਬੈਂਕਿੰਗ ਦੀ ਪ੍ਰਯੋਗਿਕ ਸਮਝ ਪ੍ਰਾਪਤ ਕੀਤੀ।
ਇਸ ਵਿਦਿਅਕ ਦੌਰੇ ਵਿੱਚ ਗਾਈਡ ਅਧਿਆਪਕ ਸ਼੍ਰੀ ਹਰਨਾਮ ਸਿੰਘ ਅਤੇ ਸ਼੍ਰੀਮਤੀ ਮਮਤਾ ਵਿਦਿਆਰਥੀਆਂ ਦੇ ਨਾਲ ਸਨ। ਦੋਵਾਂ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ-ਨਾਲ ਅਜਿਹੇ ਦੌਰੇ ਵਿਿਦਆਰਥੀਆਂ ਨੂੰ ਜੀਵਨਕਾਰੀ ਤਜਰਬਾ ਦਿੰਦੇ ਹਨ। ਬੈਂਕ ਦਾ ਕੰਮ ਦੇਖ ਕੇ ਵਿਦਿਆਰਥੀਆਂ ਨੂੰ ਵਿੱਤੀ ਪ੍ਰਣਾਲੀ ਬਾਰੇ ਵਿਸਥਾਰ ਨਾਲ ਜਾਣਕਾਰੀ ਮਿਲਦੀ ਹੈ ਜੋ ਉਨ੍ਹਾਂ ਦੇ ਭਵਿੱਖ ਲਈ ਲਾਭਦਾਇਕ ਹੈ।
ਸਕੂਲ ਦੇ ਵਾਈਸ ਪ੍ਰਿੰਸੀਪਲ ਸ਼੍ਰੀ ਦਰਸ਼ਨ ਸਿੰਘ ਜੀ ਨੇ ਵੀ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇਹੋ ਜਿਹੇ ਵਿਦਿਅਕ ਦੌਰੇ ਵਿਦਿਆਰਥੀਆਂ ਦੇ ਵਿਜ਼ਨ ਨੂੰ ਵਧਾਉਂਦੇ ਹਨ ਤੇ ਉਨ੍ਹਾਂ ਵਿੱਚ ਸਿੱਖਣ ਦੀ ਲਗਨ ਪੈਦਾ ਕਰਦੇ ਹਨ। ਵਿਦਿਆਰਥੀਆਂ ਨੇ ਬਹੁਤ ਚੰਗਾ ਆਚਰਨ ਤੇ ਰੁਚੀ ਦਿਖਾਈ ਜਿਸ ਲਈ ਉਹ ਸ਼ਲਾਘਾ ਦੇ ਹਕਦਾਰ ਹਨ।
ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਜਿੰਦਰ ਵਿਖੋਨਾ ਜੀ ਨੇ ਵੀ ਦੌਰੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਇਲਾਵਾ ਪ੍ਰਯੋਗਿਕ ਸਿੱਖਿਆ ਵੱਲ ਪ੍ਰੇਰਿਤ ਕਰਦਾ ਹੈ। ਐਚ. ਡੀ. ਐਫ. ਸੀ. ਬੈਂਕ ਲਾਧੂਕਾ ਦਾ ਇਹ ਦੌਰਾ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਅਨੁਭਵ ਹੈ ਜੋ ਉਨ੍ਹਾਂ ਨੂੰ ਆਰਥਿਕ ਜਾਗਰੂਕਤਾ ਵੱਲ ਲੈ ਜਾਵੇਗਾ।
ਇਸ ਮੌਕੇ ਸਕੂਲ ਦੇ ਸਟਾਫ਼ ਮੈਂਬਰ ਸ਼੍ਰੀ ਰਾਜੇਸ਼ ਸਚਦੇਵਾ,ਸ਼੍ਰੀ ਮਤੀ ਰੇਨੂੰ ਵੱਲੋਂ ਵਿਦਿਆਥੀਆਂ ਨੂੰ ਪ੍ਰੇਰਿਤ ਕੀਤਾ ਗਿਆ।
ਇਹ ਵਿਦਿਅਕ ਦੌਰਾ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਤੇ ਪ੍ਰੇਰਣਾਦਾਇਕ ਰਿਹਾ।


