ਲਇਨਜ਼ ਕਲੱਬ ਫਾਜ਼ਿਲਕਾ ਵੱਲੋਂ ਲਗਾਇਆ ਗਿਆ ਕੈਂਸਰ ਡਿਟੈਕਸ਼ਨ ਅਤੇ ਅੱਖਾਂ ਦਾ ਚੈਕਅੱਪ  ਕੈੰਪ, ਵਿਧਾਇਕ ਫਾਜ਼ਿਲਕਾ ਤੇ ਮੈਡਮ ਖੁਸ਼ਬੂ ਸਵਨਾ ਨੇ ਕੀਤੀ ਸ਼ਿਰਕਤ

ਉਨ੍ਹਾਂ ਕੈਂਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਕੈਸਰ ਅਜਿਹੀਆਂ ਨਾਮੁਰਾਦ ਬਿਮਾਰੀਆਂ ਤੋ ਬਚਣ ਲਈ ਸਾਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ ਤੇ ਸਮੇਂ ਸਮੇਂ ਸਿਰ ਆਪਣੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ | ਉਨਾ ਕਿਹਾ ਕਿ ਡਾਕਟਰਾਂ ਦੀ ਰਾਏ ਅਨੁਸਾਰ ਇਲਾਜ ਵੀ ਲੈਣਾ ਚਾਹੀਦਾ ਹੈ |
 ਉਨਾ ਕਿਹਾ ਕਿ ਜਦੋਂ ਵੀ ਸਰੀਰਕ ਪੱਖੋ ਕੋਈ ਤਕਲੀਫ ਹੁੰਦੀ ਹੈ ਤਾਂ ਨਾਲ ਦੀ ਨਾਲ ਮਾਹਰ ਡਾਕਟਰ ਕੋਲ ਪਹੁੰਚ ਕਰਨੀ ਚਾਹੀਦੀ ਹੈ ਤਾਂ ਜੋ ਸ਼ੁਰੂਆਤੀ ਦੌਰ ਤੇ ਹੀ ਬਿਮਾਰੀ ਦਾ ਹੱਲ ਕੀਤਾ ਜਾ ਸਕੇ| ਉਨ੍ਹਾਂ ਕਿਹਾ ਕਿ ਜੇਕਰ ਧਿਆਨ ਨਾ ਦਿੱਤਾ ਜਾਵੇ ਤਾਂ ਛੋਟਾ ਜਿਹਾ ਦਰਦ ਭਵਿੱਖ ਵਿੱਚ ਵੱਡਾ ਨੁਕਸਾਨ ਕਰ ਸਕਦਾ ਹੈ |

 ਉਨਾਂ ਲਾਇਨਸ ਕਲੱਬ ਵੱਲੋਂ ਕੀਤੇ ਜਾ ਰਹੇ ਸ਼ਲਾਂਘਾਯੋਗ ਉਪਰਾਲਿਆਂ ਬਾਰੇ ਦੱਸਿਆ ਕਿ ਸੰਸਥਾ ਵੱਲੋਂ ਲੋਕ ਭਲਾਈ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚੈਕ ਅਪ ਕੈੰਪ ਲਗਾਉਣ ਨਾਲ ਲੋੜਵੰਦ ਲੋਕ ਆਪਣੀਆਂ ਸਿਹਤ ਅਤੇ ਅੱਖਾਂ ਦੀ ਮੁਫ਼ਤ ਵਿਚ ਜਾਂਚ ਕਰਵਾ ਸਕਦੇ ਹਨ ਤੇ ਆਪਣਾ ਇਲਾਜ ਕਰਵਾ ਸਕਦੇ ਹਨ| ਉਨ੍ਹਾਂ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ, ਜਿਸ ਨਾਲ ਲੋਕ ਆਪਣੀਆਂ ਅੱਖਾਂ ਦਾ ਮੁਫ਼ਤ ਚੈਕਅੱਪ ਕਰਵਾ ਸਕਣਗੇ।
ਇਸ ਮੌਕੇ ਡਾਕਟਰਾਂ ਦੀਆਂ ਮਾਹਿਰ ਟੀਮਾਂ ਵਲੋਂ ਲੋਕਾਂ ਦੇ ਮੁਫ਼ਤ ਅੱਖਾਂ ਦਾ ਚੈਕਅੱਪ ਕੀਤਾ। ਇਸ ਮੌਕੇ ਲੋਕਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਮੁੱਖ ਮਹਿਮਾਨਾ, ਵਿਸ਼ੇਸ਼ ਮਹਿਮਾਨਾ ਤੇ ਹੋਰਨਾਂ ਸ਼ਖ਼ਸੀਅਤਾ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ |

Leave a Reply

Your email address will not be published. Required fields are marked *