ਸਾਬਕਾ ਸੈਨਿਕ ਪੈਨਸ਼ਰਜ਼/ ਸਾਬਕਾ ਸੈਨਿਕ ਫੈਮਲੀ ਪੈਨਸ਼ਨਰਜ਼  ਲਈ 03 ਨਵੰਬਰ ਤੋਂ 17 ਨਵੰਬਰ 2025 ਤੱਕ ਲਗਾਇਆ ਜਾਵੇਗਾ ਕੈਂਪ

ਫਾਜਿਲਕਾ 31 ਅਕਤੂਬਰ

ਕਮਾਂਡਰ ਦਿਲਪ੍ਰੀਤ ਸਿੰਘ ਕੰਗ (ਰਿਟਾ),  ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਫਾਜਿਲਕਾ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਜਿਸ ਸਾਬਕਾ ਸੈਨਿਕ ਪੈਨਸ਼ਰਜ਼/ ਸਾਬਕਾ ਸੈਨਿਕ ਦੀ ਵਿਧਵਾ ਅਤੇ ਆਸ਼ਰਿਤ ਦੀ ਫੋਜ ਦੀ ਫੈਮਲੀ ਪੈਨਸ਼ਨਰਜ਼ ਦੀ ਮਹੀਨਾ ਨਵੰਬਰ 2025 ਵਿੱਚ ਹਾਜ਼ਰੀ ਲੱਗਣਯੋਗ ਹੈ, ਉਹਨਾਂ ਲਈ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਫਾਜਿਲਕਾ ਵਿਖੇ ਜੀਵਤ ਹੋਣ ਦਾ ਪ੍ਰਮਾਣ ਪੱਤਰ (ਲਾਈਫ ਸਰਟੀਫਿਕੇਟ) ਲਗਵਾਉਣ ਸਬੰਧੀ ਮਿਤੀ 03 ਨਵੰਬਰ 2025 ਤੋਂ 17 ਨਵੰਬਰ 2025 ਤੱਕ, ਸਰਕਾਰੀ ਛੁੱਟੀਆਂ ਨੂੰ ਛੱਡ ਕੇ ਬਾਕੀ ਦਿਨ, ਦਫਤਰੀ ਸਮੇਂ ਦੌਰਾਨ ਵਿਸ਼ੇਸ਼ ਕੈਪ ਲਗਾਇਆ ਜਾ ਰਿਹਾ ਹੈ ।
  ਇਸ ਲਈ ਉਹ ਆਪਣਾ ਫੋਜ ਦੀ ਪੈਨਸ਼ਨ ਦਾ ਪੀ.ਪੀ.ਓ, ਆਧਾਰ ਕਾਰਡ ਅਤੇ ਬੈਂਕ ਪਾਸ ਬੁੱਕ, ਜਿਸ ਵਿੱਚ ਪੈਨਸ਼ਨ ਆ ਰਹੀ ਹੈ, ਸਮੇਤ ਆਪਣਾ ਮੋਬਾਇਲ, ਜਿਸ ਵਿੱਚ ਹਰੇਕ ਮਹੀਨੇ ਪੈਨਸ਼ਨ ਦਾ ਮੈਸੇਜ ਆਉਂਦਾ ਹੈ ਅਤੇ ਹੋਰ ਬਾਕੀ ਸਾਰੇ ਦਸਤਾਵੇਜ਼ ਲੈ ਕੇ ਇਸ ਦਫਤਰ ਵਿਖੇ ਪਹੁੰਚਣ ਅਤੇ ਇਸ ਮੋਕੇ ਦਾ ਫਾਇਦਾ ਉਠਾਉਣ ।

Leave a Reply

Your email address will not be published. Required fields are marked *