ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਐਲਾਨ-‘ਪੰਜਾਬ ‘ਚ ਬਣਾਏ ਜਾਣਗੇ ਨਵੇਂ 1419 ਆਂਗਣਵਾੜੀ ਸੈਂਟਰ’

ਪੰਜਾਬ ਸਰਕਾਰ ਵਲੋਂ ਸੂਬੇ ਦੇ ਛੋਟੇ ਬੱਚਿਆਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਇਸ ਬਾਰੇ ਅਹਿਮ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਛੋਟੇ 3 ਤੋਂ 6 ਸਾਲ ਤੱਕ ਦੇ ਛੋਟੇ ਬੱਚਿਆਂ ਲਈ 1419 ਨਵੇਂ ਆਂਗਣਵਾੜੀ ਕੇਂਦਰ ਬਣਾਉਣ ਜਾ ਰਹੀ ਹੈ। ਇਨ੍ਹਾਂ ‘ਚੋਂ 56 ਕੇਂਦਰ ਬਣਨੇ ਸ਼ੁਰੂ ਹੋ ਗਏ ਹਨ, ਜਦੋਂ ਕਿ ਬਾਕੀਆਂ ਦਾ ਕੰਮ ਵੀ ਜਲਦੀ ਸ਼ੁਰੂ ਹੋ ਜਾਵੇਗਾ।ਇਸ ਦੇ ਨਾਲ ਹੀ ਪੁਰਾਣੇ ਆਂਗਣਵਾੜੀ ਕੇਂਦਰਾਂ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ। ਡਾ. ਬਲਜੀਤ ਕੌਰ ਨੇ ਦੱਸਿਆ ਕਿ 353 ਆਂਗਣਵਾੜੀ ਕੇਂਦਰਾਂ ਨੂੰ 35 ਲੱਖ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ, ਜਿੱਥੇ ਟਾਇਲਟਸ ਵੀ ਨਹੀਂ ਸਨ। ਕਈ ਆਂਗਣਵਾੜੀ ਕੇਂਦਰਾਂ ‘ਚ ਫਰਨੀਚਰ ਤੱਕ ਨਹੀਂ ਹੈ ਅਤੇ ਬੱਚਿਆਂ ਨੂੰ ਦਰੀਆਂ ‘ਤੇ ਬੈਠਣਾ ਪੈਂਦਾ ਹੈ। ਇਸ ਲਈ 21 ਕਰੋੜ ਰੁਪਏ ਫਰਨੀਚਰ ਲਈ ਜਾਰੀ ਕੀਤਾ ਜਾ ਰਿਹਾ ਹੈ।ਕੈਬਨਿਟ ਮੰਤਰੀ ਨੇ ਕਿਹਾ ਕਿ ਮੋਗਾ ਅਤੇ ਫਿਰੋਜ਼ਪੁਰ ਜ਼ਿਲਿ੍ਹਆਂ ‘ਚ ਸਕਸ਼ਮ ਆਂਗਣਵਾੜੀ ਸੈਂਟਰਾਂ ਲਈ ਇਕ ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਉਕਤ ਕੇਂਦਰਾਂ ‘ਚ ਐੱਲ. ਈ. ਡੀ. ਅਤੇ ਆਰ. ਓ. ਲਾਏ ਜਾਣਗੇ। ਇਸ ਤੋਂ ਇਲਾਵਾ ਸੀ. ਸੀ. ਟੀ. ਵੀ. ਕੈਮਰੇ ਵੀ ਲਾਏ ਜਾਣਗੇ। ਇਸ ਦਾ ਮਕਸਦ ਹੈ ਕਿ ਸਾਡੇ ਬੱਚਿਆਂ ਨੂੰ ਵਧੀਆ ਨਿੱਘੇ ਮਾਹੌਲ ‘ਚ ਲਰਨਿੰਗ ਮਟੀਰੀਅਲ ਮਿਲੇ ਤਾਂ ਜੋ ਉਹ ਖੇਡਦੇ-ਖੇਡਦੇ ਹੀ ਸਿੱਖ ਜਾਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਪੰਜਾਬ ਸਰਕਾਰ ਆਂਗਣਵਾੜੀ ਕੇਂਦਰਾਂ ਦੀ ਅਪਗ੍ਰੇਡੇਸ਼ਨ ਲਈ 2 ਕਰੋੜ ਰੁਪਿਆ ਖ਼ਰਚ ਕਰੇਗੀ।

Leave a Reply

Your email address will not be published. Required fields are marked *