ਫਾਜ਼ਿਲਕਾ, 10 ਸਤੰਬਰ 2025 –
ਸਰਹੱਦੀ ਪਿੰਡਾਂ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਚਲ ਰਹੇ ਰਾਹਤ ਕਾਰਜਾਂ ਦੀ ਲੜੀ ਅਧੀਨ, ਅੱਜ 19 ਬਟਾਲਿਅਨ ਬੀ.ਐੱਸ.ਐੱਫ ਵੱਲੋਂ ਪਿੰਡ ਮੁਹਾਰ ਜਮਸ਼ੇਰ ਚ ਹੜ੍ਹ ਰਾਹਤ ਨਾਗਰਿਕ ਕਾਰਜਕ੍ਰਮ ਅਤੇ ਵੈਟਰਨਰੀ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ। ਇਹ ਪਿੰਡ ਹਾਲੀਆ ਹੜ੍ਹ ਕਾਰਨ ਬਹੁਤ ਪ੍ਰਭਾਵਿਤ ਹੋਇਆ ਹੈ ਅਤੇ ਸੜਕ ਸੰਪਰਕ ਵੀ ਗੰਭੀਰ ਤੌਰ ਤੇ ਪ੍ਰਭਾਵਿਤ ਹੈ।
ਇਸ ਕੈਂਪ ਵਿੱਚ ਬੀ.ਐੱਸ.ਐੱਫ ਅਤੇ ਸਿਵਲ ਵੈਟਰਨਰੀ ਮਾਹਰਾਂ ਵੱਲੋਂ ਪਸ਼ੂਆਂ ਦਾ ਨਿਰੀਖਣ ਤੇ ਇਲਾਜ ਕੀਤਾ ਗਿਆ। ਕੈਂਪ ਦੌਰਾਨ ਡਾ. ਕਨਿਕਾ ਗੁਪਤਾ, ਏ.ਸੀ/ਵੈਟ, ਐੱਸ.ਐੱਚ.ਕਿਊ. ਅਬੋਹਰ, ਸ਼੍ਰੀ ਮਨਦੀਪ ਸਿੰਘ, ਡਿਪਟੀ ਡਾਇਰੈਕਟਰ (ਵੈਟ) ਫਾਜ਼ਿਲਕਾ, ਸ਼੍ਰੀ ਮਨਵ ਬਿਸਨੋਈ, ਵੈਟਰਨਰੀ ਡਾਕਟਰ ਫਾਜ਼ਿਲਕਾ ਸਮੇਤ ਤਿੰਨ ਮੈਡੀਕਲ ਸਟਾਫ ਨੇ ਸੇਵਾਵਾਂ ਦਿੱਤੀਆਂ।
ਇਸ ਮੌਕੇ ਦਵਾਈਆਂ, ਵੈਟਰਨਰੀ ਸਪਲਾਈਜ਼, ਰੱਸੇ ਅਤੇ ਪੌਲੀਥੀਨ ਸ਼ੀਟਾਂ ਵੰਡੀਆਂ ਗਈਆਂ। ਕੈਂਪ ਦੌਰਾਨ ਸ਼੍ਰੀ ਗੌਰਵ ਯਾਦਵ, ਡੀ.ਸੀ (ਕਿਊ.ਐਮ) ਅਤੇ ਸ਼੍ਰੀ ਸਾਗਰ ਤਾਮਾਂਗ, ਏ.ਸੀ, ਕੰਪਨੀ ਕਮਾਂਡਰ ਸਮੇਤ ਹੋਰ ਬੀ.ਐੱਸ.ਐੱਫ ਅਧਿਕਾਰੀ ਵੀ ਹਾਜ਼ਰ ਰਹੇ।
ਕੈਂਪ ਵਿੱਚ ਲਗਭਗ 52 ਪਿੰਡ ਵਾਸੀਆਂ ਨੇ ਆਪਣੇ ਘਰੇਲੂ ਪਸ਼ੂਆਂ ਸਮੇਤ ਹਿੱਸਾ ਲਿਆ, ਜਦੋਂਕਿ ਕੁੱਲ 191 ਪਸ਼ੂਆਂ ਦਾ ਇਲਾਜ ਕੀਤਾ ਗਿ




