ਭਾਰਤ ਵਿਕਾਸ ਪਰਿਸ਼ਦ ਬਰਾਂਚ ਅਮਲੋਹ ਵੱਲੋਂ ਡਿਸਟਰਿਕਟ ਲੀਗਲ ਸਰਵਿਸ ਅਥੋਰਟੀ ਫਤਿਹਗੜ੍ਹ ਸਾਹਿਬ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇੱਕ ਸਮਾਗਮ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਸਕੂਲ ਵਿਖੇ ਕੀਤਾ ਗਿਆ। ਇਸ ਸਮਾਗਮ ਵਿੱਚ ਦੀਕਸ਼ਾ ਪੁਰੀ ਬਤੌਰ ਲੈਫਟੀਡੈਂਟ ਜੱਜ ਐਡਵੋਕੇਟ ਇੰਡੀਅਨ ਆਰਮੀ ਵਿਸ਼ੇਸ਼ ਤੌਰ ਤੇ ਪਹੁੰਚੇ ਪਰਿਸ਼ਦ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ।
ਦੀਕਸ਼ਾ ਪੁਰੀ ਵੱਲੋਂ ਸਮਾਗਮ ਵਿੱਚ ਹਾਜ਼ਰ ਲੜਕੀਆਂ ਨੂੰ ਆਪਣੀ ਮੁਢਲੀ ਸਿੱਖਿਆ ਤੋਂ ਲੈ ਕੇ ਬਤੌਰ ਆਰਮੀ ਵਿੱਚ ਕਮਿਸ਼ਨ ਲੈਣ ਤੱਕ ਦੇ ਤਜਰਬੇ ਸਾਂਝੇ ਕੀਤੇ ਗਏ। ਦੀਕਸ਼ਾ ਪੁਰੀ ਨੇ ਕਿਹਾ ਕਿ ਜਿੱਥੇ ਪਹਿਲਾਂ ਮਾਤਾ ਪਿਤਾ ਲੜਕੀਆਂ ਨੂੰ ਉਚੇਰੀ ਸਿੱਖਿਆ ਦੇਣ ਤੋਂ ਸੰਕੋਚ ਕਰਦੇ ਸਨ ਪਰੰਤੂ ਅੱਜ ਸਮਾਂ ਬਦਲ ਗਿਆ ਹੈ ਲੜਕੀਆਂ ਅੱਜ ਬਹੁਤ ਵੱਡੇ ਵੱਡੇ ਅਹੁਦੇ ਤੇ ਬਿਰਾਜਮਾਨ ਹਨ।
ਇਸ ਮੌਕੇ ਪਰਿਸ਼ਦ ਦੇ ਸੈਕਟਰੀ ਜਰਨੈਲ ਸਿੰਘ ਸਹੋਤਾ ਨੇ ਕਿਹਾ ਕਿ ਦੀਕਸ਼ਾ ਪੁਰੀ ਦਾ ਇਸ ਅਹੁਦੇ ਤੇ ਪਹੁੰਚਣਾ ਸ਼ਹਿਰ ਅਤੇ ਇਲਾਕੇ ਲਈ ਬੜੇ ਮਾਨ ਦੀ ਗੱਲ ਹੈ। ਸਹੋਤਾ ਨੇ ਕਿਹਾ ਕਿ ਭਾਰਤ ਵਿਕਾਸ਼ ਪਰਿਸ਼ਦ ਵੱਲੋਂ ਜਿੱਥੇ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਂਦਾ ਹੈ ਉਥੇ ਹੀ ਇਲਾਕੇ ਵਿੱਚ ਵਧੀਆ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾਂਦਾ ਹੈ। ਇਸ ਮੌਕੇ ਸਕੂਲ ਆਫ ਐਮੀਨੈਂਸ ਦੀ ਵਿਦਿਆਰਥਨ ਲਕਸ਼ਿਤਾ ਦਾ ਗੁਪਤਾ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਦੀਕਸ਼ਾ ਪੁਰੀ ਦੇ ਪਿਤਾ ਸੀ ਬੀ ਆਈ ਤੋਂ ਰਿਟਾਇਰ ਐਸਪੀ ਮਹੇਸ਼ ਪੁਰੀ ਨੇ ਕਿਹਾ ਮਿਹਨਤ ਅਤੇ ਲਗਨ ਨਾਲ ਵੱਡੀ ਤੋਂ ਵੱਡੀ ਸਫਲਤਾ ਹਾਸਿਲ ਕੀਤੀ ਜਾ ਸਕਦੀ ਹੈ। ਉਹਨਾਂ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਤਾ ਪਿਤਾ ਦੇ ਨਾਲ ਨਾਲ ਅਧਿਆਪਕਾਂ ਦਾ ਸਤਿਕਾਰ ਕਰਨਾ ਜਰੂਰੀ ਹੈ।
ਇਸ ਮੌਕੇ ਪਰਿਸ਼ਦ ਦੇ ਪ੍ਰਧਾਨ ਬ੍ਰਿਜ ਭੂਸ਼ਣ ਗਰਗ ਨੇ ਕਿਹਾ ਕਿ ਮੌਜੂਦਾ ਸਮੇਂ ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਨਾਲੋਂ ਪਿੱਛੇ ਹੀ ਹਨ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਪ੍ਰੇਮ ਲਤਾ ਅਤੇ ਸਮੂਹ ਸਟਾਫ, ਸੀਡੀਪੀਓ ਹਰਜੀਤ ਕੌਰ, ਓਮ ਪ੍ਰਕਾਸ਼ ਕਰਕਰਾ, ਤੇਜਵੰਤ ਸਿੰਘ ਐਡਵੋਕੇਟ, ਜਗਨ ਨਾਥ ਪੁਰੀ, ਡਾਕਟਰ ਕਰਨੈਲ ਸਿੰਘ, ਯਾਦਵਿੰਦਰ ਸਿੰਘ ਐਡਵੋਕੇਟ, ਸਤਿੰਦਰ ਪਾਲ ਬਾਂਸਲ, ਸੁਨੀਲ ਪੁਰੀ, ਸੁਰਿੰਦਰ ਜਿੰਦਲ, ਦੇਵ ਰਾਜ ਪੁਰੀ, ਸਾਬਕਾ ਪ੍ਰਿੰਸੀਪਲ ਅੰਜਲੀ ਪੁਰੀ, ਭਾਜਪਾ ਆਗੂ ਪ੍ਰਦੀਪ ਗਰਗ,ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਕੇਸ਼ ਗਰਗ, ਨਰਿੰਦਰ ਸਿੰਘ ਐਡਵੋਕੇਟ, ਸੁਖਦੀਪ ਸਿੰਘ ਐਡਵੋਕੇਟ ਗੁਰਮੀਤ ਸਿੰਘ ਐਡਵੋਕੇਟ, ਕੁਲਵਿੰਦਰ ਕੌਰ ਐਡਵੋਕੇਟ, ਸੁਖਵਿੰਦਰ ਕੌਰ, ਲਖਵਿੰਦਰ ਸਿੰਘ ਐਡਵੋਕੇਟ, ਸੁਖਵਿੰਦਰ ਕੌਰ ਚੇਅਰ ਪਰਸਨ ਮਾਰਕੀਟ ਕਮੇਟੀ ਅਮਲੋਹ, ਵਿਨੈ ਪੂਰੀ ਚੇਅਰਮੈਨ ਸ਼ੀਤਲਾ ਮਾਤਾ ਮੰਦਰ ਕਮੇਟੀ, ਡਾਕਟਰ ਰਾਮ ਸਰੂਪ, ਮੁਹੰਮਦ ਸਮੀਰ ਕੈਸ਼ੀਅਰ, ਦਰਸ਼ਨ ਸਿੰਘ ਬੱਬੀ, ਯੋਗੇਸ਼ ਬਾਂਸਲ, ਰਾਜਕੁਮਾਰ ਵਰਮਾ,ਰਾਜ ਸਿੰਘ, ਸਵਿੰਦਰ ਮਿੱਤਲ, ਸ਼ੈਂਟੀ ਅਰੋੜਾ ਵੀ ਹਾਜ਼ਰ ਸਨ।
