ਬਾਂਕੇ ਬਿਹਾਰੀ ਮੰਦਰ ਵੱਲੋਂ ਫਾਲਗੁਣ ਮੇਲੇ ਦੇ ਮਦੇਨਜਰ ਸ਼੍ਰੀ ਖਾਟੂ ਸਿਆਮ ਦੀ ਸ਼ੋਭਾਯਾਤਰਾ ਮਾਧਿਵ ਨਗਰੀ ਤੋਂ ਕਢੀ ਗਈ | ਇਸ ਦੌਰਾਨ ਮੈਡਮ ਖੁਸ਼ਬੂ ਸਵਨਾ ਨੇ ਸ਼ਿਰਕਤ ਕੀਤੀ |
ਉਨ੍ਹਾਂ ਕਿਹਾ ਕਿ ਭਗਤਾਂ ਦਾ ਸ਼੍ਰੀ ਖਾਟੂ
ਸਿਆਮ ਪ੍ਰਤੀ ਬਹੁਤ ਵਿਸ਼ਵਾਸ਼ ਹੈ ਤੇ ਲੋਕ ਬੜੀ ਆਸਥਾ ਲੈ ਕੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਸ਼ੋਭਾਯਾਤਰਾ ਵਿਚ ਸ਼ਮੂਲੀਅਤ ਕਰਨਾ ਸੁਭਾਗ ਵਾਲੀ ਗੱਲ ਹੈ ਤੇ ਭਗਤਾਂ ਵੱਲੋਂ ਵੱਧ ਚੜ ਕੇ ਹਿਸਾ ਲਿਆ ਗਿਆ ਹੈ |
ਉਨ੍ਹਾਂ ਕਿਹਾ ਕਿ ਖਾਟੂ ਸ਼ਿਆਮ ਜੀ ਅਗੇ ਅਰਦਾਸ ਕਰਦੇ ਹਨ ਕਿ ਫਾਜ਼ਿਲਕਾ ਵਾਸੀਆਂ ਤੇ ਐਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਤੇ ਆਪਣੇ ਭਗਤਾਂ ਨੂੰ ਖਾਟੂ ਸਿਆਮ ਦਰਸ਼ਨਾਂ ਲਈ ਬੁਲਾਉਣ ਤੇ ਆਪਣੀ ਸੰਗਤਾਂ ਤੇ ਦਯਾ ਮੇਹਰ ਭਰਿਆ ਹੱਥ ਰੱਖਣ
