ਸਰਕਾਰ ਦੀਆਂ ਵੱਖ-ਵੱਖ ਫਲੈਗਸ਼ਿਪ ਸਕੀਮਾਂ ਬਾਰੇ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਮਾਈ ਭਾਰਤ ਫਾਜ਼ਿਲਕਾ ਵੱਲੋਂ ਵਰਕਸ਼ਾਪ ਆਨ ਫਲੈਗਸ਼ਿਪ ਸਕੀਮ ਤਹਿਤ ਗੋਪੀ ਚੰਦ ਆਰਿਆ ਮਹਲਾ ਕਾਲਜ, ਅਬੋਹਰ ਵਿੱਚ ਇੱਕ ਵਿਸ਼ੇਸ਼ ਵਰਕਸ਼ਾਪ ਆਯੋਜਿਤ ਕੀਤੀ ਗਈ।
ਵਰਕਸ਼ਾਪ ਦੌਰਾਨ ਵੱਖ-ਵੱਖ ਵਿਭਾਗਾਂ ਦੇ ਰਿਸੋਰਸ ਪਰਸਨ ਨੇ ਆਪੋ-ਆਪਦੇ ਵਿਭਾਗ ਦੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਸਿਹਤ ਵਿਭਾਗ ਤੋਂ ਮਨਬੀਰ ਸਿੰਘ, ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫਸਰ ਨੇ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਅਤੇ ਸਿਹਤ ਵਿਭਾਗ ਦੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਦਯੋਗ ਵਿਭਾਗ ਤੋਂ ਅਰੁਣ, ਬਲਾਕ ਲੈਵਲ ਐਕਸਟੈਂਸ਼ਨ ਅਫਸਰ, ਡਿਪਾਰਟਮੈਂਟ ਆਫ ਇੰਡਸਟ੍ਰੀਜ਼ ਐਂਡ ਕਾਮਰਸ ਨੇ ਰੋਜ਼ਗਾਰ ਸਿਰਜਣ, ਸਟਾਰਟਅੱਪ ਅਤੇ ਉਦਯੋਗ ਪ੍ਰੋਤਸਾਹਨ ਯੋਜਨਾਵਾਂ ਬਾਰੇ ਵਿਵਰਣ ਦਿੱਤਾ। ਵਾਟਰ ਐਂਡ ਸੈਨਿਟੇਸ਼ਨ ਵਿਭਾਗ ਤੋਂ ਸੁਸ਼ੀਲ ਕੁਮਾਰ ਅਤੇ ਵਰੀੰਦਰ ਸਿੰਘ ਨੇ ਜਲ ਸਪਲਾਈ, ਸਫਾਈ ਪ੍ਰਬੰਧਨ ਅਤੇ ਪਾਣੀ ਸੰਰੱਖਣ ਸਬੰਧੀ ਚੱਲ ਰਹੀਆਂ ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਵਰਕਸ਼ਾਪ ਵਿੱਚ ਕਾਲਜ ਪ੍ਰਿੰਸੀਪਲ ਡਾ. ਰੇਖਾ ਸੂਦ, ਵਿਮਨ ਸਟੱਡੀਜ਼ ਸੈਂਟਰ ਕੋਆਰਡੀਨੇਟਰ ਸੁਸ਼ਰੀ ਅਮਨਦੀਪ ਕੌਰ, ਪੀ.ਜੀ. ਡਿਪਾਰਟਮੈਂਟ ਆਫ ਇੰਗਲਿਸ਼ ਤੋਂ ਡਾ. ਨੀਰਜ ਮਹਤਾ, ਡਿਪਾਰਟਮੈਂਟ ਆਫ ਹਿਸਟਰੀ ਤੋਂ ਸ਼ਿਵਾਂਗੀ ਵਿਜ ਅਤੇ ਡਿਪਾਰਟਮੈਂਟ ਆਫ ਇੰਗਲਿਸ਼ ਦੇ ਹੋਰ ਫੈਕਲਟੀ ਮੈਂਬਰਾਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ।

ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਭਾਗ ਲਿਆ ਅਤੇ ਵੱਖ-ਵੱਖ ਵਿਭਾਗਾਂ ਦੇ ਮਾਹਰਾਂ ਨਾਲ ਸਿੱਧਾ ਸੰਵਾਦ ਕੀਤਾ। ਮਾਈ ਭਾਰਤ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਨੌਜਵਾਨਾਂ ਨੂੰ ਨਾ ਸਿਰਫ਼ ਸਰਕਾਰੀ ਯੋਜਨਾਵਾਂ ਦੀ ਸੂਚਨਾ ਦਿੰਦੀਆਂ ਹਨ, ਸਗੋਂ ਉਹਨਾਂ ਨੂੰ ਸਮਾਜਕ ਵਿਕਾਸ ਵਿੱਚ ਸਰਗਰਮ ਯੋਗਦਾਨ ਪਾਉਣ ਲਈ ਪ੍ਰੇਰਿਤ ਵੀ ਕਰਦੀਆਂ ਹਨ।
ਵਰਕਸ਼ਾਪ ਦੇ ਅੰਤ ਵਿੱਚ ਜ਼ਿਲ੍ਹਾ ਯੂਥ ਅਧਿਕਾਰੀ ਮਨਿਸ਼ਾ ਰਾਣੀ ਨੇ ਸਾਰੇ ਮਹਿਮਾਨ ਵਿਅਖਿਆਤਾਵਾਂ ਅਤੇ ਕਾਲਜ ਪ੍ਰਬੰਧਨ ਦਾ ਧੰਨਵਾਦ ਕੀਤਾ।