ਬਲਾਕ ਡੱਬਵਾਲਾ ਕਲਾਂ ਦੇ ਪਿੰਡਾਂ ਵਿੱਚ ਸਿਹਤ ਕੈਂਪ ਦੌਰਾਨ ਪਰਿਵਾਰ ਨਿਯੋਜਨ ਬਾਰੇ ਕੀਤਾ ਜਾਗਰੂਕ

ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਸਿਵਲ ਸਰਜਨ ਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਕਵਿਤਾ ਸਿੰਘ ਅਗਵਾਈ ਹੇਠ ਬਲਾਕ ਡੱਬਵਾਲਾ ਕਲਾਂ ਦੇ ਪਿੰਡਾਂ ਵਿਖੇ ਲਗਾਏ ਗਏ ਸਿਹਤ ਕੈਂਪ ਮੌਕੇ ਪਰਿਵਾਰ ਨਿਯੋਜਨ ਬਾਰੇ ਜਾਗਰੂਕ ਕੀਤਾ ਗਿਆ।

ਸਿਹਤ ਕੇਂਦਰਾਂ ਵਿਖੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਐਮ.ਓ ਕਵਿਤਾ ਸਿੰਘ ਨੇ ਦਸਿਆ ਕਿ ਲਗਾਤਾਰ ਵਧਦੀ ਆਬਾਦੀ ਵਿਕਾਸ ਵਿੱਚ ਰੁਕਾਵਟ ਹੈ। ਬੀ.ਈ.ਈ ਦਿਵੇਸ਼ ਕੁਮਾਰ ਨੇ ਦਸਿਆ ਕਿ ਵਿਸ਼ਵ ਆਬਾਦੀ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਘੁੜਿਆਣਾ, ਚੁਵਾੜਿਆਂ ਵਲੀ ਤੇ ਕਰਨੀਖੇੜਾ ਅਤੇ ਲਾਲੋਵਾਲੀ ਵਿਖੇ ਸਿਹਤ ਸਟਾਫ ਵਲੋ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਗਿਆ ਕਿ ਵੱਧ ਰਹੀ  ਆਬਾਦੀ ਨੂੰ ਰੋਕਣ ਦੀ ਜ਼ਿੰਮੇਵਾਰੀ ਸਾਰੀਆਂ ਦੀ ਹੈ।

 ਉਹਨਾਂ ਨੇ ਕਿਹਾ ਕਿ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਦੇ ਤਰੀਕੇ ਬੱਚਿਆਂ ਵਿੱਚ ਵੱਖਵਾ ਪਾਉਣ ਲਈ ਅਪਨਾਉਣੇ ਚਾਹੀਦੇ ਹਨ ਅਤੇ ਪਹਿਲੇ ਬੱਚੇ ਤੋਂ ਬਾਅਦ ਦੂਜੇ ਬੱਚੇ ਵਿੱਚ ਘੱਟੋ-ਘੱਟ 3 ਸਾਲ ਦਾ ਵੱਖਵਾ ਹੋਣਾ ਚਾਹੀਦਾ ਹੈ। ਪਰਿਵਾਰ ਭਲਾਈ ਦੇ ਸਾਧਨਾ ਵਿੱਚ ਪੀ.ਪੀ.ਆਈ.ਯੂ.ਸੀ.ਡੀ, ਨਿਰੋਧ, ਕਾਪਰਟੀ, ਅੰਤਰਾ ਟੀਕਾ ਅਤੇ ਛਾਇਆ ਗੋਲੀਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਆਬਾਦੀ ਨਿਯੰਤਰਣ ਦੇ ਸਥਾਈ ਉਪਾਵਾਂ ਨਲਬੰਦੀ ਅਤੇ ਨਸਬੰਦੀ ਅਪਣਾਉਣ ਲਈ ਵੀ ਪ੍ਰੇਰਿਆ ਗਿਆ।

ਇਸ ਮੌਕੇ ਸੀ.ਐਚ.ਓ ਹਰਪ੍ਰੀਤ ਸਿੰਘ, ਗੁਰਿੰਦਰ ਕੌਰ, ਮੋਨਿਕਾ ਰਾਣੀ, ਰਿਟਾ ਕੁਮਾਰੀ ਤੇ ਹੋਰ ਸਟਾਫ ਅਤੇ ਪਿੰਡਵਾਸੀ ਮੌਜੂਦ ਸਨ।

Leave a Reply

Your email address will not be published. Required fields are marked *