ਏਸ਼ੀਆ ਦੇ ਸਭ ਤੋਂ ਵੱਡੇ ਐਜੂਕੇਸ਼ਨਲ ਗਰੁੱਪ ਸ੍ਰੀ ਚੇਤਨਿਯਾ ਵੱਲੋਂ ਪੰਜਾਬ ਦੇ ਸਾਰੇ ਜ਼ਿਲਾ ਹੈਡ ਕੁਆਰਟਰਾਂ ਉੱਪਰ ਸਕੂਲ ਖੋਲੇ ਜਾ ਰਹੇ ਹਨ। ਬੀਤੇ ਦਿਨ ਸ੍ਰੀ ਚੇਤਨਿਯਾ ਗਰੁੱਪ ਦੀ ਬਰਾਂਚ ਦਾ ਉਦਘਾਟਨ ਖੰਨਾ ਵਿੱਚ ਬੈਕਸਾਇਡ ਕਿਸਾਨ ਏਨਕਲੇਵ, ਅਟਵਾਲ ਪੈਲੇਸ ਰੋਡ ਵਿਖੇ ਹੋਇਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਾਠ ਅਤੇ ਕੀਰਤਨ ਕਰਵਾਇਆ ਗਿਆ। ਬਰਾਂਚ ਦਾ ਉਦਘਾਟਨ ਉੱਘੇ ਸਮਾਜ ਸੇਵੀ ਸੁਆਮੀ ਸਚਿਦਾਨੰਦ ਜੀ (ਗੋਸੀ ਦੀ ਖੂਹੀ ਵਾਲੇ) ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਉਦਘਾਟਨ ਤੋਂ ਬਾਅਦ ਸੈਸ਼ਨ ਪ੍ਰਿੰਸੀਪਲ ਸ਼ਾਲਿਨੀ ਖੁੱਲਰ ਵੱਲੋਂ 2025—26 ਤੋਂ ਕਲਾਸਾਂ ਦਾ ਰਸਮੀ ਐਲਾਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਏ.ਜੀ.ਐਮ. ਵਿਕਰਮ ਰੈਡੀ ਨੇ ਦੱਸਿਆ ਕਿ ਪੂਰੇ ਭਾਰਤ ਵਿੱਚ 1022 ਚੇਤਨਿਯਾ ਟੈਕਨੋੋ ਸਕੂਲ ਹਨ। ਇਹਨਾਂ ਸਕੂਲਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਕੂਲ ਸ਼ੁਰੂ ਤੋਂ ਹੀ ਵਿਦਿਆਰਥੀਆਂ ਨੂੰ ਵੱਡੀਆਂ ਪ੍ਰੀਖਿਆਵਾਂ ਲਈ ਤਿਆਰ ਕਰਦੇ ਹਨ। ਸ੍ਰੀ ਚੇਤਨਿਯਾ ਪੂਰੇ ਦੇਸ਼ ਵਿੱਚ ਨੀਟ ਅਤੇ ਆਈ.ਆਈ.ਟੀ. ਪ੍ਰੀਖਿਆਵਾਂ ਦੇ ਰਿਜ਼ਲਟ ਲਈ ਜਾਣਿਆ ਜਾਂਦਾ ਹੈ। ਇਸ ਮੌਕੇ ਏ.ਜੀ.ਐਮ. ਚੇਤਨਿਯਾ ਕੁਮਾਰ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਚੇਤਨਿਯਾ ਗਰੁੱਪ ਦਾ ਸਕੂਲ ਸਿੱਖਿਆ ਦੇਣ ਦਾ ਨਵੇਕਲਾ ਤਰੀਕਾ ਹੈ। ਹੁਣ ਪੰਜਾਬ ਦੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਮਜ਼ਦੂਰੀਆਂ ਕਰਨ ਦੀ ਜਰੂਰਤ ਨਹੀਂ ਕਿਉਂਕਿ ਉਹਨਾਂ ਨੂੰ ਇੱਥੇ ਰਹਿ ਕੇ ਹੀ ਉੱਚ ਪ੍ਰੀਖਿਆਵਾਂ ਲਈ ਤਿਆਰ ਕਰਕੇ ਉੱਚੀਆਂ ਪਦਵੀਆਂ ਦੇ ਕਾਬਲ ਬਣਾਇਆ ਜਾਵੇਗਾ। ਇਸ ਮੌਕੇ ਮੁੱਖ ਤੌਰ ਤੇ ਏ.ਜੀ.ਐਮ. ਅਮਿਤ ਸਚਦੇਵਾ, ਡਾ. ਗਗਨਦੀਪ ਸਿੰਘ ਡਾਇਰੈਕਟਰ ਸਕੂਲ, ਤਾਰੇਸ਼ ਜੋਸ਼ੀ, ਹੰਸਰਾਜ ਵੀਰਾਨੀ, ਕਾਂਗਰਸੀ ਆਗੂ ਹਰਦੇਵ ਸਿੰਘ ਰੋਸ਼ਾ, ਉਘੇ ਉਦਯੋਗਪਤੀ ਵਰਿੰਦਰ ਗੁੱਡੂ, ਸ਼੍ਰੀ ਹਿੰਦੂ ਤਖਤ ਅਤੇ ਵੱਖ ਵੱਖ ਹਿੰਦੂ ਸੰਗਠਨਾਂ ਦੇ ਮੀਡੀਆ ਸਲਾਹਕਾਰ ਕਮਲਜੀਤ ਸਿੰਘ ਕਮਲ, ਕਿਰਪਾਲ ਸਿੰਘ ਬਮਰਾ, ਐਡਵੋਕੇਟ ਮਨਦੀਪ ਸਿੰਘ ਅਤੇ ਹਰਬੀਰ ਸਿੰਘ ਹਾਜ਼ਰ ਸਨ।
