ਫਤਹਿਗੜ੍ਹ ਸਾਹਿਬ 16 ਮਾਰਚ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਜਿਲਾ ਮੈਨੇਜਰ ਮੁਕੇਸ਼ ਕੁਮਾਰ ਨੇ ਜਿਲੇ ਦੇ ਉਦਯੋਗਿਕ ਘਰਾਣਿਆਂ ਨੂੰ ਅਪੀਲ ਕੀਤੀ ਕਿ ਉਹ ਨੌਜਵਾਨਾਂ ਨੂੰ ਰੁਜਗਾਰ ਮੁਹਈਆ ਕਰਾਣ ਲਈ ਚਲਾਈ ਗਈ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ।
ਉਹਾ ਦੱਸਿਆ ਕਿ ਜਿਲੇ ਵਿੱਚ ਬੰਦ ਪਏ ਦਿਹਾਤੀ ਸਕਿਲ ਸੈਂਟਰਾਂ ਨੂੰ ਮੁੜ ਤੋਂ ਚਾਲੂ ਕਰਾਉਣ ਜਿਲਾ ਪ੍ਰਸ਼ਾਸਨ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਹੁਨਰ ਵਿਕਾਸ ਲਈ ਦਿੱਤੀਆਂ ਜਾ ਰਹੀਆਂ ਸਿਖਲਾਈਆਂ ਸਬੰਧੀ ਵੀ ਜਿਲੇ ਦਾ ਪ੍ਰੋਜੈਕਟ ਤਿਆਰ ਕੀਤਾ ਜਾਣਾ ਹੈ।
ਇਹ ਮੁਕੇਸ਼ ਕੁਮਾਰ ਨੇ ਦੱਸਿਆ ਕਿ ਜਿਲ੍ਹੇ ਦੀ ਇੰਡਸਟਰੀ ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਨਾਲ ਨਾਲ ਬਤੋਰ ਕੈਪਟਿਵ ਇੰਪਲਾਇਰ ਇੰਪੈਨਲ ਕੀਤਾ ਜਾਣਾ ਹੈ ਤਾਂ ਜੋ ਜਿਲੇ ਦੇ ਵੱਡੇ ਉਦਿੋਗਿਕ ਘਰਾਣੇ ਆਪਣੇ ਉਦਯੋਗਾਂ ਵਿੱਚ ਹੁਨਰ ਵਿਕਾਸ ਕੇਂਦਰ ਬਣਾ ਕੇ ਉਦਯੋਗਾਂ ਦੀ ਲੋੜ ਅਨੁਸਾਰ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਰੁਜ਼ਗਾਰ ਮੁਹਈਆ ਕਰਵਾ ਸਕਣ। ਉਹਨਾਂ ਦੱਸਿਆ ਕਿ ਇਸ ਕੰਮ ਵਾਸਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਲੋੜੀਂਦਾ ਫੰਡ ਵੀ ਮੁੱਹਈਆ ਕਰਵਾਇਆ ਜਾਵੇਗਾ ਤਾਂ ਜ਼ੋ ਲੋਕਲ ਇੰਡਸਟਰੀ ਦੀ ਸਕਿੱਲਡ ਕਾਮਿਆਂ ਦੀ ਮੰਗ ਖੁਦ ਇੰਡਸਟਰੀ ਵਿਚ ਹੀ ਟ੍ਰੇਨਿੰਗ ਦੇ ਪੂਰੀ ਹੋ ਸਕੇ ਅਤੇ ਬੇਰੋਜ਼ਗਾਰ, ਅਤੇ ਰੈਗੂਲਰ ਪੜਾਈ ਤੋਂ ਹਟ ਚੁੱਕੇ ਜਾ ਘੱਟ ਪੜ੍ਹੇ ਬੱਚਿਆਂ ਨੂੰ ਘਰ ਦੇ ਨੇੜੇ ਅਪਣੇ ਜ਼ਿਲੇ ਵਿੱਚ ਹੀ ਨੌਕਰੀ ਵੀ ਮਿਲ ਜਾਵੇ|
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਜ਼ਿਲ੍ਹਾ ਮੈਨੇਜਰ ਦੇ ਮੋਬਾਇਲ ਨੰਬਰ 94646 52819 ਤੇ ਜਾਂ ਜ਼ਿਲ੍ਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 114-A ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
