ਹਰ ਸ਼ੁੱਕਰਵਾਰ, ਡੇਂਗੂ ਤੇ ਵਾਰ” ਮੁਹਿੰਮ ਅਧੀਨ ਜਿਲ੍ਹਾ ਫਾਜ਼ਿਲਕਾ ਦੇ ਅਰਬਨ ਅਤੇ ਰੂਰਲ ਏਰੀਏ ਵਿੱਚ ਕੀਤੀਆਂ ਡੇਂਗੂ ਵਿਰੋਧੀ ਗਤੀਵਿਧੀਆਂ

ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਰਾਜ ਕੁਮਾਰ ਸਿਵਲ ਸਰਜਨ ਫਾਜ਼ਿਲਕਾ ਦੀ ਉਚੇਚੀ ਨਿਗਰਾਨੀ ਅਤੇ ਡਾਕਟਰ ਸੁਨੀਤਾ ਕੰਬੋਜ਼ ਜਿਲ੍ਹਾ ਐਪੀਡਮੈਲੋਜਿਸਟ ਦੀ ਦੇਖਰੇਖ ਵਿੱਚ “ਹਰ ਸ਼ੁੱਕਰਵਾਰ, ਡੇਂਗੂ ਤੇ ਵਾਰ” ਮੁਹਿੰਮ ਅਧੀਨ ਜਿਲ੍ਹਾ ਫਾਜ਼ਿਲਕਾ ਦੇ ਵੱਖ ਵੱਖ ਅਰਬਨ ਅਤੇ ਰੂਰਲ਼ ਏਰੀਏ ਵਿੱਚ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਜਾਗਰੂਕ ਕੀਤਾ ਗਿਆ। ਇਸ ਸਮੇਂ ਟੀਮਾਂ ਵੱਲੋਂ  ਲਾਰਵਾ ਲੱਭ ਕੇ ਨਸ਼ਟ ਕੀਤਾ ਗਿਆ। ਇਸ  ਦੋਰਾਨ  ਜਿਲਾ ਪਰਿਵਾਰ  ਭਲਾਈ  ਅਫਸਰ  ਡਾਕਟਰ  ਕਵਿਤਾ  ਸਿੰਘ,  ਜ਼ਿਲ੍ਹਾ ਪ੍ਰੋਗਰਾਮ  ਮੈਨੇਜਰ  ਰਾਜੇਸ਼  ਕੁਮਾਰ,  ਬੀਈਈ  ਦਿਵੇਸ਼  ਕੁਮਾਰ,   ਅਤਿੰਦਰਪਾਲ  ਸਿੰਘ, ਮੇਲ ਵਰਕਰ  ਵਿਕੀ ਕੁਮਾਰ ਹਾਜਰ ਸੀ. ਸਿਹਤ ਟੀਮ ਵਲੋਂ  ਪੁਲਸ  ਲਾਈਨ  ਫਾਜ਼ਿਲਕਾ  ਅਤੇ  ਥਾਣਾ  ਖੂਈਖੇੜਾ  ਵਿਖੇ  ਐਂਟੀ  ਡੇਂਗੂ  ਗਤੀਵਿਧੀਆਂ  ਕੀਤੀ  ਗਈ.  


ਡਾ ਸੁਨੀਤਾ ਕੰਬੋਜ਼ ਜਿਲ੍ਹਾ ਐਪੀਡਮੈਲੋਜਿਸਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਗਰੂਕਤਾ ਨਾਲ ਅਤੇ ਸਾਵਧਾਨੀਆਂ ਰੱਖ ਕੇ ਹੀ ਡੇਂਗੂ ਦੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।  ਉਹਨਾਂ ਦੱਸਿਆ ਕਿ ਡੇਂਗੂ ਦੂਸ਼ਿਤ ਏਡੀਜ ਅਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਸਾਫ਼ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਜ਼ਿਆਦਾਤਰ ਦਿਨ ਵੇਲੇ ਹੀ ਕੱਟਦਾ ਹੈ।  ਇਸ ਲਈ ਮੱਛਰ ਪੈਦਾ ਹੋਣ ਵਾਲੇ ਸੋਮਿਆਂ ਨੂੰ ਨਸ਼ਟ ਕਰਨਾ ਚਾਹੀਦਾ ਹੈ ਜਾਂ ਹਰੇਕ ਹਫਤੇ ਸਾਫ਼ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਕੂਲਰਾਂ ਅਤੇ ਗਮਲਿਆਂ ਦੀਆਂ ਟ੍ਰੇਆਂ ਵਿੱਚ ਖੜ੍ਹੇ ਪਾਣੀ ਨੂੰ ਹਫ਼ਤੇ ਵਿੱਚ ਇਕ ਵਾਰ ਜਰੂਰ ਸਾਫ਼਼ ਕਰੋ, ਕੱਪੜੇ ਅਜਿਹੇ ਪਾਓ ਜਿਸ ਨਾਲ ਸਰੀਰ ਢੱਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟੇ, ਸੌਣ ਵੇਲੇ ਮੱਛਰਦਾਨੀ ਦਾ ਇਸਤੇਮਾਲ ਕਰੋ, ਬੁਖਾਰ ਹੋਣ ਤੇ ਐਸਪਰੀਨ ਅਤੇ ਬਰੂਫਿਨ ਨਾ ਲਵੋ, ਸਿਰਫ਼ ਪੈਰਾਸੀਟਾਮੋਲ ਗੋਲੀ ਹੀ ਲਵੋ, ਛੱਤਾਂ ਤੇ ਰੱਖੀਆਂ ਪਾਣੀ ਦੀਆ ਟੈਂਕੀਆਂ ਦੇ ਢੱਕਣਾਂ ਨੂੰ ਚੰਗੀ ਤਰ੍ਹਾਂ ਬੰਦ ਕਰੋ,ਟੁੱਟੇ ਬਰਤਨਾਂ, ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁਲ੍ਹੇ ਵਿੱਚ ਨਾ ਰੱਖੋ ਅਤੇ ਵਧੇਰੇ ਮਾਤਰਾ ਵਿੱਚ ਤਰਲ ਪਦਾਰਥ ਲਓ ਅਤੇ ਸੰਤੁਲਿਤ ਭੋਜਨ ਖਾਓ।
ਉਹਨਾਂ ਦੱਸਿਆ ਕਿ ਜੇਕਰ ਕਿਸੇ ਨੂੰ ਤੇਜ਼ ਬੁਖਾਰ, ਮਾਸ ਪੇਸ਼ੀਆਂ ਵਿੱਚ ਦਰਦ, ਅੱਖਾਂ ਪਿੱਛੇ ਦਰਦ, ਸਿਰ ਦਰਦ, ਚਮੜੀ ਤੇ ਦਾਣੇ ਅਤੇ ਮਸੂੜਿਆਂ ਅਤੇ ਨੱਕ ਵਿੱਚੋਂ ਖੂਨ ਆਵੇ ਤਾਂ ਜਲਦੀ ਤੋਂ ਜਲਦੀ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਟੈਸਟ ਅਤੇ ਇਲਾਜ ਕਰਵਾਓ। ਡੇਂਗੂ ਦਾ ਟੈਸਟ ਅਤੇ ਇਲਾਜ ਸਿਹਤ ਵਿਭਾਗ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਇਸ ਸਮੇਂ ਮਾਸ ਮੀਡੀਆ ਵਿੰਗ ਤੋਂ ਦਿਵੇਸ਼ ਕੁਮਾਰ, ਇੰਸੈਕਟ ਕੁਲੈਕਟਰ ਮਨਜੋਤ ਸਿੰਘ  ਬਰੀਡੀਂਗ ਚੈੱਕਰ ਹਾਜ਼ਰ ਸਨ।
ਬਾਕਸ ਲਈ ਪ੍ਰਸਤਾਵਿਤ
ਨਾਨਕ  ਬਗੀਚੀ ਪ੍ਰੋਜੈਕਟ  ਤਹਿਤ  ਸੀ ਐਚ ਸੀ  ਡੱਬਵਾਲਾ ਕਲਾਂ ਵਿਖੇ 100 ਬੂਟੇ  ਲਗਾਏ  
ਸਿਵਲ ਸਰਜਨ ਫਾਜ਼ਿਲਕਾ ਡਾਕਟਰ ਰਾਜ ਕੁਮਾਰ ਦੀ ਉਚੇਚੀ ਨਿਗਰਾਨੀ ਅਤੇ ਸਹਾਇਕ ਸਿਵਲ ਸਰਜਨ ਡਾਕਟਰ ਰੋਹਿਤ ਗੋਇਲ,  ਡਿਪਟੀ  ਮੈਡੀਕਲ  ਕਮਿਸ਼ਨਰ  ਡਾਕਟਰ  ਏਰਿਕ ਅਤੇ ਐੱਸ  ਐਮ ਓ ਡਾਕਟਰ  ਕਵਿਤਾ  ਸਿੰਘ  ਦੀ ਦੇਖ-ਰੇਖ ਵਿੱਚ  ਸੀ ਐਚ ਸੀ  ਡੱਬਵਾਲਾ ਕਲਾਂ ਵਿਖੇ 100 ਬੂਟੇ  ਲਗਾਏ  ਗਏ।  ਨਾਨਕ  ਬਗੀਚੀ ਪ੍ਰੋਜੈਕਟ  ਤਹਿਤ  ਇਹ ਬੂਟੇ ਲਗਾਉਣ ਦਾ ਟੀਚਾ ਪੂਰਾ ਕੀਤਾ ਅਤੇ ਨਾਨਕ  ਬਗੀਚੀ ਵਿਖੇ  ਜਮੁਨ ,ਨਿਮ, ਅਰਜੁਨ ,ਤੁਲਸੀ,ਪਿੱਪਲ,ਸੁਖਚੈਨ,ਆਦਿ  ਸਹਿਤ ਬੂਟੇ  ਲਗਾਏ  ਗਏ.
ਇਸ  ਦੋਰਾਨ  ਡਾਕਟਰ ਕਵਿਤਾ  ਸਿੰਘ ਨੇ ਦੱਸਿਆ ਕਿ ਬਰਸਾਤਾਂ  ਦੇ  ਮੌਸਮ  ਵਿੱਚ  ਬੂਟੇ  ਨਾਲ ਹਰਿਆਲੀ  ਆਉਂਦੀ ਹੈ ਅਤੇ ਹਰ  ਕਿਸੇ  ਨੂੰ ਅਪਣੀ ਜਿੰਦਗੀ ਵਿੱਚ  ਘੱਟ ਤੋਂ ਘੱਟ ਇਕ ਬੂਟਾ ਜਰੂਰ ਲਗਾਇਆ ਜਾਣਾ ਚਾਹੀਦਾ ਹੈ.  ਇਸ ਦੋਰਾਨ ਡਾਕਟਰ ਪੰਕਜ ਚੌਹਾਨ, ਡਾਕਟਰ ਸੁਨੀਤਾ ਕੰਬੋਜ, ਦਿਵੇਸ਼ ਕੁਮਾਰ, ਪ੍ਰਕਾਸ਼ ਸਿੰਘ, ਵਿਨੋਦ ਕੁਮਾਰ, ਅਤਿੰਦਰਪਾਲ ਸਿੰਘ, ਰਮੇਸ਼ ਕੁਮਾਰ, ਸੁਭਾਸ਼ ਚੰਦਰ, ਸੁਨੀਲ ਕੁਮਾਰ, ਮਨਦੀਪ ਕੁਮਾਰ ਹਾਜਰ ਸੀ।

Leave a Reply

Your email address will not be published. Required fields are marked *