ਜ਼ਿਲ੍ਹਾ ਐਨੀਮੇਲ ਵੈਲਫੇਅਰ ਸੋਸਾਇਟੀ ਸਲੇਮਸ਼ਾਹ ਵਿਖੇ ਰੋਜ਼ਾਨਾ 100 ਗਉਵੰਸ਼ ਦੀ ਹੋਵੇਗੀ ਟੈਗਿੰਗ
ਫਾਜ਼ਿਲਕਾ 18 ਜੂਨ
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਮਨਦੀਪ ਸਿੰਘ ਦੇ ਦਿਸ਼ਾ—ਨਿਰਦੇਸ਼ਾਂ ਹੇਠ ਪਸ਼ੂ ਪਾਲਣ ਵਿਭਾਗ ਵੱਲੋਂ ਗਊਵੰਸ਼ ਨੂੰ ਟੈਗਿੰਗ ਕਰਨ ਦਾ 10 ਦਿਨਾਂ ਅਭਿਆਨ ਸ਼ੁਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਐਨੀਮੇਲ ਵੈਲਫੇਅਰ ਸੋਸਾਇਟੀ ਸਲੇਮਸ਼ਾਹ ਵਿਖੇ ਰੋਜ਼ਾਨਾ 100 ਗਊਵੰਸ਼ ਨੂੰ ਟੈਗਿੰਗ ਕੀਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਅਰ ਟੇਕਰ ਸੋਨੂੰ ਵਰਮਾ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਗਊਵੰਸ਼ ਦੀ ਮੁਕੰਮਲ ਤਰੀਕੇ ਨਾਲ ਰੱਖ—ਰਖਾਵ ਅਤੇ ਚੰਗੇ ਤਰੀਕੇ ਨਾਲ ਸਾਂਭ—ਸੰਭਾਲ ਕਰਨ ਲਈ ਟੈਗਿੰਗ ਅਭਿਆਨ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟੈਗਿੰਗ ਨਾਲ ਜਿਥੇ ਗਊਵੰਸ਼ ਦੀ ਮੁਕੰਮਲ ਜਾਣਕਾਰੀ ਹੋਵੇਗੀ ਉਥੇ ਵਿਭਾਗ ਵੱਲੋਂ ਚਲਾਈ ਜਾਂਦੀ ਟੀਕਾਕਰਨ ਦੀ ਮੁਹਿੰਮ ਬਾਰੇ ਵੀ ਸੂਚਨਾ ਰਹੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਐਨੀਮੇਲ ਵੈਲਫੇਅਰ ਸੋਸਾਇਟੀ ਸਲੇਮਸ਼ਾਹ ਗਊਵੰਸ਼ ਦੀ ਸੁਚਜੇ ਢੰਗ ਨਾਲ ਰੱਖ ਰਖਾਵ ਕਰ ਰਹੀ ਹੈ।
ਟੈਗਿੰਗ ਲਗਾਉਣ ਦਾ ਕਾਰਜ ਵਧੀਕ ਡਿਪਟੀ ਡਾਇਰੈਕਟਰ ਡਾ. ਰਾਜੇਸ਼ ਜਜੋਰੀਆ ਦੀ ਦੇਖ ਰੇਖ ਵਿਚ ਪਸ਼ੂ ਪਾਲਣ ਵਿਭਾਗ ਦੇ ਡਾ. ਸਾਹਿਲ ਸੇਤੀਆ ਦੀ ਅਗਵਾਈ ਹੇਠ ਪਸ਼ੂ ਪਾਲਣ ਤੇ ਜ਼ਿਲ੍ਹਾ ਐਨੀਮੇਲ ਵੈਲਫੇਅਰ ਸੋਸਾਇਟੀ ਦੀ ਟੀਮ ਵੈਟਰਨਰੀ ਇੰਸਪੈਕਟਰ ਸੁਰਿੰਦਰ ਕੰਬੋਜ, ਸੋਮ ਪ੍ਰਕਾਸ਼, ਹੈਲਪਰ ਰਾਕੇਸ਼ ਕੰਬੋਜ ਵੱਲੋਂ ਨੇਪਰੇ ਚਾੜਿਆ ਜਾ ਰਿਹਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਕੈਟਲ ਪੌਂਡ ਸਲੇਮਸ਼ਾਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਹੈ, ਕੈਟਲ ਪੌਂਡ ਵਿਖ਼ੇ 1200 ਦੇ ਕਰੀਬ ਗਊਵੰਸ਼ ਦੀ ਬਿਹਤਰ ਤਰੀਕੇ ਨਾਲ ਸਾਂਭ ਸੰਭਾਲ ਕੀਤੀ ਜਾ ਰਹੀ ਹੈ |


