ਆਲ ਇੰਡੀਆ ਕ੍ਰਿਸਚਨ ਕਮੇਟੀ ਬਣਾਉਣ ਦਾ ਗਠਨ ਜਲਦ ਕੀਤਾ ਜਾ ਰਿਹਾ ਹੈ ਡਾ. ਸ਼ੁਭਾਸ਼ ਥੋਬਾ, ਪ੍ਰੋ. ਇਮਾਨਵਿਲ ਨਾਹਰ

Amritsar ਵਿੱਚ ਪੰਜਾਬ ਦੇ ਵੱਖ-ਵੱਖ ਕ੍ਰਿਸਚਨ ਆਗੂਆਂ ਵੱਲੋਂ ਡਾ. ਡਾਕਟਰ ਸੁਭਾਸ਼ ਥੋਬਾ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਸਾਬਕਾ ਮੈਂਬਰ ਦੀ ਯੋਗ ਅਗਵਾਈ ਹੇਠ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚੇ ਪ੍ਰੋਫੈਸਰ ਇਮਾਨੁਅਲ ਨਾਹਰ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਪੰਜਾਬ ਸਰਕਾਰ ਅਤੇ ਉਹਨਾਂ ਦੇ ਨਾਲ ਵੱਖ-ਵੱਖ ਇਸਾਈ ਜਥੇਬੰਦੀਆਂ ਤੇ ਆਗੂ ਸਾਹਿਬਾਨ ਨੇ ਪ੍ਰੈੱਸ ਕਾਨਫਰੰਸ ਕਰਕੇ ਭਾਰਤ ਦੇ ਗ੍ਰਿਹ ਮੰਤਰੀ Amit Shah ਵੱਲੋਂ ਪੰਜਾਬ ਵਿੱਚ ਧਰਮ ਪਰਿਵਰਤਨ ਬਾਰੇ ਦਿੱਤੇ ਬਿਆਨ ਦੀ ਤਿੱਖੀ ਨਿੰਦਾ ਕੀਤੀ ਗਈ।
ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਸਦੀਆਂ ਤੋਂ ਹਿੰਦੂ, ਸਿੱਖ, ਮੁਸਲਿਮ ਅਤੇ ਇਸਾਈ ਭਾਈਚਾਰਾ ਭਾਈਚਾਰੇ ਅਤੇ ਸ਼ਾਂਤੀ ਨਾਲ ਰਹਿੰਦਾ ਆ ਰਿਹਾ ਹੈ, ਪਰ ਇਸ ਤਰ੍ਹਾਂ ਦੇ ਬਿਆਨ ਸਮਾਜ ਵਿੱਚ ਵੰਡ ਪੈਦਾ ਕਰਨ ਵਾਲੇ ਹਨ। ਡਾ. ਇਮਾਨੁਅਲ ਨਾਹਰ ਨੇ ਕਿਹਾ ਕਿ ਜੇ ਸਰਕਾਰ ਕੋਲ ਧਰਮ ਪਰਿਵਰਤਨ ਸਬੰਧੀ ਕੋਈ ਪੱਕੇ ਅੰਕੜੇ ਹਨ ਤਾਂ ਉਹ ਜਨਤਾ ਸਾਹਮਣੇ ਪੇਸ਼ ਕੀਤੇ ਜਾਣ।

ਇਸ ਮੌਕੇ ਡਾ. ਸੁਭਾਸ਼ ਥੋਬਾ ਨੇ ਕਿਹਾ ਕਿ ਜਦੋਂ ਤੋਂ ਕੇਂਦਰ ਵਿੱਚ Bharatiya Janata Party ਦੀ ਸਰਕਾਰ ਬਣੀ ਹੈ, ਉਸ ਤੋਂ ਬਾਅਦ ਦੇਸ਼ ਵਿੱਚ ਘੱਟਗਿਣਤੀ ਭਾਈਚਾਰਿਆਂ ਖ਼ਿਲਾਫ਼ ਘਟਨਾਵਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜੋ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ Amit Shah ਵੱਲੋਂ ਪੰਜਾਬ ਦੌਰੇ ਦੌਰਾਨ ਦਿੱਤੇ ਬਿਆਨ ਤੋਂ ਬਾਅਦ ਦੇਸ਼ ਭਰ ਦੀਆਂ ਇਸਾਈ ਜਥੇਬੰਦੀਆਂ ਵਿੱਚ ਰੋਸ ਦੀ ਲਹਿਰ ਪੈਦਾ ਹੋ ਗਈ ਹੈ।
ਡਾ. ਸੁਭਾਸ਼ ਥੋਬਾ ਨੇ ਦੱਸਿਆ ਕਿ ਦੇਸ਼ ਭਰ ਦੀਆਂ ਕ੍ਰਿਸਚਨ ਜਥੇਬੰਦੀਆਂ ਵੱਲੋਂ ਹਰ ਹਫ਼ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਬਹੁਤ ਜਲਦ All India Christian Committee (AICC) ਦਾ ਗਠਨ ਕੀਤਾ ਜਾਵੇਗਾ। ਇਹ ਕਮੇਟੀ ਦੇਸ਼ ਦੇ ਕਿਸੇ ਵੀ ਸੂਬੇ ਵਿੱਚ ਇਸਾਈ ਜਾਂ ਕਿਸੇ ਹੋਰ ਘੱਟਗਿਣਤੀ ਭਾਈਚਾਰੇ ਨਾਲ ਹੋਣ ਵਾਲੇ ਅੱਤਿਆਚਾਰ ਦੇ ਮਾਮਲਿਆਂ ‘ਤੇ ਸਖ਼ਤ ਕਾਰਵਾਈ ਲਈ ਆਵਾਜ਼ ਉਠਾਏਗੀ।
ਆਗੂਆਂ ਨੇ ਕਿਹਾ ਕਿ ਇਸਾਈ ਭਾਈਚਾਰਾ ਹਮੇਸ਼ਾਂ ਸ਼ਾਂਤੀ, ਕਾਨੂੰਨ ਅਤੇ ਸੰਵਿਧਾਨ ‘ਤੇ ਵਿਸ਼ਵਾਸ ਰੱਖਦਾ ਹੈ ਅਤੇ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰਨ ਲਈ ਕੰਮ ਕਰਦਾ ਆ ਰਿਹਾ ਹੈ।


ਪ੍ਰੈੱਸ ਕਾਨਫਰੰਸ ਦੌਰਾਨ ਹਮੀਦ ਮਸੀਹ, ਵਿਜੇ ਮਸੀਹ ਗੋਰੀਆ (ਪ੍ਰਧਾਨ ਸਮਸਨ ਬ੍ਰਿਗੇਡ ਫਿਰੋਜ਼ਪੁਰ), ਪੀਟਰ ਮਸੀਹ ਬੁਲੰਦਪੁਰ, ਈਸਾ ਦਾਸ ਟੋਨੀ (ਸੀਨੀਅਰ ਵਾਈਸ ਪ੍ਰਧਾਨ, ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ), ਦਰਸ਼ਨ ਮਾਂਹਲ (ਪ੍ਰਧਾਨ, ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ), ਡਾ. ਗੁਲਜਾਰ ਮਾੜੀ, ਮੇਘਾ, ਜਸਬੀਰ ਸੰਧੂ (ਪ੍ਰਧਾਨ, ਤਰਨ ਤਾਰਨ), ਅਤੇ ਮੋਹਾਲੀ ਤੋਂ ਰਮੇਸ਼ ਮਸੀਹ ਮੁਹਾਲੀ ਵੀ ਮੌਜੂਦ ਸਨ। ਸਭ ਆਗੂਆਂ ਨੇ ਇਕਸੁਰ ਹੋ ਕੇ ਕਿਹਾ ਕਿ ਵੰਡ ਦੀ ਰਾਜਨੀਤੀ ਪੰਜਾਬ ਵਿੱਚ ਕਦੇ ਕਾਮਯਾਬ ਨਹੀਂ ਹੋਵੇਗੀ।

Leave a Reply

Your email address will not be published. Required fields are marked *