
ਉੱਗੇ ਅਕਾਲੀ ਲੀਡਰ ਸੁਖਦੇਵ ਸਿੰਘ ਢੀਣਸਾ ਦੇ ਦੇਹਾਂਤ ਤੋਂ ਬਾਅਦ ਚੰਡੀਗੜ੍ਹ ਤੋਂ ਉਹਨਾਂ ਦੀ ਦੇਹ ਪਹੁੰਚ ਰਹੀ ਹੈ। ਸੰਗਰੂਰ ਫੁੱਲਾਂ ਦੀ ਬਰਖਾ ਦੇ ਨਾਲ ਹਰ ਕੋਈ ਕਰ ਰਿਹਾ ਹੈ ਨਮ ਅੱਖਾਂ ਨਾਲ ਵਿਧਾ।
ਪੰਜਾਬ ਦੇ ਉੱਗੇ ਅਕਾਲੀ ਲੀਡਰ ਸੁਖਦੇਵ ਸਿੰਘ ਢੀਣਸਾ ਦਾ ਪਿਛਲੇ ਦਿਨੀ ਦੇਹਾਂਤ ਹੋਣ ਤੋਂ ਬਾਅਦ ਅੱਜ ਉਹਨਾਂ ਦੀ ਦੇ ਸੰਗਰੂਰ ਲਿਆਂਦੀ ਗਈ ਹੈ ਜਿਸ ਤੋਂ ਬਾਅਦ ਉਹਨਾਂ ਦੇ ਪਿੰਡ ਉੱਭਾਵਾਲ ਵਿਖੇ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ।

ਇਸ ਦੇ ਚਲਦੇ ਹੀ ਅੱਜ ਸੰਗਰੂਰ ਦੇ ਵਿੱਚੋਂ ਉਹਨਾਂ ਨੂੰ ਨਮ ਅੱਖਾਂ ਦੇ ਨਾਲ ਆਖਰੀ ਵਿਦਾਈ ਦਿੱਤੀ ਜਾ ਰਹੀ ਹੈ। ਉਹਨਾਂ ਦੀ ਦੇਹ ਨੂੰ ਅੱਜ ਉਹਨਾਂ ਦੀ ਸੰਗਰੂਰ ਰਿਹਾਇਸ਼ ਵਿਖੇ ਲਿਆਂਦਾ ਜਾ ਰਿਹਾ ਹੈ ਜਿਸ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਉੱਭਾ ਵੱਲ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਅਕਾਲੀ ਲੀਡਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਸੁਖਦੇਵ ਸਿੰਘ ਢੀਡਸਾ ਦੀ ਅੰਤਿਮ ਵਿਦਾਈ ਦੇ ਵਿੱਚ ਪਹੁੰਚੇ ਹਨ ਅਤੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਦਿਲ ਤੋਂ ਦੁੱਖ ਹੈ ਕਿ ਪੰਜਾਬ ਦੀ ਬਹੁਤ ਵੱਡੀ ਸ਼ਖਸ਼ੀਅਤ ਅਤੇ ਰਾਜਨੀਤਿਕ ਚਿਹਰਾ ਅੱਜ ਸਭ ਨੂੰ ਛੱਡ ਕੇ ਚਲਾ ਗਿਆ ਹੈ।
