ਖੇਤੀਬਾੜੀ ਮੰਤਰੀ ਪੰਜਾਬ ਸ: ਗੁਰਮੀਤ ਸਿੰਘ ਖੁਡੀਆਂ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਮੁੱਖ ਖੇਤੀਬਾੜੀ ਅਫਸਰ ਫ਼ਾਜਿਲਕਾ ਡਾ.ਰਜਿੰਦਰ ਕੰਬੋਜ਼ ਦੀ ਯੋਗ ਅਗਵਾਈ ਹੇਠ ਬਲਾਕ ਖੇਤੀਬਾੜੀ ਅਫ਼ਸਰ ਜਲਾਲਾਬਾਦ ਸ੍ਰੀਮਤੀ ਰਾਧਾ ਰਾਣੀ ਕੰਬੋਜ ਵੱਲੋਂ ਆਪਣੀ ਟੀਮ ਮੈਂਬਰ ਪਰਵਸ਼ ਕੁਮਾਰ ਡੀਡਬਲਯੂ ਅਤੇ ਗੁਰਵੀਰ ਸਿੰਘ ਪੀ.ਪੀ ਨਾਲ ਪਿੰਡ ਪ੍ਰਭਾਤ ਸਿੰਘ ਵਾਲਾ, ਬੱਘੇ ਕੇ ਹਿਠਾੜ, ਮੋਹਰ ਸਿੰਘ ਵਾਲਾ, ਘੁਬਾਇਆ, ਲਮੋਚੜ ਕਲਾਂ ਉਤਾੜ, ਫੱਤੂ ਵਾਲਾ, ਚੱਕ ਸੁੱਕੜ ਅਤੇ ਟਿਵਾਣਾ ਦੀਆਂ ਕੋਅਪਰੇਟਿਵ ਸੋਸਾਇਟੀਆਂ ਦੀ ਚੈਕਿੰਗ ਕੀਤੀ ਗਈ।

ਚੈਕਿੰਗ ਦੌਰਾਨ ਟੀਮ ਨੇ ਖਾਦਾਂ,ਬੀਜ਼ਾਂ ਅਤੇ ਕੀਟਨਾਸ਼ਕਾਂ ਦੀ ਉਪਲੱਬਧਤਾ, ਗੁਣਵੱਤਾ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਖਾਦ ਇੰਸਪੈਕਟਰ ਪਰਵਸ਼ ਕੁਮਾਰ ਵੱਲੋਂ ਮੋਹਰ ਸਿੰਘ ਵਾਲਾ ਐੱਮਪੀਸੀਐੱਸ ਤੋਂ ਖਾਦ ਦਾ ਸੈਂਪਲ ਲਿਆ ਗਿਆ ਜਿਸ ਨੂੰ ਜਾਂਚ ਲਈ ਖਾਦ ਪਰਖ ਪ੍ਰਯੋਗਸ਼ਾਲਾ ਵਿਚ ਭੇਜ ਦਿੱਤਾ ਗਿਆ ਹੈ। ਬਲਾਕ ਅਫ਼ਸਰ ਵੱਲ ਉਪਰੋਕਤ ਕੋਅਪਰੇਟਿਵ ਸੁਸਾਇਟੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਖਾਦ ਦੇ ਨਾਲ ਕੋਈ ਵੀ ਬੇਲੋੜੀ ਖੇਤੀ ਸਮੱਗਰੀ ਕਿਸਾਨਾਂ ਨੂੰ ਨਾ ਦੇਣ।