ਵਧੀਕ ਡਿਪਟੀ ਕਮਿਸ਼ਨਰ ਡਾ: ਮਨਦੀਪ ਕੌਰ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡੇਂਗੂ ਰੋਕਥਾਮ ਸਬੰਧੀ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਰੇ ਵਿਭਾਗਾਂ ਨੂੰ ਡੇਂਗੂ ਦੇ ਫੈਲਾਓ ਨੂੰ ਰੋਕਣ ਲਈ ਪ੍ਰਬੰਧ ਕਰਨ ਨੂੰ ਤਰਜੀਹ ਦੇਣ ਦੇ ਹੁਕਮ ਦਿੱਤੇ।
ਵਧੀਕ ਡਿਪਟੀ ਕਮਿਸ਼ਨਰ ਨੇ ਫੌਗਿੰਗ ਕਰਨ, ਟੀਮਾਂ ਬਣਾ ਕੇ ਚੈਕਿੰਗ ਕਰਨ,ਮੁਨਿਆਦੀ ਕਰਵਾਉਣ,ਵੈਕਟਰ ਬੋਰਨ ਅਤੇ ਵਾਟਰ ਬੋਰਨ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ, ਲਾਰਵਾ ਮਿਲਣ ਤੇ ਅਣਗਹਿਲੀ ਕਰਨ ਵਾਲੇ ਦਾ ਚਲਾਨ ਕਰਨ, ਪਾਣੀ ਖੜਾ ਨਾ ਹੋਣ ਦੇਣ ਦੇ ਹੁਕਮ ਵੀ ਸਬੰਧਤ ਵਿਭਾਗਾਂ ਨੂੰ ਮੀਟਿੰਗ ਦੌਰਾਨ ਦਿੱਤੇ। ਉਨ੍ਹਾਂ ਨੇ ਬੱਸ ਅੱਡਿਆਂ, ਕਬਾੜ ਦੀ ਦੁਕਾਨਾਂ ਆਦਿ ਥਾਂਵਾਂ ਤੇ ਪਾਣੀ ਨਾ ਰੁਕਣ ਦੇਣ ਦੀ ਹਦਾਇਤ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਡੇਂਗੂ ਦੇ ਟੈਸਟ ਅਬੋਹਰ ਅਤੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਹੁੰਦੇ ਹਨ ਅਤੇ ਸਰਕਾਰੀ ਲੈਬ ਦਾ ਟੈਸਟ ਹੀ ਸਹੀ ਟੈਸਟ ਹੈ ਇਸ ਲਈ ਲੋਕ ਸਰਕਾਰੀ ਹਸਪਤਾਲ ਤੋਂ ਡੇਂਗੂ ਦੇ ਲੱਛਣ ਵਿਖਾਈ ਦੇਣ ਦੇ ਟੈਸਟ ਕਰਵਾਉਣ।
ਸਿਹਤ ਵਿਭਾਗ ਤੋਂ ਡਾ ਕਵਿਤਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ ਡੇਂਗੂ ਦਾ ਕੋਈ ਕੇਸ ਨਹੀਂ ਹੈ
ਜ਼ਿਲ੍ਹਾ ਐਪਾਡੈਮੋਲੋਜਿਸਟ ਡਾ: ਸੁਨੀਤਾ ਰਾਣੀ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਕੇਵਲ ਦਿਨ ਵੇਲੇ ਕੱਟਦਾ ਹੈ ਅਤੇ ਇਹ ਸਾਫ ਪਾਣੀ ਤੇ ਪਲਦਾ ਹੈ ਇਸ ਲਈ ਸਾਰੇ ਲੋਕ ਆਪਣੇ ਘਰਾਂ ਦੇ ਅੰਦਰ ਜਾਂ ਨੇੜੇ ਸਾਫ ਪਾਣੀ ਖੜਾ ਨਾ ਹੋਣ ਦੇਣ। ਉਨ੍ਹਾਂ ਨੇ ਕਿਹਾ ਕਿ ਡੇਂਗੂ ਦੇ ਲੱਛਣ ਵਿਖਾਈ ਦੇਣ ਤਾਂ ਤੁਰੰਤ ਡਾਕਟਰੀ ਇਲਾਜ ਕਰਵਾਓ।
ਇਸ ਮੌਕੇ ਈਓ ਗੁਰਦਾਸ ਸਿੰਘ, ਸਿਹਤ ਵਿਭਾਗ, ਐਮ ਸੀ ਅਬੋਹਰ ਤੋਂ ਇਲਾਵਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।
ਬਾਕਸ ਲਈ ਪ੍ਰਸਤਾਵਿਤ
ਡੇਂਗੂ ਦੇ ਲੱਛਣ
ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿੱਛਲੇ ਹਿੱਸੇ ਵਿਚ ਦਰਦ, ਮਾਸ ਪੇਸ਼ੀਆਂ ਅਤੇ ਜ਼ੋੜਾਂ ਵਿਚ ਦਰਦ, ਜੀ ਕੱਚਾ ਹੋਣਾ, ਉਲਟੀਆਂ ਆਉਣਾ, ਥਕਾਵਟ ਮਹਿਸੂਸ ਹੋਣਾ, ਚਮੜੀ ਤੇ ਦਾਣੇ ਅਤੇ ਹਾਲਤ ਖਰਾਬ ਹੋਣ ਤੇ ਨੱਕ, ਮੂੰਹ ਅਤੇ ਮਸੂੜੀਆਂ ਵਿਚ ਖੂਨ ਵਗਣਾ।
